HOME ਲਾਲ ਲਕੀਰ ਅੰਦਰ ਆਉਂਦੇ ਹਰ ਸਹੀ ਮਕਾਨ ਮਾਲਕ ਨੂੰ ਮਿਲੇਗਾ ਮਾਲਕਾਨਾ ਹੱਕ...

ਲਾਲ ਲਕੀਰ ਅੰਦਰ ਆਉਂਦੇ ਹਰ ਸਹੀ ਮਕਾਨ ਮਾਲਕ ਨੂੰ ਮਿਲੇਗਾ ਮਾਲਕਾਨਾ ਹੱਕ : ਸੇਵਾਦਾਰ ਸਾਈਂ ਕਾਲੇ ਸ਼ਾਹ

2
ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ )-ਜਿਨ੍ਹਾਂ ਲੋਕਾਂ ਦੇ ਰਿਹਾਇਸ਼ੀ ਮਕਾਨ ਲਾਲ ਲਕੀਰ  ਦੇ ਅੰਦਰ ਆਉਂਦੇ ਹਨ ਉਨ੍ਹਾਂ ਦੇ ਸਹੀ ਮਾਲਕਾਂ ਨੂੰ ਮਾਲਕਾਨਾ ਹੱਕ ਦੁਆਣ ਲਈ ਕਾਠਗੜ੍ਹ ਪੰਚਾਇਤ ਵਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਇਸ ਸਬੰਧ ਵਿੱਚ ਵਿਭਾਗ ਵਲੋਂ ਕੀਤੇ ਜਾ ਰਹੇ ਸਰਵੇ ਦੇ ਚਲਦਿਆਂ ਕਸਬਾ ਕਾਠਗੜ੍ਹ ਵਿਚ ਬੀਤੇ ਕਈ ਦਿਨਾਂ ਤੋਂ ਮਾਲ ਵਿਭਾਗ ਦੇ ਮੁਲਾਜ਼ਮਾਂ ਦਾ ਸਾਥ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਪੱਤਰਕਾਰ ਜਾਣਕਾਰੀ ਦਿੰਦੇ ਹੋਏ ਕਾਠਗੜ੍ਹ ਦੀ ਸਰਪੰਚ ਰਿਸ਼ੂ ਬਾਲਾ ਦੇ ਪਤੀ ਸਮਾਜਸੇਵੀ ਸੇਵਾਦਾਰ ਸਾਈਂ ਕਾਲੇ ਸ਼ਾਹ ਨੇ ਦੱਸਿਆ ਕਿ ਮਾਲ ਵਿਭਾਗ ਦੇ ਪਟਵਾਰੀ ਮਨਿੰਦਰ ਸਿੰਘ ਤੇ ਸਹਾਇਕ ਮਨੂੰ ਵਲੋਂ ਕਾਠਗੜ੍ਹ ਵਿਚ ਲਾਲ ਲਕੀਰ ਅੰਦਰ ਆਉਂਦੇ ਰਿਹਾਇਸ਼ੀ ਮਕਾਨਾਂ ਦੇ ਮਾਲਕਾਂ ਨੂੰ ਮਾਲਕਾਨਾ ਹੱਕ ਦਿੱਤੇ ਜਾਣ ਲਈ ਬੀਤੇ 15 ਦਿਨਾਂ ਤੋਂ ਸਰਵੇ ਸ਼ੁਰੂ ਕੀਤਾ ਗਿਆ ਹੈ ਜਿਸ ਵਿਚ ਮੌਜੂਦਾ ਮਕਾਨ ਮਾਲਕ ਅਤੇ ਉਸ ਤੋਂ ਪਹਿਲਾਂ ਮਾਲਕ ਕੌਣ ਰਹੀ ਹੈ ਤਾਂ ਜੋ ਅਸਲੀ ਮਾਲਕ ਦਾ ਪਤਾ ਲੱਗ ਸਕੇ। ਉਨ੍ਹਾਂ ਦੱਸਿਆ ਕਿ ਤਿੰਨ ਪੜਾਵਾਂ ਵਿਚ ਹੋਣ ਵਾਲੇ ਇਸ ਕੰਮ ਦਾ ਫਿਰ ਨਕਸ਼ਾ ਤਿਆਰ ਹੋਵੇਗਾ ਜਿਸ ਨੂੰ ਸਾਂਝੀਆਂ ਥਾਵਾਂ ‘ਤੇ ਲਗਾਇਆ ਜਾਵੇਗਾ ਤਾਂ ਜੋ ਸਬੰਧਤ ਮਕਾਨ ਮਾਲਕ ਆਪਣੇ ਨਾਂ ਦੇਖ ਕੇ ਤਸੱਲੀ ਕਰ ਲੈਣ, ਫਿਰ ਕਾਰਡ ਬਣਨਗੇ ਅਤੇ ਆਖਿਰ ਵਿਚ ਰਜਿਸਟਰੀਆਂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਮੁਲਾਜ਼ਮਾਂ ਵੱਲੋਂ ਇਸ ਕੰਮ ਲਈ ਸਾਈਂ ਪਿੰਡ ਦੇ ਨੰਬਰਦਾਰ ਸਰਪੰਚ ਜਾਂ ਮੁਹਤਵਰ ਦਾ ਸਾਥ ਲਿਆ ਜਾ ਰਿਹਾ ਹੈ ਤਾਂ ਜੋ ਇਸ ਹੱਕ ਤੋਂ ਕੋਈ ਵਾਂਝਾ ਨਾ ਰਹਿ ਸਕੇ ਅਤੇ ਹਰ ਯੋਗ ਪਰਿਵਾਰ ਨੂੰ ਇਸ ਦਾ ਲਾਭ ਮਿਲ ਸਕੇ। ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਸਰਪੰਚ ਜੋਗਿੰਦਰ ਪਾਲ ਦੱਤ ਵੀ ਮੌਜੂਦ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleSAMAJ WEEKLY = 16/03/2026
Next articleਤਰਕਸ਼ੀਲਾਂ ਵੱਲੋਂ ਚੇਤਨਾ ਪ੍ਰੀਖਿਆ ਵਿੱਚ ਪਹਿਲੇ ਸਥਾਨ ਪ੍ਰਾਪਤ ਵਾਲੇ ਬੱਚਿਆਂ ਦਾ ਸਨਮਾਨ 22ਮਾਰਚ ਨੂੰ