ਸਮੁੱਚੀ ਰਾਮਗੜ੍ਹੀਆ ਕੌਮ ਇੱਕ ਪਲੇਟਫਾਰਮ ‘ਤੇ ਇਕੱਤਰ ਹੋ ਕੇ ਇਕਮੁੱਠਤਾ ਦਾ ਸਬੂਤ ਦੇਵੇ : ਹਰਦੇਵ ਸਿੰਘ ਕੌਂਸਲ

ਫੋਟੋ : ਅਜਮੇਰ ਦੀਵਾਨਾ

ਹੁਸ਼ਿਆਰਪੁਰ , (ਸਮਾਜ ਵੀਕਲੀ) (ਤਰਸੇਮ ਦੀਵਾਨਾ ) ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਦੀ ਇੱਕ ਅਹਿਮ ਮੀਟਿੰਗ ਲੁਧਿਆਣਾ ਵਿਖ਼ੇ ਗੁਰਵਿੰਦਰ ਸਿੰਘ ਗਿੰਦਾ ਅਤੇ ਹਰਦੀਪ ਸਿੰਘ ਪਲਾਹਾ ਦੀ ਅਗਵਾਈ ਹੇਠ ਹੋਈ | ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਹਰਦੇਵ ਸਿੰਘ ਕੌਂਸਲ ਪ੍ਰਧਾਨ ਇੰਡੀਆ, ਇੰਦਰਜੀਤ ਸਿੰਘ ਬੱਬੂ ਪੋਤਰਾ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ,ਅਮਰਜੀਤ ਸਿੰਘ ਆਸੀ ਚੇਅਰਮੈਨ ਪੰਜਾਬ,ਜਸਵੰਤ ਸਿੰਘ ਭੋਗਲ ਸੀਨੀਅਰ ਵਾਈਸ ਚੇਅਰਮੈਨ ਪੰਜਾਬ, ਗੁਰਬਿੰਦਰ ਸਿੰਘ ਪਲਾਹਾ ਪ੍ਰੈੱਸ ਸਕੱਤਰ ਇੰਡੀਆ, ਹਰਮਿੰਦਰ ਸਿੰਘ ਭੱਚੂ ਪ੍ਰਧਾਨ ਹੁਸ਼ਿਆਰਪੁਰ ਸ਼ਹਿਰੀ ਨੇ ਸ਼ਿਰਕਤ ਕੀਤੀ | ਇਸ ਮੌਕੇ ਆਪਣੇ ਸੰਬੋਧਨ ਵਿੱਚ ਹਰਦੇਵ ਸਿੰਘ ਕੌਂਸਲ ਪ੍ਰਧਾਨ ਇੰਡੀਆ ਨੇ ਕਿਹਾ ਕਿ ਰਾਮਗੜ੍ਹੀਆ ਕੌਮ ਨੇ ਸਿੱਖ ਪੰਥ ਦੀ ਚੜ੍ਹਦੀਕਲਾ ਲਈ ਆਪਣਾ ਮਹਾਨ ਯੋਗਦਾਨ ਦਿੱਤਾ ਅਤੇ ਕੁਰਬਾਨੀਆਂ ਵੀ ਕੀਤੀਆਂ ਹਨ ਇੰਝ ਰਾਮਗੜ੍ਹੀਆ ਕੌਮ ਨੇ ਮਹਾਨ ਇਤਿਹਾਸ ਕਾਇਮ ਕੀਤਾ ਹੈ |ਹੁਣ ਸਮਾਂ ਆ ਗਿਆ ਹੈ ਕਿ ਸਮੁੱਚੀ ਰਾਮਗੜ੍ਹੀਆ ਕੌਮ ਇੱਕ ਪਲੇਟਫਾਰਮ ‘ਤੇ ਇਕੱਤਰ ਹੋ ਕੇ ਇਕਮੁੱਠਤਾ ਦਾ ਸਬੂਤ ਦੇਵੇ ਇਸ ਲਈ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਨੇ ਬੀੜਾ ਚੁੱਕਿਆ ਹੈ ਇਸ ਕੜੀ ਵਿੱਚ ਜ਼ਿਲਾ ਲੁਧਿਆਣਾ ਯੂਨਿਟ ਦੀ ਸਥਾਪਨਾ ਕੀਤੀ ਜਾ ਰਹੀ ਹੈ |

ਇੰਦਰਜੀਤ ਸਿੰਘ ਬੱਬੂ ਨੇ ਕਿਹਾ ਕਿ ਭਾਰਤ ਵਿੱਚ ਆਈਆਂ ਹੁਣ ਤੱਕ ਦੀਆਂ ਸਾਰੀਆਂ ਸਰਕਾਰਾਂ ਨੇ ਰਾਮਗੜ੍ਹੀਆ ਭਾਈਚਾਰੇ ਨੂੰ ਆਪਣੇ ਸੌੜੇ ਹਿੱਤਾਂ ਲਈ ਰੱਜ ਕੇ ਵਰਤਿਆ ਹੈ ਪਰ ਸਮੁੱਚੇ ਤੌਰ ਤੇ ਇਸ ਭਾਈਚਾਰੇ ਦੇ ਭਵਿੱਖ ਲਈ ਕੋਈ ਸਾਰਥਕ ਯਤਨ ਨਹੀਂ ਕੀਤੇ ਜਿਸ ਦੇ ਸਿੱਟੇ ਵੱਜੋਂ ਇਹ ਕੌਮ ਆਪਣੇ ਬਣਦਾ ਸਤਿਕਾਰ ਹਾਸਿਲ ਨਹੀਂ ਕਰ ਸਕੀ ਇਸ ਲਈ ਅਗਲੀ ਪੀੜ੍ਹੀ ਦਾ ਭਵਿੱਖ ਸੁਰੱਖਿਅਤ ਕਰਨ ਲਈ ਹੁਣ ਤੋਂ ਹੀ ਇਕਮੁੱਠ ਹੋਣਾ ਸਮੇਂ ਦੀ ਵੱਡੀ ਲੋਡ਼ ਹੈ ਉਨ੍ਹਾਂ ਇਸ ਮਕਸਦ ਕਿ ਸਾਂਝੇ ਤੌਰ ‘ਤੇ ਹੰਭਲਾ ਮਾਰਨ ਦੀ ਅਪੀਲ ਕੀਤੀ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleलोकसभा चुनाव 2024 के बाद आरएसएस की चुनावी रणनीतियां
Next articleਤਰਕਸ਼ੀਲਾਂ ਨੇ 8 ਸਤੰਬਰ ਦੀ ਪਰਿਵਾਰਕ ਮਿਲਣੀ ਦੀ ਰੂਪਰੇਖਾ ਉਲੀਕੀ