HOME ਸਾਰਾ ਪੰਜਾਬ ਬੁਰੀ ਤਰ੍ਹਾਂ ਡੁੱਬਿਆ ਪਿਆ ਮੁੱਖ ਮੰਤਰੀ ਤਾਮਿਲਨਾਡੂ ਵਿੱਚ ਐਸ਼ਾ ਕਰਦਾ-...

ਸਾਰਾ ਪੰਜਾਬ ਬੁਰੀ ਤਰ੍ਹਾਂ ਡੁੱਬਿਆ ਪਿਆ ਮੁੱਖ ਮੰਤਰੀ ਤਾਮਿਲਨਾਡੂ ਵਿੱਚ ਐਸ਼ਾ ਕਰਦਾ- ਖੈਹਿਰਾ

2
(ਸਮਾਜ ਵੀਕਲੀ)  ਬਲਬੀਰ ਸਿੰਘ ਬੱਬੀ :- ਲਗਾਤਾਰ ਭਾਰੀ ਮੀਂਹ ਪੈਣ ਕਾਰਨ ਤੇ ਹਿਮਾਚਲ ਵਾਲੇ ਪਾਸੇ ਪਾਣੀ ਦੀ ਮਾਤਰਾ ਵਧਣ ਕਾਰਨ ਡੈਮਾਂ ਵਿੱਚੋਂ ਪਾਣੀ ਛੱਡੇ ਜਾਣ ਕਾਰਨ ਸਮੁੱਚਾ ਪੰਜਾਬ ਇਸ ਵੇਲੇ ਹੜ੍ਹਾਂ ਦੀ ਲਪੇਟ ਵਿੱਚ ਆਇਆ ਹੋਇਆ ਹੈ ਜਿਹੜੇ ਮਰਜ਼ੀ ਇਲਾਕੇ ਵਿੱਚ ਚਲੇ ਜਾਓ ਸਭ ਪਾਸੇ ਪਾਣੀ ਹੀ ਪਾਣੀ ਦਿਖਦਾ ਹੈ ਖਾਸ ਕਰਕੇ ਦਰਿਆਈ ਇਲਾਕਿਆਂ ਵਿੱਚ ਸਾਡੇ ਕਪੂਰਥਲੇ ਦੇ ਸੁਲਤਾਨਪੁਰ ਲੋਧੀ ਤੋਂ ਇਲਾਵਾ ਤਰਨ ਤਾਰਨ ਬਿਆਸ ਧੂਸੀ ਬੰਨ ਟੁੱਟ ਰਹੇ ਹਨ ਸਮੁੱਚਾ ਪੰਜਾਬ ਹੜਾ ਦੀ ਮਾਰ ਹੇਠ ਆ ਕੇ ਵੱਡਾ ਨੁਕਸਾਨ ਝੱਲ ਰਿਹਾ ਹੈ ਲੋਕਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਘਰ ਢਹਿ ਗਏ ਡੰਗਰ ਵੱਛੇ ਦਾ ਬਹੁਤ ਨੁਕਸਾਨ ਹੋਇਆ ਲੋਕ ਚਾਵਾਂ ਨਾਲ ਬਣਾਏ ਹੋਏ ਘਰ ਛੱਡ ਕੇ ਜਾਣ ਲਈ ਮਜਬੂਰ ਹਨ ਪਰ ਪੰਜਾਬ ਸਰਕਾਰ ਤੇ ਪੰਜਾਬ ਦਾ ਨਿਕੰਮਾ ਮੁੱਖ ਮੰਤਰੀ ਜਿਹੜਾ ਪੰਜਾਬ ਦੇ ਲੋਕਾਂ ਨੇ ਗੁੰਮਰਾਹ ਹੋ ਕੇ ਚੁਣ ਲਿਆ ਉਹ ਇਸ ਵੇਲੇ ਪੰਜਾਬ ਦੇ ਲੋਕਾਂ ਨੂੰ ਲਵਾਰਸ ਛੱਡ ਕੇ ਤਾਮਿਲਨਾਡੂ ਦੇ ਵਿੱਚ ਸਰਕਾਰੀ ਪ੍ਰਾਹੁਣਾ ਬਣ ਕੇ ਐਸ਼ ਪ੍ਰਸਤੀ ਕਰ ਰਿਹਾ ਇਹਨਾਂ ਸਖਤ ਸ਼ਬਦਾਂ ਦਾ ਪ੍ਰਗਟਾਵਾ ਨੌਜਵਾਨ ਆਗੂ ਸੁਖਪਾਲ ਸਿੰਘ ਖਹਿਰਾ ਨੇ ਅੱਜ ਆਪਣੇ ਇਲਾਕੇ ਦੇ ਵਿੱਚ ਹੜਾਂ ਦੀ ਸਥਿਤੀ ਦਾ ਜਾਇਜਾ ਲੈਣ ਗਏ ਨੇ ਲੋਕਾਂ ਦੇ ਨਾਲ ਇਹ ਵਿਚਾਰ ਸਾਂਝੇ ਕੀਤੇ। ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਸੀ ਕਿ ਇੱਕ ਪਾਸੇ ਤਾਂ ਭਗਵੰਤ ਮਾਨ ਕਹਿ ਰਿਹਾ ਹੈ ਕਿ ਪਿਛਲੀਆਂ ਸਰਕਾਰਾਂ ਨੇ ਕੱਖ ਨਹੀਂ ਕੀਤਾ ਹੁਣ ਤਾਂ ਤਿੰਨ ਸਾਲ ਤੁਹਾਨੂੰ ਹੋ ਗਏ ਤੁਸੀਂ ਦਰਿਆਵਾਂ ਨਹਿਰਾਂ ਡਰੇਨਾਂ ਦੀ ਸਫਾਈ ਤੱਕ ਨਹੀਂ ਕਰਵਾ ਸਕੇ ਸਿਰਫ ਇੱਕ ਦਿਨ ਕੱਠ ਕੀਤਾ ਲੋਕਾਂ ਕੋਲ ਪੁੱਜ ਕੇ ਵੀਡੀਓ ਫੋਟੋਆਂ ਖਿੱਚ ਕੇ ਸੋਸ਼ਲ ਮੀਡੀਆ ਉੱਤੇ ਪਾ ਕੇ ਫਿਰ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਇਸ ਵੇਲੇ ਕੁਦਰਤੀ ਕਰੋਪੀ ਕਾਰਨ ਲੋਕਾਂ ਦੇ ਮਨਾਂ ਵਿੱਚ ਗੁੱਸਾ ਹੈ ਪਰ ਜਿਹੜਾ ਗੁੱਸਾ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਦੇ ਉੱਪਰ ਹੈ ਉਸ ਦਾ ਵਰਣਨ ਕਰਨਾ ਵੀ ਮੁਸ਼ਕਿਲ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਰੇਨ ਫ੍ਰੀਜ਼ ਦਾ ਵਿਗਿਆਨਕ ਭੇਦ
Next articleਜ਼ਮੀਨੀ ਪੱਤਰਕਾਰਾਂ ਨੂੰ ਵੀ ਮਿਲਣ ਸਰਕਾਰੀਆਂ ਸਹੁਲਤਾ : ਸੰਜੇ ਰਾਠੀ