ਰਣਜੀਤ ਸਿੰਘ ਖੋਜੇਵਾਲ ਦੇ ਪੀ ਏ ਸੀ ਮੈਂਬਰ ਬਣਨ ਤੇ ਖੁਰਾਣਾ ਪਰਿਵਾਰ ਵੱਲੋਂ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ

ਰਾਹੁਲ ਗਾਂਧੀ ਟਰੈਕਰ ਤੇ ਫੋਟੋ ਖਿਚਵਾ ਕੇ ਕਿਸਾਨ ਹਿਤੈਸ਼ੀ ਨਹੀ ਬਣ ਸਕਦਾ–ਖੋਜੇਵਾਲ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਰਾਹੁਲ ਗਾਂਧੀ ਟਰੈਕਰ ਤੇ ਫੋਟੋ ਖਿਚਵਾ ਕੇ ਕਿਸਾਨ ਹਿਤੈਸ਼ੀ ਨਹੀ ਬਣ ਸਕਦਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਦੇਵੀ ਤਲਾਬ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਇਸ ਦੌਰਾਨ ਜਥੇਦਾਰ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਕਿਸਾਨ ਹਿਤੈਸ਼ੀ ਹੈ ਤਾਂ ਸੰਸਦ ਵਿਚ ਖੇਤੀ ਕਾਨੂਨਾ ਵੇਲੇ ਕਾਗਰਸੀ ਐੱਮ ਪੀ ਗੈਰ ਹਾਜਰ ਕਿਉ ਰਹੇ ? ਉਹਨਾਂ ਕਿਹਾ ਕਿ ਕਾਂਗਰਸ ਕਿਸਾਨ ਹਿਤੈਸ਼ੀ ਹੋਣ ਦਾ ਡਰਾਮਾ ਕਰ ਰਹੀ ਹੈ ।

ਕਿਸਾਨ ਵਿਰੋਧੀ ਹੋਣ ਦੀ ਕਾਂਗਰਸ ਦੀ ਉਦਾਹਰਣ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਬਿਆਨ ਕਿਸਾਨਾਂ ਨੂੰ ਪਿਆਸੇ ਤੇ ਖੁਦ ਨੂੰ ਖੂਹ ਦੱਸਣ ਵਾਲੇ ਤੋਂ ਸਿੱਧ ਹੋ ਜਾਂਦੀ ਹੈ।ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਆਉਂਦਿਆਂ ਈ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਦੇ ਨਾਲ ਹੀ ਵਿਰੋਧ ਕਰਨ ਵਾਲੇ ਕਿਸਾਨਾ ਤੇ ਪਰਚੇ ਵੀ ਦਰਜ ਕੀਤੇ ਹਨ। ਇਸ ਤੋਂ ਪਹਿਲਾਂ ਗੁਰਦੁਆਰਾ ਦੇਵੀ ਤਲਾਬ ਸਾਹਿਬ ਵਿਖੇ ਖੁਰਾਣਾ ਪਰਿਵਾਰ ਵਲ਼ੋ ਸ ਰਣਜੀਤ ਸਿੰਘ ਖੋਜੇਵਾਲ ਦੇ ਮੈਂਬਰ ਪੀ ਏ ਸੀ ਬਣਨ ਤੇ ਸ਼ੁਕਰਾਨੇ ਵਜੋ ਸ਼੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਸ ਖੋਜੇਵਾਲ ਦਾ ਗੁਰੂ ਦੀ ਬਖ਼ਸ਼ਿਸ਼ ਸਿਰੋਪਾੳ ਪਾ ਕੇ ਸਨਮਾਨ ਕੀਤਾ ਗਿਆ ।

ਇਸ ਮੌਕੇ ਤੇ ਸ ਦਲਜੀਤ ਸਿੰਘ ਬਸਰਾ ਕੌਂਸਲਰ ,ਪ੍ਰਦੀਪ ਸਿੰਘ ਕੁਲਾਰ,ਰਾਜਿੰਦਰ ਸਿੰਘ ਧੰਜਲ ,ਬੋਬੀ ਵਾਲ਼ੀਆ, ਗੁਰਵਿੰਦਰ ਸਿੰਘ,ਅਵਤਾਰ ਸਿੰਘ ਖੁਰਾਣਾ, ਹਰਬੰਸ ਸਿੰਘ ਖੁਰਾਣਾ,ਜਸਪਾਲ ਸਿੰਘ ਖੁਰਾਣਾ, ਬਲਵੰਤ ਸਿੰਘ ਬਲ ,ਹਰਜੀਤ ਸਿੰਘ ਭਾਟੀਆ,ਚਰਨ ਸਿੰਘ ਵੜੈਚ, ਸਾਧੂ ਸਿੰਘ,ਕੇਵਲ ਸਿੰਘ ਪ੍ਰਿੰਸੀਪਲ,ਸੁਖਚੈਨ ਸਿੰਘ,ਬਲਦੇਵ ਸਿੰਘ,ਜਗੀਰ ਕੌਰ,ਸੁਰਿੰਦਰ ਕੌਰ,ਵਿਵੇਕ ਸਿੰਘ ਬੈਂਸ,ਧਰਮਵੀਰ ਸਿੰਘ ਦਿਓਲ,ਅਕਾਸ਼ਦੀਪ ਸਿੰਘ ਆਹਲੂਵਾਲੀਆ,ਹਰਸਿਮਰਨ ਸਿੰਘ ਕਾਕਾ ਆਦਿ ਹਾਜਰ ਸਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੋਰੋਨਾ ਵਿੱਚ ਜੁਗਨੀ ਦਾ ਹਾਲ
Next articleਈ ਟੀ ਟੀ ਅਧਿਆਪਕ ਯੂਨੀਅਨ ਦਾ ਇਕ ਪ੍ਰਤੀਨਿਧੀ ਮੰਡਲ ਬਲਾਕ ਸਿੱਖਿਆ ਅਧਿਕਾਰੀ ਕਪੂਰਥਲਾ-3 ਨੂੰ ਮਿਲਿਆ