ਸਿੱਖਿਆ ਬਲਾਕ ਸ-2 (ਮਸੀਤਾਂ)  ਦੇ ਸਮੂਹ ਅਧਿਆਪਕਾਂ ਨੇ ਬੀ ਆਰ ਸੀ ਕਮਰੇ ਦੀ ਗ੍ਰਾਂਟ ਜਾਰੀ ਕਰਨ ਦੀ ਕੀਤੀ ਮੰਗ

ਸੈਮੀਨਾਰ ਲਗਾਉਣ ਲਈ ਲੋੜੀਂਦਾ ਕਮਰਾ ਨਾ ਹੋਣ ਕਾਰਨ ਅਧਿਆਪਕਾਂ ਨੂੰ ਹੋਣ ਪੈਂਦਾ ਖੱਜਲ ਖੁਆਰ
ਵੱਖ ਵੱਖ ਜਥੇਬੰਦੀਆਂ ਦੇ ਅਧਿਆਪਕ ਆਗੂਆਂ ਨੇ ਵਿਭਾਗ ਤੋਂ ਜਲਦ ਸਮੁੱਚੀਆਂ ਸਹੂਲਤਾਂ ਨਾਲ ਲੈੱਸ ਸੈਮੀਨਾਰ ਕਮਰਾ ਦੇਣ ਦੀ ਕੀਤੀ ਮੰਗ
ਕਪੂਰਥਲਾ, 4 ਸਤੰਬਰ (ਕੌੜਾ)– ਸਿੱਖਿਆ ਬਲਾਕ ਸੁਲਤਾਨਪੁਰ  ਲੋਧੀ -2 (ਮਸੀਤਾਂ) ਦੇ  ਸਮੂਹ ਪ੍ਰਾਇਮਰੀ  ਅਧਿਆਪਕਾਂ ਨੂੰ ਬਲਾਕ ਸੁਲਤਾਨਪੁਰ ਲੋਧੀ ਵਿੱਚ ਬੀ ਆਰ ਸੀ ਰੂਮ ਨਾ ਹੋਣ ਕਾਰਣ ਸੈਮੀਨਾਰ ਲਗਾਉਣ ਵਿੱਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਬੰਧੀ ਵੱਖ ਵੱਖ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਦੀ ਇੱਕ ਸਾਂਝੀ ਮੀਟਿੰਗ ਗੋਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਣ,ਈ ਟੀ ਟੀ ਯੂਨੀਅਨ ਦੇ ਆਗੂ ਜਸਵਿੰਦਰ ਸਿੰਘ ਸ਼ਿਕਾਰਪੁਰ,ਬੀ ਐੱਡ ਫਰੰਟ ਦੇ ਆਗੂ ਭੁਪਿੰਦਰ ਸਿੰਘ ਜੈਨਪੁਰ , ਹਰਮਿੰਦਰ ਸਿੰਘ ਜੋਸਨ,ਰਾਜੂ ਜੈਨਪੁਰੀ ਦੀ ਅਗਵਾਈ ਵਿੱਚ ਹੋਈ। ਮੀਟਿੰਗ ਦੌਰਾਨ ਸੁਖਚੈਨ ਸਿੰਘ ਬੱਧਣ ਨੇ ਕਿਹਾ ਕਿ ਸੁਲਤਾਨਪੁਰ ਲੋਧੀ 2 ਦੇ ਅਧਿਆਪਕਾਂ ਨੂੰ ਬੀ ਆਰ ਸੀ ਕਮਰਾ ਨਾ ਹੋਣ ਕਾਰਣ  ਬਲਾਕ ਦੇ 63 ਸਕੂਲਾਂ ਦੇ ਅਧਿਆਪਕਾਂ ਨੂੰ ਕਲੱਸਟਰ ਡਡਵਿੰਡੀ ਜਾਂ ਫਿਰ ਕਲੱਸਟਰ ਸੁਲਤਾਨਪੁਰ ਲੋਧੀ ਦੇ ਸਕੂਲਾਂ ਵਿੱਚ ਮਜਬੂਰੀ ਵੱਸ ਸੈਮੀਨਾਰ ਲਗਾਉਣੇ ਪੈਂਦੇ ਹਨ। ਜਿਸ ਨਾਲ ਜਿੱਥੇ ਅਧਿਆਪਕਾਂ ਦੀ ਰਸਤੇ ਵਿੱਚ ਲੰਬੀ ਖ਼ੱਜਲ ਖਰਾਬੀ ਹੁੰਦੀ ਹੈ, ਉਥੇ ਹੀ ਉਕਤ ਸੰਬੰਧਿਤ ਸਕੂਲਾਂ ਦਾ ਪੜ੍ਹਾਈ ਦਾ ਮਾਹੌਲ ਵੀ ਕਾਫੀ ਖਰਾਬ ਹੁੰਦਾ ਹੈ। ਗੋਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਣ,ਈ ਟੀ ਟੀ ਯੂਨੀਅਨ ਦੇ ਆਗੂ ਜਸਵਿੰਦਰ ਸਿੰਘ ਸ਼ਿਕਾਰਪੁਰ,ਬੀ ਐੱਡ ਫਰੰਟ ਦੇ ਆਗੂ ਭੁਪਿੰਦਰ ਸਿੰਘ ਜੈਨਪੁਰ, ਹਰਮਿੰਦਰ  ਸਿੰਘ ਜੋਸਨ ਆਦਿ ਅਧਿਆਪਕ ਆਗੂਆਂ ਨੇ ਸਰਕਾਰ ਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਹੈ, ਕਿ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਨੂੰ ਜਿੱਥੇ ਸਮਾਰਟ ਸਿਟੀ ਦਾ ਦਰਜਾ ਮਿਲਿਆ ਹੈ। ਉਥੇ ਹੀ  ਜ਼ਿਲ੍ਹੇ ਦੇ ਬਾਕੀ  ਵੱਖ ਵੱਖ ਸਿੱਖਿਆ ਬਲਾਕਾਂ ਦੀ ਤਰ੍ਹਾਂ ਇਸ ਦੇ ਸੁਲਤਾਨਪੁਰ ਲੋਧੀ 2 ਬਲਾਕ ਨੂੰ ਸੈਮੀਨਾਰ ਲਗਾਉਣ ਲਈ ਹਰ ਪ੍ਰਕਾਰ ਦੀਆਂ ਸਹੂਲਤਾਂ(ਪ੍ਰੋਜੈਕਟਰ,ਫਰਨੀਚਰ,ਡਾਇਸ,
ਸਮਾਰਟ ਬਲੈਕ ਬੋਰਡ) ਆਦਿ ਨਾਲ ਲੈੱਸ  ਬੀ ਆਰ ਸੀ ਕਮਰਾ ਬਣਾਉਣ ਲਈ ਗਰਾਂਟ ਜਾਰੀ ਕੀਤੀ ਜਾਵੇ। ਅਧਿਆਪਕ ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਦੁਆਰਾ ਚਲਾਏ ਜਾ ਰਹੇ ਪ੍ਰੋਜੈਕਟ ਸਮੱਰਥ ਲਈ ਲਗਾਏ ਸੈਮੀਨਾਰਾਂ ਵਿੱਚ ਭਾਰੀ ਗਰਮੀ ਦੇ ਮੱਦੇਨਜ਼ਰ ਬਲਾਕ ਵਿੱਚ ਬੀ ਆਰ ਸੀ ਕਮਰਾ ਨਾ ਹੋਣ ਕਾਰਣ ਅਧਿਆਪਕ ਜਿੱਥੇ ਦੂਰ ਦੁਰਾਡੇ ਤੋਂ ਆਉਣ ਕਾਰਣ ਖ਼ੱਜਲ ਖ਼ਰਾਬ ਹੋ ਰਹੇ ਹਨ । ਉਥੇ ਹੀ ਸੰਬੰਧਿਤ ਕਲੱਸਟਰਾਂ ਦੇ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਮਾਹੌਲ ਵੀ ਵਿਗੜਦਾ ਹੈ। ਪੀਣ ਲਈ ਸਾਫ਼ ਪਾਣੀ, ਪਖਾਨੇ ਤੇ ਹੋਰ ਦਿਕਤਾਂ ਦਾ ਸਾਹਮਣਾ ਵੀ ਅਧਿਆਪਕਾਂ ਨੂੰ ਕਰਨਾ ਪੈਂਦਾ ਹੈ। ਇਸ ਮੌਕੇ ਤੇ
ਹੈੱਡ ਟੀਚਰ ਅਜੈ ਕੁਮਾਰ ਅੱਲਾਦਾਦ ਚੱਕ, ਸੁਖਦੀਪ ਸਿੰਘ ਬੂਲਪੁਰ, ਜਸਵਿੰਦਰ ਸਿੰਘ ਸ਼ਿਕਾਰਪੁਰ, ਹੈੱਡ ਟੀਚਰ ਅਜੈ ਕੁਮਾਰ ਗੁਪਤਾ,ਪਰਮਿੰਦਰ ਸਿੰਘ, ਗੁਰਪ੍ਰੀਤ ਸਿੰਘ,ਜਸਵੀਰ ਸਿੰਘ ਚੀਮਾਂ, ਕੰਵਲਪ੍ਰੀਤ ਸਿੰਘ ਕੌੜਾ, ਸਪਨਾ  ਦੇਵੀ,ਸ਼ਾਲੂ ਧੀਰ, ਰਮਨਦੀਪ ਕੌਰ,ਮਨਰੂਪ ਕੌਰ, ਮਮਤਾ ਰਾਣੀ, ਸੁਮਨਪ੍ਰੀਤ ਕੌਰ,ਹੈੱਡ ਟੀਚਰ ਸੁਰਜੀਤ ਕੌਰ,ਮਨਿੰਦਰ ਕੌਰ, ਪਰਦੀਪ ਕੌਰ, ਹਰਜੀਤ ਕੌਰ, ਬਬੀਤਾ, ਮਨਜੀਤ ਕੌਰ ਆਦਿ ਅਧਿਆਪਕ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly


Previous articleਗ਼ਮ ਹਾਸਿਆਂ ਵਿੱਚ
Next articleਪ੍ਰਵਾਸੀ ਭਾਰਤੀ ਨਿਰਮਲ ਸਿੰਘ ਅਮਰੀਕਾ ਵੱਲੋਂ ਜੈਨਪੁਰ ਸਕੂਲ ਨੂੰ ਇੰਨਵਰਟਰ ਭੇਂਟ ਜ਼ਰੂਰਤਮੰਦ ਵਿਦਿਆਰਥੀਆਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ – ਬਲਦੇਵ ਸਿੰਘ