*ਬਸਪਾ ਫਿਲੌਰ ਨੇ ਡੀ. ਐੱਸ. ਪੀ ਫਿਲੌਰ ਤੇ ਐੱਸ. ਡੀ. ਐੱਮ ਫਿਲੌਰ ਨੂੰ ਦਿੱਤਾ ਮੰਗ ਪੱਤਰ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਪੂਰੇ ਦੇਸ਼ ਅੰਦਰ ਸਰਵਹਿੱਤਕਾਰੀ ਵਿੱਦਿਆ ਮੰਦਰ ਦੀ ਸੰਸਥਾ ਦੇ ਨਾਮ ਤੇ ਚੱਲ ਰਹੇ ਸਕੂਲਾਂ ਵਿੱਚ ਤਸੀਰੀ ਜਮਾਤ ਵਿੱਚ ਪੜਾਈ ਜਾ ਰਹੀ ਹਿੰਦੀ ਭਾਸ਼ਾ ਦਾ ਕਿਤਾਬ ਵਿੱਚ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਵਾਰੇ ਅਤੀ ਨਿੰਦਣਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ, ਜਿਸ ਦੇ ਵਿਰੋਧ ਵਿੱਚ ਅੱਜ ਬਸਪਾ ਵਰਕਰਾਂ ਵੱਲੋਂ ਐਸ ਡੀ ਐਮ ਫਿਲੌਰ ਅਤੇ ਡੀ ਐਸ ਪੀ ਫਿਲੌਰ ਨਾਲ ਮੁਲਾਕਾਤ ਕੀਤੀ | ਇਸ ਮੌਕੇ ਨੌਜਵਾਨ ਬਸਪਾ ਆਗੂ ਖੁਸ਼ੀ ਰਾਮ ਨੇ ਦੱਸਿਆ ਕੀ ਇਸ ਸੰਸਥਾ ਵਲੋਂ ਪਿੰਡ ਛੋਕਰਾਂ ਵਿਖੇ ਵੀ ਸਕੂਲ ਚਲਿਆ ਜਾ ਰਿਹਾ ਹੈ, ਉਸ ਸਕੂਲ ਦੇ ਵਿਦਿਆਰਥੀਆਂ ਨੇ ਇਸ ਵਾਰੇ ਦੱਸਿਆ ਤਾਂ ਇਸ ਕਿਤਾਬ ਨੂੰ ਪੜ੍ਹਦਿਆਂ ਬਹੁਤ ਦੁੱਖ ਲੱਗਾ ਜੋ ਬਹੁਜਨ ਸਮਾਜ ਕਿਦੇ ਵੀ ਬਰਦਾਸ਼ਤ ਨਹੀਂ ਕਰੇਗਾ ਇਹ ਗੂਰੂ ਸਾਹਿਬ ਦਾ ਘੋਰ ਅਪਮਾਨ ਹੈ ਜਿਸ ਨਾਲ ਪੂਰੇ ਸਮਾਜ ਅੰਦਰ ਪਾਰੀ ਰੋਸ ਹੈ | ਉਨਾਂ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਸੰਸਥਾ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਸ ਸੰਸਥਾ ਵੱਲੋਂ ਚਲਾਏ ਜਾ ਰਹੇ ਸਕੂਲਾਂ ਨੂੰ ਤੂਰੰਤ ਬੰਦ ਕੀਤਾ ਜਾਵੇ | ਜ਼ੇਕਰ ਇਸ ਮਾਮਲੇ ਵਿੱਚ ਸਰਕਾਰ ਨੇ ਕਿਸੇ ਤਰ੍ਹਾਂ ਦੀ ਦੇਰੀ ਕੀਤੀ ਤਾਂ ਸੁਮੰਚਾ ਸਮਾਜ ਸੜਕਾਂ ਤੇ ਆਉਣ ਲਈ ਮਜਬੂਰ ਹੋਵਾਂਗਾ ਜਿਸ ਦੀ ਿਜੰਮੇਵਾਰੀ ਸਰਕਾਰ ਦੀ ਹੋਵੇਗੀ | ਇਸ ਮੌਕੇ ਹੁਸਨ ਲਾਲ ਛੋਕਰਾ , ਤਿਲਕ ਰਾਜ ਅੱਪਰਾ, ਤੀਰਥ ਮੈਗੜਾ ਚੱਕ ਸਾਬੂ , ਵਿਨੈ ਅੱਪਰਾ, ਰਾਮ ਲੁਭਾਇਆ ਮਾਉਂ ਸਾਹਿਬ ਸਰਬਜੀਤ ਸਾਬੀ ਸਰਪੰਚ ਰਾਮਗੜ੍ਹ, ਬਲਦੇਵ ਰਾਜ ਮੋਮੀ, ਬਲਵੀਰ ਬਿੱਟੂ ਪਾਲਾਂ ਮਹਿੰਦਰ ਪਾਲ ਤੇਹਿੰਗ ਅਮਰਜੀਤ ਸੋਨੂੰ ਪੰਚ, ਧਰਮ ਪਾਲ ਛੋਕਰਾ, ਪ੍ਰਿਥਵੀ ਰਾਜ ਲਾਡੀ ਗੜਾ, ਹੁਸਨ ਲਾਲ ਨੰਗਲ, ਅਮਰਦੀਪ ਟੀਨੂੰ, ਗੁਰਮੀਤ ਨੰਗਲ, ਰੌਬਿਨ ਹਰੀਪੁਰ, ਗੁਲਸ਼ਨ ਮਸੰਦ ਪੁਰ,ਰਜਿੰਦਰ ਸਿੰਘ ਰਾਜੂ ਪੰਚ, ਉਂਕਾਰ ਸਿੰਘ ਕਾਰੀ ਨੰਗਲ ਸੋਨੂੰ ਨੰਗਲ, ਰਿੰਕੂ ਰਾਮਗੜ੍ਹ ਰਾਜ ਕੁਮਾਰ ਆਦਿ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly