HOME ਜ਼ਮੀਨੀ ਪੱਤਰਕਾਰਾਂ ਨੂੰ ਵੀ ਮਿਲਣ ਸਰਕਾਰੀਆਂ ਸਹੁਲਤਾ : ਸੰਜੇ ਰਾਠੀ

ਜ਼ਮੀਨੀ ਪੱਤਰਕਾਰਾਂ ਨੂੰ ਵੀ ਮਿਲਣ ਸਰਕਾਰੀਆਂ ਸਹੁਲਤਾ : ਸੰਜੇ ਰਾਠੀ

ਰਸ਼ਮੀ ਬਾਲਿਆਣ ਨੂੰ ਕੌਮੀ ਮਹਿਲਾ ਕੁਆਰਡੀਨੇਟਰ, ਨਿਯੁਕਤ, ਕੀਤਾ

  ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਓਐਸਡੀ ਵੀਰਿੰਦਰ ਕੁਮਾਰ ਬੜਖਾਲਸਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

ਪੰਚਕੂਲਾ,  (ਸਮਾਜ ਵੀਕਲੀ)   ਗੁਰਭਿੰਦਰ ਗੁਰੀ, ਮੀਡੀਆ ਕੌਂਸਲ ਆਫ ਜਰਨਲਿਸਟਸ ਦੀ ਰਾਸ਼ਟਰੀ ਕਾਰਜਕਾਰਣੀ ਦੀ ਮੀਟਿੰਗ ਪੀਡਬਲਯੂਡੀ ਗੈਸਟ ਹਾਊਸ, ਪੰਚਕੂਲਾ ਵਿੱਚ ਕੌਮੀ ਪ੍ਰਧਾਨ ਸੰਜੇ ਰਾਠੀ ਦੀ ਪ੍ਰਧਾਨਗੀ ਹੇਠ ਹੋਈ, ਰਾਜ ਜਿਸ ਵਿੱਚ ਅੱਠ ਰਾਜਾਂ ਦੇ ਪੱਤਰਕਾਰਾਂ ਨੇ ਹਿੱਸਾ ਲਿਆ। ਇਸ ਮੌਕੇ  ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਓਐਸਡੀ ਵੀਰਿੰਦਰ ਕੁਮਾਰ ਬੜਖਾਲਸਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਓਐਸਡੀ ਵਰਿੰਦਰ ਕੁਮਾਰ ਬੜਖਾਲਸਾ ਨੇ ਕਿਹਾ ਕਿ ਪੱਤਰਕਾਰ ਸਮਾਜ ਦੇ ਮਜ਼ਬੂਤ ਪਹਿਰੇਦਾਰ ਹੁੰਦੇ ਹਨ ਅਤੇ ਉਨ੍ਹਾਂ ਦੀ ਭੂਮਿਕਾ ਲੋਕਤੰਤਰ ਦੀ ਮਜ਼ਬੂਤੀ ਵਿੱਚ ਬਹੁਤ ਅਹਿਮ ਹੈ। ਉਨ੍ਹਾਂ ਕਿਹਾ ਕਿ ਸੱਚੇ ਪੱਤਰਕਾਰਾਂ ਦੀ ਕਲਮ ਬੋਲਦੀ ਹੈ। ਪੱਤਰਕਾਰ ਸਮਾਜ ਦਾ ਸ਼ੀਸ਼ਾ ਹੁੰਦੇ ਹਨ। ਉਹਨਾਂ ਨੂੰ ਸੱਚਾਈ ਉਜਾਗਰ ਕਰਨੀ ਚਾਹੀਦੀ ਹੈ ਤਾਂ ਜੋ ਉਹਨਾਂ ਦੀ ਭਰੋਸੇਯੋਗਤਾ ਬਣੀ ਰਹੇ। ਇਸ ਮੌਕੇ ਕੌਮੀ ਪ੍ਰਧਾਨ ਸੰਜੇ ਰਾਠੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਮੀਡੀਆ ਕੌਂਸਲ ਆਫ ਜਰਨਲਿਸਟਸ ਦਾ ਉਦੇਸ਼ ਪੱਤਰਕਾਰਾਂ ਨੂੰ ਇਕੱਠਾ ਕਰਨਾ ਅਤੇ ਉਨ੍ਹਾਂ ਦੀ ਸੁਰੱਖਿਆ, ਸਨਮਾਨ ਅਤੇ ਅਧਿਕਾਰਾਂ ਦੀ ਰੱਖਿਆ ਕਰਨਾ ਹੈ। ਉਨ੍ਹਾਂ ਕਿਹਾ ਕਿ ਕੌਂਸਲ ਸਿਰਫ਼ ਪੱਤਰਕਾਰਾਂ ਦੇ ਹੱਕਾਂ ਲਈ ਨਹੀਂ ਲੜੇਗੀ, ਸਗੋਂ ਜਨਹਿਤ ਨਾਲ ਜੁੜੇ ਮਸਲਿਆਂ ‘ਤੇ ਵੀ ਸਰਗਰਮ ਰਹੇਗੀ। ਉਨ੍ਹਾਂ ਕਾਰਜਕਾਰਣੀ ਦੇ ਸਾਰੇ ਮੈਂਬਰਾਂ ਨੂੰ ਇਕੱਠੇ ਹੋ ਕੇ ਕੌਂਸਲ ਦੇ ਉਦੇਸ਼ਾਂ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ। ਰਾਸ਼ਟਰੀ ਕੁਆਰਡੀਨੇਟਰ ਲਲਿਤ ਸ਼ਰਮਾ ਨੇ ਕਿਹਾ ਕਿ ਮੀਡੀਆ ਨੂੰ ਲੋਕਾਂ ਦੇ ਮਸਲਿਆਂ ‘ਤੇ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਆਪਣੇ ਤਜ਼ਰਬੇ ਵੀ ਸਾਂਝੇ ਕੀਤੇ। ਕੌਮੀ ਬੁਲਾਰੇ ਅਤੇ ਮੀਡੀਆ ਇੰਚਾਰਜ ਮਨੋਜ ਗੋਇਲ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਮੀਡੀਆ ਜੱਥੇਬੰਦੀਆਂ ਦੀ ਮਹੱਤਤਾ ਹੋਰ ਵੱਧ ਗਈ ਹੈ। ਸਾਨੂੰ ਮਿਲਜੁਲ ਕੇ ਮੀਡੀਆ ਜੱਥੇਬੰਦੀਆ ਦੀ ਭੂਮਿਕਾ ਮਜ਼ਬੂਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਪੱਧਰ ‘ਤੇ ਪੱਤਰਕਾਰਾਂ ਦਾ ਮਜ਼ਬੂਤ ਨੈੱਟਵਰਕ ਤਿਆਰ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪੱਤਰਕਾਰਾਂ ਦੀ ਟ੍ਰੇਨਿੰਗ ਅਤੇ ਭਲਾਈ ਲਈ ਖਾਸ ਯੋਜਨਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਤੋਂ ਪਹਿਲਾਂ ਮੁੱਖ ਮਹਿਮਾਨ ਵਰਿੰਦਰ ਬੜਖਾਲਸਾ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਜੀ ਆਇਆਂ ਕਿਹਾ ਗਿਆ। ਇਸ ਮੌਕੇ ਕੌਮੀ ਬੁਲਾਰੇ ਮਨੋਜ ਗੋਇਲ ਗੁਡਿਆਣੀਆ ਨੇ ਆਏ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ।
ਕਾਰਜਕਾਰਣੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਇਹ ਨਿਯੁਕਤੀਆਂ ਕੀਤੀਆਂ ਗਈਆਂ: ਨੀਰਜ ਗੁਪਤਾ — ਕੌਮੀ ਜਨਰਲ ਸਕੱਤਰ, ਅਜੇਸ਼ ਕੁਮਾਰ — ਦਿੱਲੀ ਦਾ ਕੁਆਰਡੀਨੇਟਰ, ਆਰ. ਜੀ. ਰਾਏਕੋਟੀ ਨੂੰ ਪੰਜਾਬ ਦਾ ਕੁਆਰਡੀਨੇਟਰ, ਮਫ਼ਤਲਾਲ ਅਗਰਵਾਲ — ਉੱਤਰ ਪ੍ਰਦੇਸ਼ ਕੁਆਰਡੀਨੇਟਰ, ਕਾਸਿਮ ਖਾਨ — ਹਰਿਆਣਾ ਸੂਬਾ ਪ੍ਰਧਾਨ, ਰਸ਼ਮੀ ਬਾਲਿਆਣ — ਕੌਮੀ ਮਹਿਲਾ ਕੁਆਰਡੀਨੇਟਰ, ਰਾਜੇਸ਼ ਰਾਠੌਰ — ਹਿਮਾਚਲ ਪ੍ਰਦੇਸ਼ ਸਹਾਇਕ-ਕੁਆਰਡੀਨੇਟਰ ਪ੍ਰੀਤੀ ਕੁਮਾਰੀ ਯਮੁਨਾਨਗਰ — ਮਹਿਲਾ ਸਹਾਇਕ-ਕੁਆਰਡੀਨੇਟਰ ਹਰਿਆਣਾ, ਕੌਮੀ ਜਨਰਲ ਸਕੱਤਰ ਨੀਰਜ ਗੁਪਤਾ ਨੇ  ਮੀਟਿੰਗ ਦੀ ਸਫਲਤਾ ਲਈ ਹਰਿਆਣਾ ਟੀਮ ਨੂੰ ਵਧਾਈ ਦਿੱਤੀ। ਰਾਸ਼ਟਰੀ ਕਾਰਜਕਾਰਣੀ ਮੀਟਿੰਗ ਵਿੱਚ ਸੀਨੀਅਰ ਪੱਤਰਕਾਰ ਧਰਮਪਾਲ ਧਨਖੜ, ਯੂਏਈ ਤੋਂ ਨੇਪਾਲ ਸਿੰਘ ਸ਼ਹਰਾਵਤ, ਪੰਜਾਬ ਤੋਂ  ਗੁਰਭਿੰਦਰ ਸਿੰਘ ਗੁਰੀ      ਰਘਬੀਰ ਸਿੰਘ ਜੱਗਾ,  ਹਿਮਾਚਲ ਤੋਂ ਸ਼ਾਂਤੀ ਗੌਤਮ, ਦਿੱਲੀ ਤੋਂ ਵੀਰਿੰਦਰ ਸੈਣੀ, ਉੱਤਰ ਪ੍ਰਦੇਸ਼ ਤੋਂ ਸੁਰੇਸ਼ ਉਪਮਨਯੁ, ਪੰਚਕੂਲਾ ਤੋਂ ਅਨਿਲ ਆਰਯ, ਚੰਡੀਗੜ੍ਹ ਤੋਂ ਵਿਜੇਸ਼ ਕੁਮਾਰ, ਰਾਜਸਥਾਨ ਤੋਂ ਘਨਸ਼ਿਆਮ ਐਸ ਬਾਘੀ, ਯੋਗੇਸ਼ ਜੋਸ਼ੀ, ਸ਼ਿਵਕੁਮਾਰ ਸ਼ਰਮਾ, ਯਮੁਨਾਨਗਰ ਤੋਂ ਰਾਕੇਸ਼ ਭਾਰਤੀ, ਨਵਾਬ ਖਾਨ, ਰਾਮਕਿਸ਼ਨ, ਸੁਨੀਲ ਸ਼ਰਮਾ, ਰਾਜੇਸ਼, ਰਵਿੰਦਰ ਚੌਹਾਨ, ਕਰਣਾਲ ਤੋਂ ਰਾਜੇਸ਼ ਭਾਰਤੀ, ਰਾਜੀਵ ਠਾਕੁਰ, ਗੁਰਗਾਂਵ ਤੋਂ ਸੋਮਵੀਰ ਸਿੰਘ ਸਮੇਤ ਹੋਰ ਕਈ ਰਾਜਾਂ ਦੇ ਪੱਤਰਕਾਰਾਂ ਨੇ ਭਾਗ ਲਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਾਰਾ ਪੰਜਾਬ ਬੁਰੀ ਤਰ੍ਹਾਂ ਡੁੱਬਿਆ ਪਿਆ ਮੁੱਖ ਮੰਤਰੀ ਤਾਮਿਲਨਾਡੂ ਵਿੱਚ ਐਸ਼ਾ ਕਰਦਾ- ਖੈਹਿਰਾ
Next articleਗੋੜਿਆਂ ਦੇ ਰੋਗ ਨਾ ਸਿਰਫ ਦਰਦ ਪੈਦਾ ਕਰਦੇ ਹਨ, ਸਗੋਂ ਮਰੀਜ਼ ਦੀ ਰੋਜ਼ਾਨਾ ਜ਼ਿੰਦਗੀ ਉੱਤੇ ਵੀ ਪ੍ਰਭਾਵ ਪਾਉਂਦੇ ਹਨ।