HOME ਰਣਜੀਤ ਕੌਰ ਸਵੀ ਨਾਲ਼ ਰੂਬਰੂ ਸਮਾਗਮ ਯਾਦਗਾਰੀ ਹੋ ਨਿੱਬੜਿਆ : ਕਰਮ ਸਿੰਘ...

ਰਣਜੀਤ ਕੌਰ ਸਵੀ ਨਾਲ਼ ਰੂਬਰੂ ਸਮਾਗਮ ਯਾਦਗਾਰੀ ਹੋ ਨਿੱਬੜਿਆ : ਕਰਮ ਸਿੰਘ ਜ਼ਖ਼ਮੀ

1

ਭਵਾਨੀਗੜ੍ਹ  (ਸਮਾਜ ਵੀਕਲੀ)  (ਰਮੇਸ਼ਵਰ ਸਿੰਘ) ਸਾਹਿਤ ਸਿਰਜਣਾ ਮੰਚ, ਭਵਾਨੀਗੜ੍ਹ ਵੱਲੋਂਂ  ਅੱਜ ਸਰਕਾਰੀ ਪ੍ਰਾਇਮਰੀ ਸਕੂਲ (ਕੁੜੀਆਂ) ਕਾਕੜਾ ਰੋਡ ਭਵਾਨੀਗੜ੍ਹ ਵਿਖੇ ਰਣਜੀਤ ਕੌਰ ਸਵੀ ਨਾਲ ਰੂਬਰੂ ਸਮਾਗਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਮਾਲਵਾ ਲਿਖਾਰੀ ਸਭਾ ਸੰਗਰੂਰ ਦੇ ਪ੍ਰਧਾਨ ਕਰਮ ਸਿੰਘ ਜ਼ਖ਼ਮੀ ਨੇ ਕੀਤੀ। ਰਣਜੀਤ ਕੌਰ ਸਵੀ ਨੇ ਆਪਣੇ ਕਾਵਿ ਸੰਗ੍ਰਹਿ ਰਮਜ਼ਾਂ, ਇੱਕ ਕਹਾਣੀ ਸੰਗ੍ਰਹਿ ਸਰਹੱਦੋਂ ਪਾਰ ਚਾਰ ਕਿਲੋਮੀਟਰ, ਦੋ ਸਾਂਝੇ ਕਾਵਿ ਸੰਗ੍ਰਹਿ ਕਲਮਕਾਰ ਅਤੇ ਸਾਜ਼ਗਾਰ ਨਾਲ਼ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਹੈ ਅਤੇ ਅੱਗੇ ਵੀ ਸਾਹਿਤਿਕ ਸਫਰ ਨਿਰੰਤਰ ਜਾਰੀ ਹੈ। ਪੰਜਾਬੀ ਮਾਂ ਬੋਲੀ ਦੀ ਲਾਡਲੀ ਸ਼ਾਇਰਾ ਨੇ ਰੂਬਰੂ ਸਮਾਗਮ ਦੌਰਾਨ ਆਪਣੇ ਜੀਵਨ ਅਤੇ ਲਿਖਣ ਸ਼ੈਲੀ ਤੇ ਵਿਸਥਾਰ ਵਿੱਚ ਚਾਨਣਾ ਪਾਇਆ। ਸਾਹਿਤ ਸਿਰਜਣਾ ਸਬੰਧੀ ਸੰਦੀਪ ਸਿੰਘ ਬਖੋਪੀਰ ਅਤੇ ਬਹਾਦਰ ਸਿੰਘ ਧੌਲਾ ਆਦਿ ਕਵੀਆਂ ਨੇ ਸਵਾਲ ਜਵਾਬ ਵੀ ਕੀਤੇ। ਇਸ ਸਮਾਗਮ ਵਿੱਚ ਪੰਜਾਬ ਦੇ ਉੱਘੇ ਲੋਕ ਗਾਇਕ ਗੋਲਡੀ ਬਾਵਾ ਜੀ ਵੀ ਪੁਰਤਗਾਲ ਤੋਂ ਉਚੇਚੇ ਤੌਰ ਤੇ ਆਪਣੇ ਸਾਥੀਆਂ ਰਾਜਿੰਦਰ ਚੋਪੜਾ ਅਤੇ ਅਨਮੋਲ ਆਸੀਜਾ ਸਮੇਤ ਪਹੁੰਚੇ ਅਤੇ ਆਪਣੇ ਚੋਣਵੇਂ ਗੀਤਾਂ ਨਾਲ ਹਾਜ਼ਰੀ ਲਵਾਈ। ਰੂਬਰੂ ਪ੍ਰੋਗਰਾਮ ਦੌਰਾਨ ਖੁੱਲ੍ਹਾ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿੱਚ ਹਰਵੀਰ ਸਿੰਘ ਬਾਗੀ ਸਰਬਜੀਤ ਸੰਗਰੂਰਵੀ, ਕਮਲਜੀਤ ਸਿੰਘ, ਚਰਨਜੀਤ ਪਟਵਾਰੀ, ਪਵਨ ਕੁਮਾਰ ਹੋਸੀ, ਗੁਰਮੁਖ ਸਿੰਘ ਦਿਲਬਰ, ਬਲਜਿੰਦਰ ਬੱਲੀ ਈਲਵਾਲ, ਗੁਰਜੰਟ ਬੀਂਬੜ ,ਬਲਜਿੰਦਰ ਸਿੰਘ ਬਾਲੀ ਰੇਤਗੜ੍ਹ, ਸਹਿਜਪ੍ਰੀਤ ਸਿੰਘ, ਕਰਨੈਲ ਸਿੰਘ ਬੀਂਬੜ, ਜਗਮੀਤ ਕੌਰ, ਸੁਖਵਿੰਦਰ ਸਿੰਘ,  ਗੁਰਦੀਪ ਸਿੰਘ, ਮਨਜੀਤ ਕੌਰ ਸੰਧੂ, ਪੰਮੀ ਫੱਗੂਵਾਲੀਆ, ਜਗਤਾਰ ਨਿਮਾਣਾ, ਸੁਖਵਿੰਦਰ ਲੋਟੇ, ਪੇਂਟਰ ਸੁਖਦੇਵ ਧੂਰੀ, ਬਲਜੀਤ ਸਿੰਘ ਬਾਂਸਲ ਵਰਗੇ ਪ੍ਰਪੱਕ ਸ਼ਾਇਰਾਂ ਨੇ ਆਪਣੀਆਂ ਸੱਜਰੀਆਂ ਰਚਨਾਵਾਂ ਨਾਲ ਰੰਗ ਬੰਨ੍ਹੀ ਰੱਖਿਆ। ਮੰਚ  ਸੰਚਾਲਨ ਸਸ਼ੀ ਬਾਲਾ ਵੱਲੋਂ ਬਾਖੂਬੀ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article*ਲੋੜਵੰਦ ਮਰੀਜ਼ਾਂ ਲਈ ਵਰਦਾਨ ਬਣਿਆ ਸ਼੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ–ਭਾਈ ਪ੍ਰੇਮ ਸਿੰਘ*
Next articleਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਜਰੂਰੀ ਹਨ ਸਮਰ ਕੈਂਪ