HOME ਅਲਬਰਟਾ ਚ 18 ਅਗਸਤ ਨੂੰ ਕਰਵਾਈ ਜਾਵੇਗੀ ਜਿਮਨੀ ਚੋਣ

ਅਲਬਰਟਾ ਚ 18 ਅਗਸਤ ਨੂੰ ਕਰਵਾਈ ਜਾਵੇਗੀ ਜਿਮਨੀ ਚੋਣ

ਇਹ ਸਮਾਂ ਹੀ ਤੈਅ ਕਰੇਗਾ ਕੈਪਸ਼ਨ ਪੀਆਰ ਪੋਲੀਵਰ ਦੀ ਇੱਕ ਤਸਵੀਰ

ਪੌਲੀਵਰ ਦੇ ਚੋਣ ਪਿੜ ਚ ਨਿੱਤਰਨ ਦੀ ਸੰਭਾਵਨਾ

ਵੈਨਕੂਵਰ  (ਸਮਾਜ ਵੀਕਲੀ)  (ਮਲਕੀਤ ਸਿੰਘ)– ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਰਨੀ ਵੱਲੋਂ 18 ਅਗਸਤ ਨੂੰ ਅਲਬਰਟਾ ਦੇ ਬੈਟਲ ਰਿਵਰ ਕਰੋਫਟ ਸੰਸਦੀ ਹਲਕੇ ਦੀ ਜਿਮਨੀ ਚੋਣ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੰਸਰਵੇਟਿਵ ਪਾਰਟੀ ਦੇ ਸਾਂਸਦ ਡੋਮੀਅਨ ਕੁਰੇਕ ਵੱਲੋਂ ਇਸ ਮੰਤਵ ਨਾਲ ਆਪਣੀ ਇਸ ਸੀਟ ਤੋਂ ਅਸਤੀਫਾ ਦਿੱਤਾ ਗਿਆ ਸੀ ਕਿ ਇਸ ਸੀਟ ਤੋਂ ਉਸਦੀ ਪਾਰਟੀ ਦੇ ਨੇਤਾ ਪੀਆਰ ਪੋਲੀਵਰ ਨੂੰ ਚੋਣ ਜਿਤਾ ਕੇ ਸੰਸਦ ਚ ਭੇਜਿਆ ਜਾ ਸਕੇ ਅਤੇ ਉਹ ਸੰਸਦ ਚ ਵਿਰੋਧੀ ਧਿਰ ਦੇ ਨੇਤਾ ਵਜੋਂ ਆਪਣੀ ਸਰਗਰਮ ਭੂਮਿਕਾ ਨਿਭਾ ਸਕਣ। ਜ਼ਿਕਰ ਯੋਗ ਹੈ ਕਿ ਕੰਸਰਵੇਟਿਵ ਪਾਰਟੀ ਲਈ ਇਹ ਹਲਕਾ ਕਾਫੀ ਮਜਬੂਤ ਇਸ ਲਈ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਹਲਕੇ ਤੋਂ ਪਿਛਲੇ ਕੁਝ ਸਾਲਾਂ ਤੋਂ ਕੰਸਰਵੇਟਿਵ ਪਾਰਟੀ ਦਾ ਕਬਜ਼ਾ ਲਗਾਤਾਰ ਬਰਕਰਾਰ ਬਣਿਆ ਹੋਇਆ ਹੈ। ਬਾਕੀ ਜਿੱਤ ਹਾਰ ਕਿਸ ਦੀ ਹੋਵੇਗੀ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleविद्युत विभाग के निजीकरण, प्राथमिक विद्यालयों के मर्जर/पेयरिंग, बेरोज़गारी और खेती किसानी के मुद्दे पर आज़मगढ़ में हुई बैठक
Next articleਐਬਸਫੋਰਡ ਚ ਸੱਭਿਆਚਾਰਕ ਮੇਲਾ 19 ਜੁਲਾਈ ਨੂੰ – ਤਿਆਰੀਆਂ ਮੁਕੰਮਲ