ਵਿਸ਼ਾਲ ਸਿਖਲਾਈ ਕੈਂਪ ਲਗਾਇਆ ਗਿਆ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਮਾਜਿਕ ਵਿਕਾਸ ਕਾਰਜਾਂ ਵਿਚ ਯਤਨਸ਼ੀਲ ਸਮਾਜ ਸੇਵੀ ਸੰਸਥਾ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਵਿਕਾਸ ਸਬੰਧੀ ਉਪਰਾਲੇ ਲਗਾਤਾਰ ਜ਼ਾਰੀ ਹਨ। ਅਜਿਹੇ ਵਿਕਾਸ ਕਾਰਜਾਂ ਦੀ ਪੂਰਤੀ ਲਈ ਸੰਸਥਾ ਵੱਲੋਂ ਦੂਜੇ ਜਿਲ੍ਹਿਆਂ ਵਿੱਚ ਵੀ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ। ਇਸੇ ਕੜੀ ਤਹਿਤ ਅੱਜ ਜਿਲ੍ਹਾ ਜਲੰਧਰ ਦੇ ਪਿੰਡ ਅਲੀ ਪੁਰ ਵਿਖੇ ਪਾਸਟਰ ਸੁਭਾਸ਼ ਬੈਂਸ ਦੀ ਅਗਵਾਈ ਹੇਠ ਵਿਸ਼ਾਲ ਸਿਖਲਾਈ ਕੈਂਪ ਲਗਾਇਆ ਗਿਆ।

ਇਸ ਕੈਂਪ ਵਿੱਚ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਉਨਾਂ ਨਾਲ ਮਾਸਟਰ ਟ੍ਰੇਨਰ ਜਸਵੀਰ ਸ਼ਾਲਪੁਰੀ ਹਾਜਰ ਸਨ। ਕੈਂਪ ਦੌਰਾਨ ਹਾਜ਼ਰ ਉੱਦਮੀ ਔਰਤਾਂ ਅਤੇ ਮਰਦਾਂ ਨੂੰ ਸੰਬੋਧਨ ਕਰਦਿਆਂ ਜੋਗਾ ਸਿੰਘ ਅਟਵਾਲ ਨੇ ਕਿਹਾ ਕਿ ਸਾਡੀ ਸੰਸਥਾ ਦਾ ਮੁੱਖ ਮਕਸਦ ਔਰਤਾਂ ਦਾ ਸਰਵਪੱਖੀ ਵਿਕਾਸ ਕਰਨਾ ਹੈ। ਉਨਾਂ ਕਿਹਾ ਕਿ ਸਵੈ ਸਹਾਈ ਗਰੁੱਪ ਇਕ ਅਜਿਹਾ ਮਾਧਿਅਮ ਹੈ ਜਿਸ ਤਹਿਤ ਗਰੀਬੀ ਵਿਚੋਂ ਬਾਹਰ ਨਿਕਲਿਆ ਜਾ ਸਕਦਾ ਹੈ। ਮਾਸਟਰ ਟ੍ਰੇਨਰ ਜਸਵੀਰ ਸ਼ਾਲਪੁਰੀ ਨੇ ਅਲੀਪੁਰ ਚਰਚ ਵਿਚ ਉੱਦਮੀ ਔਰਤਾਂ ਅਤੇ ਮਰਦਾਂ ਨੂੰ ਵਸ਼ਿੰਗ ਪਾਉਡਰ, ਹੈਂਡਵਾਸ਼, ਡਿਸ਼ਵਾਸ਼, ਫਲੋਰ ਕਲੀਨਰ,ਆਦਿ ਪ੍ਰੋਡਕਟਾਂ ਦੀ ਸਿਖਲਾਈ ਕਰਵਾਈ ਗਈ।

ਇਸ ਦੇ ਨਾਲ ਨਾਲ ਉਨਾਂ ਨੇ ਪ੍ਰੋਡਕਟਾਂ ਦੀ ਮੁਕੰਮਲ ਪੈਕਿੰਗ ਅਤੇ ਮਾਰਕੀਟਿੰਗ ਕਰਨ ਦੇ ਵੀ ਗੁਰ ਦੱਸੇ। ਇਸ ਕਾਰਜ ਵਿੱਚ ਬ੍ਰਦਰ ਹਰੀਪਾਲ,ਬ੍ਰਦਰ ਅਜੇ ਬ੍ਰਦਰ ਬਲਵੰਤ, ਬ੍ਰਦਰ ਹਰਜਿੰਦਰ ਬ੍ਰਦਰ ਦੀਪਕ ਨੇਗੀ, ਸਿਸਟਰ ਕਿਰਨ ਨੇਗੀ,ਸਿਸਟਰ ਰਜ਼ੀਆ,ਸਿਸਟਰ ਮੀਨਾ ਰਾਇ ਅਤੇ ਅਰੁਣ ਅਟਵਾਲ ਨੇ ਭਰਪੂਰ ਸਹਿਯੋਗ ਦਿੱਤਾ। ਫੋਟੋ ਕੈਪਸਨ : ਵਿਸ਼ਾਲ ਸਿਖਲਾਈ ਕੈਂਪ ਵਿੱਚ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਗੱਲਬਾਤ ਕਰਦੇ ਹੋਏ।

Previous articleਬੇਬੇ ਦਾ ਵੇਹੜਾ
Next articleकेंद्र सरकार की मजदूर, किसान, मेहनतकश लोग विरोधी नीतियों के विरोध में हो रही कन्वेंशन