HOME ਆਲ ਇੰਡੀਆ ਐੱਸ ਸੀ/ ਐਸ ਟੀ ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਵੱਲੋਂ ਸੰਵਿਧਾਨ ਦਿਵਸ...

ਆਲ ਇੰਡੀਆ ਐੱਸ ਸੀ/ ਐਸ ਟੀ ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਵੱਲੋਂ ਸੰਵਿਧਾਨ ਦਿਵਸ ਤੇ ਸਨਮਾਨ ਸਮਾਰੋਹ ਦਾ ਆਯੋਜਨ

1

ਕਪੂਰਥਲਾ,  (ਸਮਾਜ ਵੀਕਲੀ)   ( ਕੌੜਾ )- ਆਲ ਇੰਡੀਆ ਐਸ ਸੀ/ ਐਸ ਟੀ ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਰੇਲ ਕੋਚ ਫੈਕਟਰੀ ਵੱਲੋਂ ਸੰਵਿਧਾਨ ਦਿਵਸ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਇੰਜੀਨੀਅਰ ਜੋਨਲ ਪ੍ਰਧਾਨ , ਇੰਜੀਨੀਅਰ ਜੀਤ ਸਿੰਘ , ਜੋਨਲ ਸਕੱਤਰ ਆਰ ਸੀ ਮੀਣਾ, ਕਾਰਜਕਾਰੀ ਪ੍ਰਧਾਨ ਸੋਹਨ ਬੈਠਾ , ਜੋਨਲ ਸਕੱਤਰ ਦੇਸ ਰਾਜ ਨੇ ਸਾਂਝੇ ਤੌਰ ਤੇ ਕੀਤੀ। ਇਸ ਦੌਰਾਨ ਜੀਤ ਸਿੰਘ ਨੇ ਬੋਲਦਿਆਂ ਹੋਇਆ ਕਿਹਾ ਕਿ ਬਾਬਾ ਸਾਹਿਬ ਦੇ ਲਿਖੇ ਸੰਵਿਧਾਨ ਦੀ ਬਦੌਲਤ ਹੀ  ਅੱਜ ਸਾਰੇ ਬਰਾਬਰਤਾ ਦਾ ਹੱਕ ਮਾਣ ਰਹੇ ਹਨ। ਉਹਨਾਂ ਕਿਹਾ ਕਿ ਖਾਸ ਤੌਰ ਤੇ ਔਰਤਾਂ ਜਿਨ੍ਹਾਂ ਨੂੰ ਸੰਵਿਧਾਨ ਬਣਨ ਤੋਂ ਪਹਿਲਾਂ ਨਾ ਤਾਂ ਬੋਲਣ ਦਾ ਹੱਕ ਸੀ ਤੇ ਨਾ ਹੀ ਵੋਟ ਪਾਉਣ ਦਾ, ਨਾ ਪੜ੍ਹਨ ਦਾ ਅਤੇ ਨਾ ਹੀ ਜਾਇਦਾਦ  ਵਿੱਚ ਹਿੱਸੇ ਦਾ, ਅੱਜ ਸੰਵਿਧਾਨ ਦੀ ਬਦੌਲਤ ਹੀ ਔਰਤਾਂ ਪੜ੍ਹ ਲਿਖ ਕੇ ਉੱਚ ਅਹੁਦਿਆਂ ਤੇ ਬਿਰਾਜਮਾਨ ਹਨ।  ਇਸ ਦੌਰਾਨ ਐਸ ਸੀ/ ਐਸ ਟੀ ਦੇ ਐਸੋਸੀਏਸ਼ਨ ਦੇ ਜੋ ਰੇਲ ਕਰਮਚਾਰੀ ਨਵੰਬਰ ਮਹੀਨੇ ਵਿੱਚ ਸੇਵਾ ਮੁਕਤ ਹੋ ਰਹੇ ਹਨ। ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਆਰ  ਸੀ ਮੀਨਾ ਤੇ ਸੋਹਣ ਬੈਠਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ । ਇਹ ਮੌਕੇ ਤੇ ਐਸੋਸੀਏਸ਼ਨ ਦੇ ਅਹੁਦੇਦਾਰ ਲੱਖਣਪਾਲ ਦਿਨੇਸ਼ ਕੁਮਾਰ, ਨੀਰਜ ਕੁਮਾਰ ਜਗਜੀਵਨ ਰਾਮ , ਕਸ਼ਮੀਰ ਸਿੰਘ, ਸੁਦੇਸ਼ ਕੁਮਾਰ , ਰਘਬੀਰ ਸਿੰਘ, ਅਵਤਾਰ ਸਿੰਘ, ਰਣਜੀਤ ਗਿਰਦਾ, ਸੁਨੇਮਾਨ ਸਿੰਘ ,‌ ਸੁਖਵੰਤ ਸਿੰਘ ,ਸੋਮਨਾਥ , ਨਿਤਨ ਮਾਝੀ ਆਦਿ ਹਾਜ਼ਰ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article“ਮੇਰੇ ਪਿਤਾ ਦੇ ਜ਼ਿੰਦਾ ਹੋਣ ਦਾ ਸਬੂਤ ਦਿਓ”… ਇਮਰਾਨ ਖਾਨ ਦੀ ਮੌਤ ਦੀਆਂ ਅਫਵਾਹਾਂ ਵਿਚਕਾਰ, ਉਨ੍ਹਾਂ ਦੇ ਪੁੱਤਰ ਦੀ ਪੋਸਟ ਨੇ ਹਲਚਲ ਮਚਾ ਦਿੱਤੀ
Next articleਯੂਨੀਵਰਸਿਟੀ ਕਾਲਜ (ਲੜਕੀਆਂ), ਵਿਖੇ ਸੰਵਿਧਾਨ ਦਿਵਸ ਮੌਕੇ ਸੈਮੀਨਾਰ ਆਯੋਜਿਤ