ਪੰਜਾਬ ਦੀਆਂ ਸਾਰੀਆਂ ਵਿੱਦਿਅਕ ਸੰਸਥਾਵਾਂ ਰੋਸ ਵਜੋਂ ਬੰਦ

ਜੇਕਰ ਇਨਸਾਫ ਨਾ ਮਿਲਿਆ ਭਵਿੱਖ ਵਿੱਚ ਸੜਕਾਂ ਤੇ ਉਤਰਨਗੀਆਂ ਸੰਸਥਾਵਾਂ

ਅਸਲ ਦੋਸ਼ੀ ਗ੍ਰਿਫਤਾਰ ਕਰਕੇ ਚੇਅਰਮੈਨ ਗਿੱਲ ਨੂੰ ਰਿਹਾਅ ਕਰਨ ਦੀ ਮੰਗ

(ਸਮਾਜ ਵੀਕਲੀ)- ਜਿਲਾ ਗੁਰਦਾਸਪੁਰ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) -ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ ਦੇ ਸੱਦੇ ਤੇ ਸੂਬੇ ਦੀਆਂ ਸਾਰੀਆਂ ਸੰਸਥਾਵਾਂ 11 ਅਪ੍ਰੈਲ ਨੂੰ ਰੋਸ ਵਜੋਂ ਬੰਦ ਰਹਿਣਗੀਆਂ। ਜਾਣਕਾਰੀ ਦਿੰਦੇ ਹੋਏ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਕਿਹਾ ਕਿ ਪਿਛਲੇ ਦਿਨੀਂ ਗੁਰਦਾਸਪੁਰ ਦੇ ਇੱਕ ਸਕੂਲ ਦੀ ਚਾਰ ਸਾਲਾ ਬੱਚੀ ਨਾਲ ਦੁਸ਼ਕਰਮ ਹੋਣ ਦੀ ਘਟਨਾ ਸਾਹਮਣੇ ਆਈ ਹੈ। ਸਕੂਲ ਦੇ ਕੈਮਰਿਆਂ ਦੀ ਰਿਕਾਰਡਿੰਗ ਮੁਤਾਬਕ ਬੱਚੀ ਠੀਕ ਠਾਕ ਆਪਣੀ ਕਲਾਸ ਵਿੱਚ ਜਾਂਦੀ ਹੈ ਅਤੇ ਪੂਰੇ ਦਿਨ ਉਪਰੰਤ ਬੱਚੀ ਦੀ ਮਾਤਾ ਉਸ ਨੂੰ ਆਪ ਸਕੂਲ ਵਿੱਚੋਂ ਮੋਟਰ ਸਾਇਕਲ ਤੇ ਲੈ ਕੇ ਗਈ। ਬਜ਼ਾਰ ਜਾਣ ਉਪਰੰਤ ਬੱਚੀ ਘਰ ਗਈ ਅਤੇ ਇੱਕ ਹੋਰ ਵੀਡੀਓ ਮੁਤਾਬਕ ਬੱਚੀ ਸ਼ਾਮ ਨੂੰ ਮੁਹੱਲੇ ਵਿੱਚ ਸਹੀ ਘੁੰਮਦੀ ਨਜ਼ਰ ਆ ਰਹੀ ਹੈ। ਬੱਚੀ ਨਾਲ ਹੋਈ ਇਸ ਘਟਨਾ ਦੀ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੇ ਨਿੰਦਾ ਕੀਤੀ ਹੈ ਅਤੇ ਨਾਲ ਹੀ ਬਿਨਾਂ ਕਿਸੇ ਤੱਥਾਂ ਤੋਂ ਨਿਰਦੋਸ਼ ਮੈਨੇਜਮੈਂਟ ਤੇ ਪਰਚਾ ਦਰਜ ਕਰਨ ਅਤੇ ਗ੍ਰਿਫਤਾਰ ਕਰਨ ਦੀ ਵੀ ਨਿੰਦਾ ਕੀਤੀ ਹੈ।

ਪੁਲਿਸ ਅਤੇ ਸਾਰਾ ਇਲਾਕਾ ਜਾਣਦਾ ਹੈ ਕਿ ਮੈਨੇਜਮੈਂਟ ਨਿਰਦੋਸ਼ ਹੈ। ਪੁਲਿਸ ਨੇ ਅਜੇ ਤੱਕ ਕੋਈ ਅਸਲ ਦੋਸ਼ੀ ਗ੍ਰਿਫਤਾਰ ਨਹੀਂ ਕੀਤਾ ਜਿਸ ਦੇ ਰੋਸ ਵਜੋਂ ਗੁਰਦਾਸਪੁਰ ਦੀਆਂ ਸਾਰੀਆਂ ਸੰਸਥਾਵਾਂ ਇੱਕ ਦਿਨ ਲਈ ਬੰਦ ਕੀਤੀਆਂ ਗਈਆਂ ਸਨ ਅਤੇ ਹੁਣ 11 ਅਪ੍ਰੈਲ ਨੂੰ ਪੂਰੇ ਪੰਜਾਬ ਦੇ ਸਕੂਲ ਅਤੇ ਕਾਲਜ ਬੰਦ ਰਹਿਣਗੇ। ਇਸ ਬੰਦ ਦਾ ਸਮਰਥਨ ਜੁਆਇੰਟ ਐਸੋਸੀਏਸ਼ਨਜ਼ ਆਫ ਕਾਲਜਜ਼ (ਜੈਕ), ਰਾਸਾ, ਕਾਸਾ, ਈ.ਸੀ.ਐਸ. ਵੱਲੋਂ ਵੀ ਕੀਤਾ ਗਿਆ ਹੈ। ਜ਼ਿਲ੍ਹਾ ਜਲੰਧਰ ਦੇ ਪ੍ਰਤੀਨਿਧ ,ਨਿਰਮਲ ਸਿੰਘ ਥਿੰਦ ਨਰਿੰਦਰ ਪਾਲ ਸਿੰਘ ਚੰਦੀ ਹਰਪ੍ਰੀਤ ਸਿੰਘ ਹਿਮੇਤ ਪਰਾਸਰ ਜਗੀਰ ਜੋਸਨ ਆਦਿ ਨੇ ਦੱਸਿਆ ਕਿ ਜਥੇਬੰਦੀਆਂ ਨੇ ਫੈਸਲਾ ਲਿਆ ਹੈ ਕਿ ਜੇਕਰ ਬੱਚੀ ਨੂੰ ਜਲਦ ਇਨਸਾਫ ਨਾ ਮਿਲਿਆ ਅਤੇ ਨਿਰਦੋਸ਼ ਮੈਨੇਜਮੈਂਟ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸਾਰੀਆਂ ਸੰਸਥਾਵਾਂ ਸੜਕਾਂ ਉੱਪਰ ਹੋਣਗੀਆਂ। ਇੱਕ ਮੀਟਿੰਗ ਦੌਰਾਨ ਸੰਸਥਾਵਾਂ ਨੇ ਮੁੱਖ ਮੰਤਰੀ ਪੰਜਾਬ ਤੋਂ ਇਨਸਾਫ ਦੀ ਮੰਗ ਕਰਦਿਆਂ ਉਹਨਾਂ ਨੂੰ ਪੱਤਰ ਲਿਖਿਆ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡਾ. ਭੀਮ ਰਾਓ ਅੰਬੇਡਕਰ
Next articleਪੈਂਥਰ ਪਰਿਵਾਰ ਦੁਆਰਾ ਨਮੀਸ਼ਾ ਚੁੰਬਰ ਦੇ ਜਨਮ ਦਿਨ ਦੇ ਮੌਕੇ ਸਮਾਜਿਕ ਕੁਰੀਤੀਆਂ ਵਿਸ਼ੇ ਤੇ ਸੈਮੀਨਾਰ ਆਯੋਜਿਤ