ਪਹਿਲੇ ਭਾਸ਼ਨ ਿਵੱਚ ਹੀ ਕਸ਼ਮੀਰ ਦਾ ਰਾਗ ਛੇੜਿਆ

ਇਸਲਾਮਾਬਾਦ (ਸਮਾੲਜ ਵੀਕਲੀ):  ਪਾਕਿਸਤਾਨ ਦਾ ਪ੍ਰਧਾਨ ਮੰਤਰੀ ਚੁਣੇ ਜਾਣ ਮਗਰੋਂ ਆਪਣੇ ਪਲੇਠੇ ਭਾਸ਼ਨ ’ਚ ਸ਼ਾਹਬਾਜ਼ ਸ਼ਰੀਫ਼ ਨੇ ਕਸ਼ਮੀਰ ਦਾ ਰਾਗ ਛੇੜ ਦਿੱਤਾ। ਉਨ੍ਹਾਂ ਕਸ਼ਮੀਰ ’ਚੋਂ ਧਾਰਾ 370 ਮਨਸੂਖ਼ ਕਰਨ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਵਾਦੀ ਦੇ ਲੋਕਾਂ ਦਾ ਖੂਨ ਵਹਿ ਰਿਹਾ ਹੈ ਅਤੇ ਪਾਕਿਸਤਾਨ ਉਨ੍ਹਾਂ ਨੂੰ ‘ਕੂਟਨੀਤਕ ਅਤੇ ਨੈਤਿਕ ਹਮਾਇਤ’ ਦੇਵੇਗਾ। ਉਨ੍ਹਾਂ ਕਿਹਾ ਕਿ ਕਸ਼ਮੀਰੀ ਭਰਾਵਾਂ ਅਤੇ ਭੈਣਾਂ ਦਾ ਮੁੱਦਾ ਹਰੇਕ ਕੌਮਾਂਤਰੀ ਮੰਚ ’ਤੇ ਉਠਾਇਆ ਜਾਵੇਗਾ। ਸ਼ਾਹਬਾਜ਼ ਨੇ ਕਿਹਾ ਕਿ ਉਹ ਭਾਰਤ ਨਾਲ ਚੰਗੇ ਸਬੰਧ ਚਾਹੁੰਦੇ ਹਨ ਪਰ ਕਸ਼ਮੀਰ ਮੁੱਦੇ ਦਾ ਹੱਲ ਕੱਢੇ ਬਿਨਾਂ ਇਹ ਸੰਭਵ ਨਹੀਂ। ਉਨ੍ਹਾਂ ਕਿਹਾ ਕਿ ਗੁਆਂਢੀ ਚੁਣੇ ਨਹੀਂ ਜਾ ਸਕਦੇ ਹਨ ਅਤੇ ਬਦਕਿਸਮਤੀ ਨਾਲ ਪਾਕਿਸਤਾਨ ਦੇ ਸਬੰਧ ਭਾਰਤ ਨਾਲ ਕਦੇ ਵੀ ਚੰਗੇ ਨਹੀਂ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਅਗਸਤ 2019 ’ਚ ਧਾਰਾ 370 ਹਟਾਈ ਗਈ ਸੀ ਤਾਂ ਇਮਰਾਨ ਖ਼ਾਨ ਨੇ ਗੰਭੀਰ ਅਤੇ ਕੂਟਨੀਤਕ ਕੋਸ਼ਿਸ਼ਾਂ ਨਹੀਂ ਕੀਤੀਆਂ ਸਨ। ਸ਼ਾਹਬਾਜ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਉਹ ਕਸ਼ਮੀਰ ਮੁੱਦਾ ਸੁਲਝਾਉਣ ਲਈ ਅੱਗੇ ਆਉਣ ਤਾਂ ਜੋ ਦੋਵੇਂ ਮੁਲਕ ਗਰੀਬੀ, ਬੇਰੁਜ਼ਗਾਰੀ, ਦਵਾਈਆਂ ਦੀ ਕਮੀ ਅਤੇ ਹੋਰ ਮਸਲਿਆਂ ਦੇ ਨਿਬੇੜੇ ’ਤੇ ਧਿਆਨ ਕੇਂਦਰਤ ਕਰ ਸਕਣ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਮਰਾਨ ਦੀ ਪਾਰਟੀ ਦੇ 100 ਤੋਂ ਜ਼ਿਆਦਾ ਸੰਸਦ ਮੈਂਬਰਾਂ ਵੱਲੋਂ ਅਸਤੀਫ਼ੇ
Next articleਰਾਮ ਨੌਮੀ ਹਿੰਸਾ: ਝਾਰਖੰਡ ਤੇ ਗੁਜਰਾਤ ’ਚ ਦੋ ਹਲਾਕ, 12 ਜ਼ਖ਼ਮੀ