ਅਖਿਲੇਸ਼ ਵੱਲੋਂ ਲਖੀਮਪੁਰ ਹਿੰਸਾ ਦੀ ਜੱਲ੍ਹਿਆਂਵਾਲਾ ਬਾਗ ਕਾਂਡ ਨਾਲ ਤੁਲਨਾ

ਰਾਏ ਬਰੇਲੀ (ਸਮਾਜ ਵੀਕਲੀ):  ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨੇ ਲਖੀਮਪੁਰ ਖੀਰੀ ਹਿੰਸਾ ਦੀ ਤੁਲਨਾ ਜੱਲ੍ਹਿਆਂਵਾਲਾ ਬਾਗ ਕਾਂਡ ਨਾਲ ਕਰਦਿਆਂ ਕਿਹਾ ਕਿ ਅੰਗਰੇਜ਼ਾਂ ਨੇ ਲੋਕਾਂ ’ਤੇ ਸਾਹਮਣਿਉਂ ਗੋਲੀਆਂ ਦਾਗ਼ੀਆਂ ਸਨ ਜਦਕਿ ਭਾਜਪਾ ਨੇ ਲੋਕਾਂ ’ਤੇ ਪਿੱਛੋਂ ਦੀ ਜੀਪ ਚੜ੍ਹਾਈ। ਸਮਾਜਵਾਦੀ ਵਿਜੈ ਯਾਤਰਾ ਤਹਿਤ ਇਥੇ ਪਹੁੰਚੇ ਯਾਦਵ ਨੇ ਦਾਅਵਾ ਕੀਤਾ ਕਿ ਭਾਜਪਾ ਦਾ ਯੂਪੀ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ’ਚ ਸਫ਼ਾਇਆ ਹੋ ਜਾਵੇਗਾ।

ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,‘‘ਯੂਪੀ ’ਚ ਕਿਸਾਨਾਂ ਨੂੰ ਜੀਪ ਨਾਲ ਦਰੜਨ ਦੀ ਘਟਨਾ ਵਾਪਰੀ। ਜੇਕਰ ਇਤਿਹਾਸ ਦੇ ਪੰਨਿਆਂ ਨੂੰ ਫਰੋਲਿਆ ਜਾਵੇ ਤਾਂ ਜੱਲ੍ਹਿਆਂਵਾਲਾ ਬਾਗ ਕਾਂਡ ਚੇਤੇ ਆ ਜਾਂਦਾ ਹੈ ਜਦੋਂ ਅੰਗਰੇਜ਼ਾਂ ਨੇ ਲੋਕਾਂ ’ਤੇ ਸਾਹਮਣਿਉਂ ਗੋਲੀਆਂ ਵਰ੍ਹਾਈਆਂ ਸਨ। ਪਰ ਭਾਜਪਾ ਨੇ ਲੋਕਾਂ ’ਤੇ ਪਿੱਛਿਉਂ ਜੀਪ ਚੜ੍ਹਾਈ। ਕਿਸੇ ਵੀ ਮੁਲਜ਼ਮ ਖ਼ਿਲਾਫ਼ ਕਾਰਵਾਈ ਸ਼ੁਰੂ ਨਹੀਂ ਹੋਈ ਹੈ।’’ ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਅਜੇ ਤੱਕ ਅਹੁਦੇ ਤੋਂ ਹਟਾਇਆ ਨਹੀਂ ਗਿਆ ਹੈ। ‘ਇਹ ਸਰਕਾਰ ਵਿਤਕਰੇ ਵਾਲੇ ਢੰਗ ਨਾਲ ਕੰਮ ਕਰ ਰਹੀ ਹੈ।’ ਸਮਾਜਵਾਦੀ ਪਾਰਟੀ ਮੁਖੀ ਨੇ ਕਿਹਾ ਕਿ ਜਦੋਂ ਵੀ ਚੋਣਾਂ ਨੇੜੇ ਆਉਂਦੀਆਂ ਹਨ ਤਾਂ ਭਾਜਪਾ ਦੀਆਂ ਅੱਖਾਂ ’ਤੇ ਧਰਮ ਦਾ ਲੈਂਜ਼ ਚੜ੍ਹ ਜਾਂਦਾ ਹੈ ਅਤੇ ਉਹ ਇਸੇ ਪਰਿਪੇਖ ’ਚ ਹਰ ਗੱਲ ਨੂੰ ਦੇਖਦੀ ਹੈ। ਯਾਦਵ ਨੇ ਕਿਹਾ ਕਿ ਭਾਜਪਾ ਦੀ ਹਕੂਮਤ ਦੌਰਾਨ ਲੋਕਾਂ ਨੂੰ ‘ਦਿੱਕਤ, ਕਿੱਲਤ ਅਤੇ ਜ਼ਿੱਲਤ’ ਦਾ ਸਾਹਮਣਾ ਕਰਨਾ ਪਿਆ ਹੈ ਜਦਕਿ ਹੋਰ ਕਿਸੇ ਸਰਕਾਰ ਸਮੇਂ ਅਜਿਹਾ ਕੁਝ ਨਹੀਂ ਹੁੰਦਾ ਸੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੰਨੀ ਭੰਗੜੇ ਪਾਉਣ ਦੀ ਥਾਂ ਆਪਣੇ ਗ੍ਰਹਿ ਮੰਤਰੀ ਨੂੰ ਸਰਗਰਮ ਹੋਣ ਲਈ ਆਖਣ: ਕੈਪਟਨ
Next articleਯੂਪੀ ਤੇ ਯੋਗੀ ਬਹੁਤ ਨੇ ਉਪਯੋਗੀ: ਮੋਦੀ