ਗੀਤਕਾਰ ਗੋਲਡੀ ਦਰਦੀ ( ਇਟਲੀ )ਜੀ ਦੀ ਕਲਮ ਤੋਂ ਲਿਖੇ ਸਾਰੇ ਧਾਰਮਿਕ ਗੀਤਾਂ ਨੂੰ ਮਿਲ ਰਿਹਾ ਸੰਗਤਾਂ ਵਲੋਂ ਭਰਵਾਂ ਹੁੰਗਾਰਾ

ਗੀਤਕਾਰੀ ਰਾਹੀਂ ਪਿੰਡ ਰੰਧਾਵਾ ਮਸੰਦਾਂ ਦਾ ਨਾਮ ਚਮਕਾਇਆ
ਕਨੇਡਾ/ ਵੈਨਕੂਵਰ (ਕੁਲਦੀਪ ਚੁੰਬਰ)-ਡੇਰਾ ਸੱਚ ਖੰਡ ਬੱਲਾਂ ਦੇ ਮਹਾਨ ਸੰਤ ਅਮਰ ਸ਼ਹੀਦ ਸੰਤ ਰਾਮਾ ਨੰਦ ਦੀ ਤੋਂ ਅਸ਼ੀਰਵਾਦ ਲੈ ਕੇ ਅਪਣੀਂ ਕਲਮ ਰਾਹੀਂ ਸਮਾਜ ਦੀ ਸੇਵਾ ਸ਼ੁਰੂ ਕਰਨ ਵਾਲੇ ਸੇਵਾਦਾਰ ਗੀਤਕਾਰ ਗੋਲਡੀ ਦਰਦੀ ( ਇਟਲੀ ) ਜੀ ਦੀ ਕਲਮ ਤੋਂ ਲਿਖੇ ਸਾਰੇ ਧਾਰਮਿਕ ਗੀਤਾਂ ਨੂੰ  ਸੰਗਤਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਹਨਾਂ ਵਲੋਂ ਲਿਖੇ ਅਨੇਕਾਂ ਧਰਮਿਕ ਗੀਤਾਂ ਨੂੰ ਪੰਜਾਬ ਦੇ ਮੰਨੇ ਪ੍ਰਮੰਨੇ ਗਾਇਕਾਂ ਨੇ ਆਪਣੀ ਅਵਾਜ਼ ਦਿੱਤੀ ਹੈ , ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ ਖੁਸ਼ੀਆਂ ਵਿੱਚ ਸੁਣੇ ਜਾ ਰਹੇ ਗੀਤਾਂ ਵਿੱਚੋਂ , ਕੰਠ ਕਲੇਰ ਜੀ ਦੀ ਨਵੀਂ ਆਈ ਐਲਬਮ “ ਸਭ ਨੂੰ ਦਿਓ ਵਧਾਈਆਂ “ ਵਿੱਚੋਂ ਗੀਤ “ ਗੁਰੂ ਰਵਿਦਾਸ ਪਿਆਰੇ “ ਗੋਲਡੀ ਦਰਦੀ ਜੀ ਦਾ ਲਿਖਿਆ ਹੋਇਆ ਹੈ ।  ਜਿਸ ਨੂੰ ਬਹੁਤ ਪਿਆਰ ਮਿਲ ਰਿਹਾ ਹੈ , ਉਸੇ ਤਰ੍ਹਾਂ ਫਿਰੋਜ ਖਾਨ ਜੀ ਦੀ ਅਵਾਜ ਵਿੱਚ ਆਇਆ ਧਰਮਿਕ ਗੀਤ “ ਐਸੀ ਭਗਤੀ” ਨੂੰ ਵੀ ਬਹੁਤ ਹੀ ਪਿਆਰ ਮਿਲ ਰਿਹਾ ਹੈ । ਇਹਨਾਂ ਤੋਂ ਇਲਾਵਾ “ ਨਾਮ ਨਾ ਵਿਸਰੇ , ਸਤਿਗੁਰਾਂ ਦੀ ਰਜ਼ਾ , ਮੇਰੇ ਸਤਿਗੁਰ ਨੇ ਆਉਣਾਂ “  ਸੁਲਤਾਨਾ ਨੂਰਾਂ ਦਾ ਗਾਇਆ ਟਰੈਕ “ਲੇਖ ਗੰਡਦਾ” ਗੀਤਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ । ਪੰਜਾਬ ਦੀਆਂ ਨਾਮਵਰ ਆਵਾਜ਼ਾਂ , ਮਾਸ਼ਾ ਅਲੀ , ਪੇਜੀ ਸ਼ਾਹਕੋਟੀ , ਸੁਲਤਾਨਾਂ ਨੂਰਾਂ , ਜੀਵਨ ਮਾਨ, ਜੱਗੀ ਸਿੰਘ , ਸੁਦੇਸ਼ ਕੁਮਾਰੀ ,ਸ਼ੌਕਤ ਅਲੀ ਦੀਵਾਨਾ , ਆਰ ਜੋਗੀ , ਉਂਕਾਰ ਜੱਸੀ , ਸੇਵਾਦਾਰ ਕਰਮ ਚੰਦ , ਅਲੈਕਸ ਕੋਟੀ , ਸਾਂਜ ਸ਼ਾਮੀ , ਬਬਿਤ , ਬਲਵਿੰਦਰ ਬਿੱਟੂ , ਮਲਕੀਤ ਬਬੇਲੀ , ਪ੍ਰੇਮ ਲਤਾ ,ਸੰਦੀਪ ਘੇਰਾ , ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਗਾਇਕਾ ਨੇ ਗੋਲਡੀ ਦਰਦੀ ਜੀ ਵਲੋਂ ਲਿਖੇ ਗੀਤ ਗਾਏ ਹਨ । ਉਨਾਂ  ਨੇ ਗੱਲਬਾਤ ਕਰਦੇ ਆਪਣੇ ਆਉਣ ਵਾਲੇ ਗੀਤਾਂ ਬਾਰੇ ਦੱਸਿਆ ਕਿ , ਪੰਜਾਬ ਦੀ ਸੂਫ਼ੀ ਆਵਾਜ਼ “ ਸੁਲਤਾਨਾਂ ਨੂਰਾਂ”  ਜੀ ਵਲੋਂ ਗਾਇਆ ਗੀਤ “ ਲੇਖ ਗੰਡ ਦਾ “ ਤੇ ਬਹੁਤ ਸੁਰੀਲੀ ਆਵਾਜ਼ “ ਸੁਦੇਸ਼ ਕੁਮਰੀ “ ਜੀ ਵਲੋਂ ਗਾਇਆ ਗੀਤ “ ਪ੍ਰੀਤਮ ਦੇ ਦਰਸ਼ਨ , ਬਹੁਤ ਜਲਦ ਰਿਲੀਜ ਕੀਤੇ ਜਾਣਗੇ , ਆਪਣੇ ਭਗਤੀ ਨਾਲ ਭਿੱਜੇ ਗੀਤਾਂ ਤੇ ਗੀਤਕਾਰੀ ਰਾਂਹੀ ਪੂਰੀ ਦੁਨੀਆਂ ਵਿੱਚ ਆਪਣੇ ਪਿੰਡ “ ਰੰਧਾਵਾ ਮਸੰਦਾ “ ਜਲੰਧਰ ਦਾ ਨਾਮ ਸੂਰਜ ਵਾਂਗ ਚਮਕਾ ਰਹੇ ਹਨ । ਆਓ ਸਾਰੇ ਗੋਲਡੀ ਦਰਦੀ ਜੀ ਵਲੋਂ ਲਿਖੇ ਗੀਤਾਂ ਨੂੰ ਸੁਣੀਏ ਤੇ ਵੱਧ ਤੋਂ ਵੱਧ ਸ਼ੇਅਰ ਕਰੀਏ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਸੰਗਰਾਮ
Next article” ਧੰਨ ਗੁਰੂ ਰਵਿਦਾਸ ਜੀ ” ਧਾਰਮਿਕ ਸ਼ਬਦ ਦੇ ਨਾਲ ਗਾਇਕ ਅਮਰੀਕ ਮਾਇਕਲ ਰਿਲੀਜ਼ ਕੀਤਾ ਸਤਿਗੁਰੂ ਰਵਿਦਾਸ ਧਾਮ ਬੂਟਾ ਮੰਡੀ ਜਲੰਧਰ