ਅੱਖਰ ਮੰਚ ਕਪੂਰਥਲਾ ਵੱਲੋਂ ਪ੍ਰੀਤਮ ਸਿੰਘ ਘੁੰਮਣ ਨੂੰ ਪਦ ਉਨਤ ਹੋਣ ਤੇ ਕੀਤਾ ਸਨਮਾਨਤ

ਕੈਪਸ਼ਨ-ਅੱਖਰ ਮੰਚ ਕਪੂਰਥਲਾ ਵੱਲੋਂ ਪ੍ਰੀਤਮ ਸਿੰਘ ਘੁੰਮਣ ਨੂੰ ਪੰਜਾਬੀ ਲੈਕਚਰਾਰ ਪਦ ਉੱਨਤ ਹੋਣ ਤੇ ਸਨਮਾਨਤ ਕਰਦੇ ਹੋਏ ਅੱਖਰ ਮੰਚ ਦੇ ਪ੍ਰਧਾਨ ਸਰਵਣ ਸਿੰਘ ਔਜਲਾ ਤੇ ਹੋਰ

ਕਪੂਰਥਲਾ (ਸਮਾਜ ਵੀਕਲੀ)  (ਕੌੜਾ)-ਅੱਖਰ ਮੰਚ ਕਪੂਰਥਲਾ ਵੱਲੋਂ ਆਪਣੇ ਨਿਰੰਤਰ ਗਤੀਵਿਧੀਆਂ ਦੇ ਤਹਿਤ ਮਾਸਟਰ   ਤੋਂ ਪਦ ਉਨਤ ਹੋਏ ਪੰਜਾਬੀ ਲੈਕਚਰਾਰ ਪ੍ਰੀਤਮ ਸਿੰਘ ਘੁੰਮਣ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ  ਸਾਦਾ ਤੇ ਪ੍ਰਭਾਵਸ਼ਾਲੀ ਸਮਾਰੋਹ ਆਯੋਜਿਤ ਕੀਤਾ ਗਿਆ। ਜਿਸ ਵਿਚ ਮੰਚ ਦੇ ਪ੍ਰਧਾਨ ਸਰਵਣ ਸਿੰਘ ਔਜਲਾ ਨੇ ਆਈਆਂ ਸਾਰੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ ਤੇ ਪ੍ਰੀਤਮ ਸਿੰਘ ਘੁੰਮਣ ਦੀ ਨਿੱਘੀ ਅਤੇ ਮਿਲਵਰਤਨ ਸ਼ੀਲ ਸ਼ਖ਼ਸੀਅਤ ਤੇ ਰੋਸ਼ਨੀ ਪਾਈ। ਇਸ ਦੌਰਾਨ ਡਾ ਸਰਦੂਲ ਸਿੰਘ ਔਜਲਾ ਨੇ ਆਪਣੀ ਨਜ਼ਮ ਕਵਿਤਾ  ਵਿਸਰ ਜਾਣਾ ਪੇਸ਼ ਕੀਤੀ  ।

ਅੱਖਰ ਮੰਚ ਦੇ ਸਰਪ੍ਰਸਤ ਪ੍ਰੋ ਕੁਲਵੰਤ ਔਜਲਾ ਨੇ ਅੱਖਰ ਮੰਚ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜੋਕੇ ਦੌਰ ਵਿੱਚ ਰਿਸ਼ਤਿਆਂ ਨੂੰ ਨਿਭਾਉਣਾ ਹੀ ਸਭ ਤੋਂ ਵੱਡਾ ਕੰਮ ਹੈ । ਜਿਸ ਲਈ ਇਨਸਾਨ ਆਪਣੇ ਪੱਧਰ ਤੇ ਹਰ ਤਰ੍ਹਾਂ ਦਾ ਹੀਲਾ ਕਰਦਾ ਹੈ।  ਸਮਾਗਮ ਦੌਰਾਨ ਪ੍ਰੀਤਮ ਸਿੰਘ ਘੁੰਮਣ ਨੇ ਕਿਹਾ ਕਿ ਉਹ ਮਾਂ ਬੋਲੀ ਦੀ ਤਨਦੇਹੀ ਨਾਲ ਸੇਵਾ ਕਰਦੇ ਰਹਿਣਗੇ ਇਸ ਮੌਕੇ ਤੇ ਸੁਖਵਿੰਦਰ ਸਿੰਘ ਚੀਮਾ ਸਟੇਟ ਐਵਾਰਡੀ, ਪਵਨ ਕੁਮਾਰ, ਸਾਬਕਾ ਸਰਪੰਚ ਸੈਦੋਵਾਲ ਸ੍ਰੀ ਸ਼ਾਮ, ਜਸਵਿੰਦਰ ਸਿੰਘ ਚਾਹਲ, ਹਰਜਤਿੰਦਰ ਸਿੰਘ ਬਾਜਵਾ, ਸੁਰਜੀਤ ਸਿੰਘ ਠੀਕਰੀਵਾਲ  ਆਦਿ   ਸ਼ਾਮਲ ਸਨ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੈਣੀ ਮਾਰ ਪਰੈਣੀ
Next articleਪੰਜਾਬ ਦੇ ਸਰਕਾਰੀ ਸਕੂਲਾਂ ਦਾ ਸੱਚ ਤੇ ਕੱਚ