HOME ਲੋੜਵੰਦਾਂ ਦੀ ਸੇਵਾ ਲਈ “ਸਰਬੱਤ ਦਾ ਭਲਾ ਫਾਊਂਡੇਸ਼ਨ” ਦਾ ਗਠਨ

ਲੋੜਵੰਦਾਂ ਦੀ ਸੇਵਾ ਲਈ “ਸਰਬੱਤ ਦਾ ਭਲਾ ਫਾਊਂਡੇਸ਼ਨ” ਦਾ ਗਠਨ

3
ਫੋਟੋ: ਸਰਬੱਤ ਦਾ ਭਲਾ ਫਾਊਂਡੇਸ਼ਨ ਦੇ ਗਠਨ ਵੇਲੇ ਪ੍ਰਧਾਨ ਸਰਬਜੀਤ ਸਿੰਘ ਕਾਕਾ, ਵਾਈਸ ਚੇਅਰਮੈਨ ਮਨੋਹਰ ਸਿੰਘ ਮੱਕੜ, ਜਨਰਲ ਸੈਕਟਰੀ ਰਜਿੰਦਰ ਸਿੰਘ ਸਰਹਾਲੀ ਤੇ ਸਮੁੱਚੇ ਆਹੂਦੇਦਾਰ

ਅਨਾਥ ਆਸ਼ਰਮ, ਬਿਰਧ ਆਸ਼ਰਮ ਅਤੇ ਪਿੰਗਲਵਾੜਾ ਲਈ ਖਰੀਦੀ ਜਾ ਰਹੀ ਹੈ ਜ਼ਮੀਨ 

ਲੁਧਿਆਣਾ   (ਸਮਾਜ ਵੀਕਲੀ)    (ਕਰਨੈਲ ਸਿੰਘ ਐੱਮ.ਏ.) ਰਹਿਤਵਾਨ ਸਿੱਖ ਭਲਾਈ ਮੰਚ, ਭਾਈ ਘਨੱਈਆ ਜੀ ਨਿਸ਼ਕਾਮ ਸੇਵਾ ਸੁਸਾਇਟੀ ਅਤੇ ਮਾਨਵ ਏਕਤਾ ਨੌਜਵਾਨ ਵੈਲਫੇਅਰ ਸੇਵਾ ਸੁਸਾਇਟੀ ਵੱਲੋਂ ਇਕ ਸਾਂਝੇ ਉਪਰਾਲੇ ਤਹਿਤ “ਸਰਬੱਤ ਦਾ ਭਲਾ ਫਾਊਂਡੇਸ਼ਨ (ਰਜਿ:)” ਦਾ ਗਠਨ ਕੀਤਾ ਗਿਆ। ਇਹ ਸਮਾਗਮ ਫਾਊਂਡੇਸ਼ਨ ਦੇ ਪ੍ਰਧਾਨ ਸਰਬਜੀਤ ਸਿੰਘ ਕਾਕਾ, ਸਰਪ੍ਰਸਤ ਪ੍ਰਿਤਪਾਲ ਸਿੰਘ ਪ੍ਰਧਾਨ, ਚੇਅਰਮੈਨ ਡਾ: ਸੁਖਦੇਵ ਸਿੰਘ, ਵਾਈਸ ਚੇਅਰਮੈਨ ਮਨੋਹਰ ਸਿੰਘ ਮੱਕੜ, ਪ੍ਰਿੰਸੀਪਲ ਲਖਦੇਵ ਸਿੰਘ ਅਤੇ ਜਨਰਲ ਸੈਕਟਰੀ ਰਜਿੰਦਰ ਸਿੰਘ ਸਰਹਾਲੀ ਦੀ ਮੌਜੂਦਗੀ ਵਿੱਚ ਕਰਵਾਇਆ ਗਿਆ। ਇਸ ਮੌਕੇ ਫਾਊਂਡੇਸ਼ਨ ਦੇ ਹੋਰ ਅਹੁਦੇਦਾਰਾਂ ਵਿੱਚ ਹਰਜਿੰਦਰ ਸਿੰਘ ਠੇਕੇਦਾਰ, ਹਰਜੋਤ ਸਿੰਘ ਬੱਬਲ, ਰਣਧੀਰ ਸਿੰਘ ਧੀਰਾ, ਰਾਜ ਕੁਮਾਰ ਰਾਜੂ, ਸਤਨਾਮ ਸਿੰਘ ਮੱਕੜ, ਬਲਰਾਮ ਕ੍ਰਿਸ਼ਨ ਗਰਗ, ਹਰਜਿੰਦਰ ਸਿੰਘ ਸੋਢੀ, ਪ੍ਰੋ: ਗੁਰਪ੍ਰੀਤ ਸਿੰਘ, ਵਿਨੋਦ ਕੁਮਾਰ ਜਿੰਦਲ, ਰਣਜੀਤ ਸਿੰਘ ਮਠਾੜੂ, ਸੁਖਦੇਵ ਸਿੰਘ ਸੋਨੂੰ, ਸੋਨੂੰ ਮੱਕੜ, ਬਲਵਿੰਦਰ ਸਿੰਘ ਪੰਮਾ, ਗੁਰਪ੍ਰੀਤ ਸਿੰਘ ਪ੍ਰੀਤੀ, ਸਰਬਜੀਤ ਸਿੰਘ ਰੋਬਿਨ, ਗੁਰਮੀਤ ਸਿੰਘ ਨਿੱਝਰ, ਅਰਸ਼ਦੀਪ ਸਿੰਘ (ਦੋਨੋਂ) ਪ੍ਰੈਸ ਸਕੱਤਰ, ਗੁਰਪ੍ਰੀਤ ਸਿੰਘ ਜੰਡੂ ਅਤੇ ਰੁਪਿੰਦਰ ਸਿੰਘ ਰਾਜਾ ਸਮੇਤ ਕਈ ਪ੍ਰਮੁੱਖ ਮੈਂਬਰਾਂ ਦੀ ਹਾਜ਼ਰੀ ਵਿੱਚ 98 ਮੈਂਬਰੀ ਕਮੇਟੀ ਦਾ ਐਲਾਨ ਵੀ ਕੀਤਾ ਗਿਆ। ਫਾਊਂਡੇਸ਼ਨ ਦੇ ਪ੍ਰਧਾਨ ਸਰਬਜੀਤ ਸਿੰਘ ਕਾਕਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਲੋੜਵੰਦਾਂ, ਬੇਸਹਾਰਿਆਂ ਅਤੇ ਮਨੁੱਖਤਾ ਦੀ ਨਿਸ਼ਕਾਮ ਸੇਵਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਡੀ-ਮਾਰਟ ਦੇ ਪਿੱਛੇ ਪਿੰਡ ਸੰਗੋਵਾਲ ਵਿਖੇ ਅਨਾਥ ਆਸ਼ਰਮ, ਬਿਰਧ ਆਸ਼ਰਮ ਅਤੇ ਪਿੰਗਲਵਾੜਾ ਬਣਾਉਣ ਲਈ ਜ਼ਮੀਨ ਖਰੀਦੀ ਜਾ ਰਹੀ ਹੈ, ਜਿਸ ਲਈ ਕਰੀਬ 21 ਲੱਖ ਰੁਪਏ ਦਾ ਭੁਗਤਾਨ ਬਿਆਨੇ ਦੇ ਰੂਪ ਵਿੱਚ ਕੀਤਾ ਗਿਆ ਹੈ ਅਤੇ ਰਹਿੰਦੀ ਰਕਮ ਦਾ ਵੀ ਭੁਗਤਾਨ ਜਲਦੀ ਕਰ ਦਿੱਤਾ ਜਾਵੇਗਾ। ਉਨ੍ਹਾਂ ਸਮਾਜ ਸੇਵਾ ਨਾਲ ਜੁੜੇ ਲੋਕਾਂ ਅਤੇ ਦਾਨੀ ਸੱਜਣਾਂ ਨੂੰ ਇਸ ਮਨੁੱਖਤਾ ਭਲਾਈ ਦੇ ਮਹਾਂਕੁੰਭ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਸੰਸਥਾ ਵੱਲੋਂ ਜਲਦ ਹੀ ਬੈਂਕ ਅਕਾਊਂਟ ਅਤੇ ਗੂਗਲ ਪੇਅ ਕੋਡ ਜਾਰੀ ਕੀਤਾ ਜਾਵੇਗਾ, ਤਾਂ ਜੋ ਵੱਧ ਤੋਂ ਵੱਧ ਲੋਕ ਇਸ ਨੇਕ ਕਾਰਜ ਵਿੱਚ ਆਪਣਾ ਯੋਗਦਾਨ ਪਾ ਸਕਣ। ਪ੍ਰਧਾਨ ਸਰਬਜੀਤ ਸਿੰਘ ਕਾਕਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜਲਦ ਹੀ ਇੱਕ ਹੋਰ ਮੀਟਿੰਗ ਕਰਕੇ ਸੰਸਥਾ ਦੇ ਮੈਂਬਰਾਂ ਵੱਲੋਂ ਸੰਸਥਾ ਦੀ ਬੇਹਤਰੀ ਅਤੇ ਕੰਮਾਂ ਨੂੰ ਲੈ ਕੇ ਸੁਝਾਉ ਇਕੱਠੇ ਕੀਤੇ ਜਾਣਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮਰਹੂਮ ਪ੍ਰਧਾਨ ਮੰਤਰੀ ਭਾਰਤ ਰਤਨ ਰਾਜੀਵ ਗਾਂਧੀ ਜੀ ਦੀ 35ਵੀਂ ਬਰਸੀ ਹਲਕਾ ਦੱਖਣੀ ਵਿੱਚ ਸ਼ਰਧਾ ਸਤਿਕਾਰ ਨਾਲ ਬਾਵਾ ਦੀ ਸਰਪ੍ਰਸਤੀ ਹੇਠ ਮਨਾਈ
Next articleਮੈਰਿਟ ਵਿੱਚ ਆਈ ਵਿਦਿਆਰਥਣ ਦਾ ਜਵੱਦੀ ਟਕਸਾਲ ਵੱਲੋਂ ਸਨਮਾਨ