ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਆਲ ਇੰਡੀਆ ਐਸ ਸੀ ਐਸ ਟੀ ਰੇਲਵੇ ਇੰਪਲਾਈਜ਼ ਐਸ਼ੋਸੀਏਸ਼ਨ ਆਰ ਸੀ ਐਫ ਦੀ ਜੋਨਲ ਇਕਾਈ ਦੀ ਪਿਛਲੇ ਦਿਨੀਂ ਹੋਈ ਚੋਣ ਵਿੱਚ ਜੀਤ ਸਿੰਘ ਚੌਥੀ ਵਾਰ ਨਿਰਵਿਰੋਧ ਜੋਨਲ ਪ੍ਰਧਾਨ ਚੁਣੇ ਜਾਣ ਤੇ ਸਮਾਜ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਚੋਣ ਵਿੱਚ ਰਾਮ ਚਰਨ ਮੀਨਾ ਦੂਸਰੀ ਵਾਰ ਜੋਨਲ ਸਕੱਤਰ ਚੁਣੇ ਗਏ। ਸੋਹਣ ਬੈਠਾ ਜੋਨਲ ਵਰਕਿੰਗ ਪ੍ਰਧਾਨ, ਦੇਸ ਰਾਜ ਜੋਨਲ ਐਡੀਸ਼ਨਲ ਸਕੱਤਰ ਅਤੇ ਧਰਮਵੀਰ ਸਿੰਘ ਜੋਨਲ ਕੈਸ਼ੀਅਰ ਚੁਣੇ ਗਏ। ਰਣਜੀਤ ਸਿੰਘ ਸਾਬਕਾ ਜੋਨਲ ਸਕੱਤਰ ਅਤੇ ਸ਼੍ਰੀ ਕ੍ਰਿਸ਼ਨ ਲਾਲ ਜੱਸਲ ਸਾਬਕਾ ਮੀਤ ਪ੍ਰਧਾਨ ਨੇ ਇਸ ਨਵੀਂ ਚੁਣੀ ਗਈ ਬਾਡੀ ਦੇ ਅਹੁਦੇਦਾਰਾਂ ਨੂੰ ਅਪਣੇ ਅਹੁਦੇ ਅਤੇ ਸੰਗਠਨ ਦੇ ਭੇਦ ਗੁਪਤ ਰੱਖਣ ਤੋਂ ਇਲਾਵਾ ਐੱਸਸੀ/ਐਸਟੀ ਸਮਾਜ ਦੇ ਹਿੱਤਾਂ ਨੂੰ ਬਣਾਏ ਰੱਖਣ ਅਤੇ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨ ਦੀ ਸੌਂਹ ਚੁਕਾਈ। ਸ਼੍ਰੀ ਜੀਤ ਸਿੰਘ ਅਤੇ ਸ਼੍ਰੀ ਰਾਮ ਚਰਨ ਮੀਨਾ ਨੇ ਇਹ ਵਾਅਦਾ ਕੀਤਾ ਕਿ ਉਹ ਅਤੇ ਉਹਨਾਂ ਦੀ ਟੀਮ ਆਪਣੇ ਸੰਗਠਨ ਅਤੇ ਸਮਾਜ ਦੇ ਕੰਮਾਂ ਨੂੰ ਹਮੇਸ਼ਾ ਪਹਿਲ ਦੇਣਗੇ। ਇਸ ਮੌਕੇ ਤੇ ਨਵੇਂ ਚੁਣੇ ਗਏ ਸਾਰੇ ਅਹੁਦੇਦਾਰਾਂ ਨੂੰ ਵਧਾਈ ਦੇਣ ਵਾਲਿਆਂ ਵਿੱਚ ਓ ਬੀ ਸੀ ਐਸ਼ੋਸੀਏਸ਼ਨ ਦੇ ਪ੍ਰਧਾਨ ਅਰਵਿੰਦ ਪ੍ਰਸਾਦ, ਜਨਰਲ ਸਕੱਤਰ ਅਸ਼ੋਕ ਕੁਮਾਰ ਅਤੇ ਉਹਨਾਂ ਦੀ ਟੀਮ ਦੇ ਮੈਂਬਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly