ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਆਲ ਇੰਡੀਆ ਐਸ ਸੀ / ਐਸ ਟੀ ਐਸੋਸੀਏਸ਼ਨ ਦਾ ਆਮ ਇਜਲਾਸ ਸਾਹਿਬਜਾਦਾ ਅਜੀਤ ਸਿੰਘ ਸੰਸਥਾਨ ਵਰਕਰ ਕਲੱਬ ਰੇਲ ਕੋਚ ਫੈਕਟਰੀ ਵਿਖੇ ਆਯੋਜਿਤ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਇੰਜੀਨੀਅਰ ਜੀਤ ਸਿੰਘ ਜੋਨਲ ਪ੍ਰਧਾਨ, ਆਰਸੀ ਮੀਣਾ ਜ਼ੋਨਲ ਸਕੱਤਰ ਸਾਂਝੇ ਤੌਰ ਤੇ ਕੀਤੀ । ਜਨਰਲ ਸਕੱਤਰ ਸਕੱਤਰ ਆਰ ਸੀ ਮੀਣਾ ਨੇ ਵੱਡੀ ਗਿਣਤੀ ਵਿੱਚ ਸ਼ਾਮਿਲ ਐਸੋਸੀਏਸ਼ਨ ਦੇ ਪ੍ਰਾਈਮਰੀ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਜਰੂਰਤ ਹੈ । ਸਾਨੂੰ ਏਕਤਾ ਤੇ ਇੱਕ ਜੁੱਟਤਾ ਦੀ ਕਿਉਂਕਿ ਕੁਝ ਸਮਾਜ ਸੰਗਠਨ ਵਿਰੋਧੀ ਲੋਕ ਇਸ ਨੂੰ ਤੋੜਨਾ ਚਾਹੁੰਦੇ ਹਨ। ਇੰਜੀਨੀਅਰ ਜੀਤ ਸਿੰਘ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਐਸੋਸੀਏਸ਼ਨ ਨੂੰ ਇਸ ਉਚਾਈਆਂ ਤੱਕ ਪਹੁੰਚਾਉਣ ਸਾਰੇ ਪੁਰਾਣੇ ਕਾਰਜਕਰਤਾਵਾਂ ਅਤੇ ਆਗੂਆਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਜੋ ਕਿ ਨਵੀਂ ਪੀੜੀ ਨੂੰ ਇਸਦਾ ਪਤਾ ਨਹੀਂ ਹੈ ।
ਉਹਨਾਂ ਕਿਹਾ ਕਿ ਇਹ ਐਸੋਸੀਏਸ਼ਨ ਸੰਸਥਾ ਅਹੁਦੇਦਾਰਾਂ ਦੀ ਨਹੀਂ ਬਲਕਿ ਪ੍ਰਾਇਮਰੀ ਮੈਂਬਰਾਂ ਵੱਲੋਂ ਦਿੱਤੇ ਸਹਿਯੋਗ ਦੀ ਬਦੌਲਤ ਹੀ ਹੈ। ਇੰਜੀਨੀਅਰ ਰਣਜੀਤ ਸਿੰਘ ਨੇ ਐਸੋਸੀਏਸ਼ਨ ਦੀ ਗਤੀਵਿਧੀਆਂ ਅਤੇ ਭਵਿੱਖ ਦੀਆਂ ਚੁਣੌਤੀਆਂ ਬਾਰੇ ਵੀ ਲੋਕਾਂ ਨੂੰ ਚੇਤਨ ਕੀਤਾ ਅਤੇ ਚੱਲ ਰਹੇ ਕੋਰਟ ਕੇਸਾਂ ਬਾਰੇ ਵੀ ਵਿਸਥਾਰ ਪੂਰਵਕ ਦੱਸਿਆ। ਐਸੋਸੀਏਸ਼ਨ ਨੇ ਅੰਗਹੀਨ ਕਰਮਚਾਰੀਆਂ ਦੀ ਪਦ ਉਨੱਤੀ ਹੁੰਦੀ ਵਿੱਚ ਰਿਜ਼ਰਵੇਸ਼ਨ ਨੂੰ ਲਾਗੂ ਕਰਵਾ ਕੇ ਇੱਕ ਵੱਡਾ ਕੰਮ ਕੀਤਾ ਹੈ। ਇਸ ਇਜਲਾਸ ਦੌਰਾਨ ਕਈ ਮਤੇ ਪਾਸ ਕੀਤੇ ਗਏ । ਜਿਸ ਵਿੱਚ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਆਪਣੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਸੁਣਨ ਲਈ ਉਹਨਾਂ ਨਾਲ ਰਾਬਤਾ ਬਣਾਉਣ ਲਈ ਆਨਲਾਈਨ ਚੱਲ ਰਹੀ ਮੈਂਬਰਸ਼ਿਪ ਨੂੰ ਮੈਂਬਰਸ਼ਿਪ ਇਕੱਠੀ ਕਰਨੀ ਵਟਸ ਐੱਪ ਗਰੁੱਪ ਵਿੱਚ ਸਾਰੇ ਹੀ ਭਰਾਤਰੀਆਂ ਨੂੰ ਸ਼ਾਮਿਲ ਕਰਨਾ ਤਾਂ ਕਿ ਲੋਕਾਂ ਨੂੰ ਐਸੋਸੀਏਸ਼ਨ ਦੀ ਕਾਰਗੁਜ਼ਾਰੀ ਬਾਰੇ ਦੱਸਿਆ ਜਾ ਸਕੇ।
ਅੰਤ ਵਿੱਚ ਸਤਨਾਮ ਸਿੰਘ ਬਠਿੰਡਾ ਨੇ ਸਾਰੇ ਇਜ਼ਲਾਸ ਵਿੱਚ ਸ਼ਾਮਿਲ ਅਹੁਦੇਦਾਰਾਂ ਧੰਨਵਾਦ ਕੀਤਾ ਅਤੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਵਿੱਚ ਜਨਰਲ ਪ੍ਰਧਾਨ ਸਕੱਤਰ ਤੋਂ ਇਲਾਵਾ ਸਤਵੀਰ ਸਿੰਘ, ਆਸਾ ਰਾਮ, ਰਿਸ਼ੀਕੇਸ਼ ਮੀਣਾ ,ਗਿਰੀਰਾਜ ਮੀਣਾ, ਰਜਿੰਦਰ ਕੁਮਾਰ ,ਆਰ ਸੀ ਮੀਣਾ ਸ਼ਹੀਦ ਬਾਬਾ ਜੀਵਨ ਸਿੰਘ ਸੇਵਾ ਸੋਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਮੌੜ, ਸਕੱਤਰ ਬੀਰ ਸਿੰਘ ਵੜੈਚ, ਨਰੇਸ਼ ਕੁਮਾਰ, ਅਮਰਜੀਤ ਰੁੜਕੀ, ਦਿਲਬਾਗ ਸਿੰਘ, ਵਿਜੇ ਕੁਮਾਰ, ਜਨਪਾਲ ਸਿੰਘ, ਕਰਮ ਸਿੰਘ, ਰਣਜੀਤ ਸਿੰਘ, ਜਸਪਾਲ ਸਿੰਘ ਵੱਡੀ ਗਿਣਤੀ ਵਿੱਚ ਨੌਜਵਾਨ ਆਗੂ ਤੇ ਸੇਵਾ ਮੁਕਤ ਆਗੂ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



