(ਕਾਨੂੰਨ ਸਭਨਾਂ ਲਈ ਬਰਾਬਰ ਉਲੰਘਣਾ ਕਰਨ ਵਾਲਿਆਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕਰਾਂਗੇ : ਡੀ.ਐਸ.ਪੀ. ਸੰਜੀਵ ਕਪੂਰ )
ਅਮਰਗੜ੍ਹ (ਸਮਾਜ ਵੀਕਲੀ) (ਕੁਲਵੰਤ ਸਿੰਘ ਮੁਹਾਲੀ) ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦੀ ਹੋ ਰਹੀ ਗਿਣਤੀ ਵਿੱਚ ਅੱਜ ਸਰਕਾਰੀ ਕਾਲਜ ਅਮਰਗੜ੍ਹ ਵਿਖੇ ਉਸ ਵੇਲੇ ਮਾਹੌਲ ਗਰਮ ਹੋ ਗਿਆ ਜਦੋਂ ਅਕਾਲੀ ਆਗੂ ਸੀਰਾ ਭਨਭੌਰਾ ਨੇ ਗਿਣਤੀ ਕੇਂਦਰ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਣ ਤੋਂ ਬਾਅਦ ਉਨ੍ਹਾਂ ਗਿਣਤੀ ਕੇਂਦਰ ਵਾਲੇ ਕਮਰੇ ਚ ਜਾਣ ਦੀ ਵੀ ਕੋਸ਼ਿਸ਼ ਕੀਤੀ। ਇਸ ਮੌਕੇ ਮਾਹੌਲ ਉਸ ਸਮੇਂ ਬਹੁਤ ਜਿਆਦੇ ਤਣਾਅ ਪੂਰਨ ਹੋ ਗਿਆ ਜਦੋਂ ਸੀਰਾ ਮਨਬੌਰਾ ਨੇ ਪੁਲਿਸ ਘੇਰਾ ਤੋੜ ਕੇ ਗਿਣਤੀ ਕੇਂਦਰ ਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਡੀਐਸਪੀ ਸ੍ਰੀ ਸੰਜੀਵ ਕਪੂਰ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵੱਲੋਂ ਰੋਕਿਆ ਗਿਆ।ਇਸ ਮੌਕੇ ਸੀਰਾ ਬਨਭੋਰਾ ਨੇ ਅਮਰਗੜ੍ਹ ਪੁਲਿਸ ਅਤੇ ਪੰਜਾਬ ਸਰਕਾਰ ਵਿਰੁੱਧ ਜਬਰਦਸਤ ਨਾਅਰੇਬਾਜ਼ੀ ਵੀ ਕੀਤੀ ਅਤੇ ਉਨ੍ਹਾਂ ਕਿਹਾ ਸਿਰਫ ਕੁੱਝ ਮਹੀਨੇ ਬਾਅਦ ਅਕਾਲੀ ਸਰਕਾਰ ਆਉਣ ਤੇ ਉਨਾਂ ਨੂੰ ਦੇਖਿਆ ਜਾਵੇਗਾ ਆਦਿ ਅਜਿਹੇ ਸਖ਼ਤ ਸ਼ਬਦਾਂ ਦੀ ਵਰਤੋਂ ਕੀਤੀ। ਇਸ ਮੌਕੇ ਅਕਾਲੀ ਆਗੂ ਸੀਰਾ ਬਨਭੋਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਲਾਕ ਸੰਮਤੀ ਜ਼ੋਨ ਚੌਂਦਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਤੇ ਕਾਂਗਰਸ ਪਾਰਟੀ ਦਾ ਉਮੀਦਵਾਰ ਆਖਰੀ ਗੇੜ ਵਿੱਚ ਬਰਾਬਰ ਆ ਗਏ ਸਨ ਪ੍ਰੰਤੂ ਪ੍ਰਸ਼ਾਸਨ ਵੱਲੋਂ ਕਾਂਗਰਸੀ ਉਮੀਦਵਾਰ ਦੀਆਂ ਰੱਦ ਹੋਈਆਂ ਵੋਟਾਂ ਨੂੰ ਵੀ ਕਾਂਗਰਸੀ ਉਮੀਦਵਾਰ ਦੇ ਹੱਕ ਚ ਭੁਗਤਾਅ ਦਿੱਤਾ ਅਤੇ ਅਕਾਲੀ ਉਮੀਦਵਾਰ ਨੂੰ ਜਬਰੀ ਦਸਤਖਤ ਕਰਨ ਲਈ ਕਿਹਾ ਜਿਸਨੇ ਸਾਨੂੰ ਮੱਦਦ ਲਈ ਫੋਨ ਕੀਤਾ ਤਾਂ ਮੈ ਅੰਦਰ ਆਉਣਾ ਚਾਹਿਆ ਪਰ ਮੈਨੂੰ ਗੇਟ ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਨੇ ਅੰਦਰ ਨਹੀ ਆਉਣ ਦਿੱਤਾ ਅਤੇ ਮੈਨੂੰ ਕੰਧ ਟੱਪ ਕੇ ਜਬਰੀ ਅੰਦਰ ਆਉਣਾ ਪਿਆ ਹੈ। ਉਨ੍ਹਾਂ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਉਪਰ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਪ੍ਰਸ਼ਾਸਨ ਆਪ ਅਤੇ ਕਾਂਗਰਸੀ ਉਮੀਦਵਾਰਾਂ ਦੀ ਜਾਣਬੁਝ ਕੇ ਮੱਦਦ ਕਰ ਰਿਹਾ ਅਤੇ ਸਾਡੀ ਪਾਰਟੀ ਦੇ ਉਮੀਦਵਾਰ ਨੂੰ ਹਰਾਉਣਾ ਚਾਹੁੰਦਾ ਹੈ। ਇਸ ਸਬੰਧੀ ਡੀ.ਐਸ.ਪੀ ਅਮਰਗੜ੍ਹ ਸ੍ਰੀ ਸੰਜੀਵ ਕਪੂਰ ਨੇ ਮੀਡੀਆ ਨਾਲ ਦੱਸਿਆ ਕਿ ਅਕਾਲੀ ਆਗੂ ਸੀਰਾ ਬਨਬੌਰਾ ਜਿਸ ਕੋਲ ਕੋਈ ਵੀ ਅਧਿਕਾਰਤ ਪੱਤਰ ਨਹੀਂ ਸੀ ਉਹ ਗੇਟ ਰਾਹੀਂ ਅੰਦਰ ਆਉਣਾ ਚਾਹੁੰਦਾ ਸੀ ਜਿਸ ਨੂੰ ਪ੍ਰਸ਼ਾਸਨ ਵੱਲੋਂ ਰੋਕਿਆ ਗਿਆ ਪ੍ਰੰਤੂ ਉਹ ਕੰਧ ਟੱਪ ਕੇ ਜਬਰੀ ਗਿਣਤੀ ਕੇਂਦਰ ਦੇ ਬਿਲਕੁਲ ਨਜਦੀਕ ਪਹੁੰਚ ਗਿਆ ਅਤੇ ਉਸਨੇ ਜਬਰੀ ਗਿਣਤੀ ਕੇਂਦਰ ਅੰਦਰ ਜਾਣ ਵੀ ਦੀ ਕੋਸ਼ਿਸ਼ ਕੀਤੀ ਜਿਸ ਨੂੰ ਸਮਝਾ ਬੁਝਾ ਕੇ ਬਾਹਰ ਭੇਜ ਦਿੱਤਾ ਗਿਆ ਹੈ। ਉਹਨਾਂ ਇਹ ਵੀ ਕਿਹਾ ਕਿ ਗਿਣਤੀ ਕੇਂਦਰ ਵਿੱਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਕੇ ਕੰਧ ਟੱਪ ਕੇ ਜਬਰੀ ਅੰਦਰ ਦਾਖਲ ਹੋਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਭਾਵੇਂ ਉਹ ਕੋਈ ਵੀ ਹੋਵੇ। ਉਹਨਾਂ ਕਿਹਾ ਕਿ ਸਤਬੀਰ ਸਿੰਘ ਸੀਰਾ ਬਨਭੌਰਾ ਕੰਧ ਟੱਪ ਕੇ ਅੰਦਰ ਦਾਖਲ ਹੋਇਆ ਹੈ ਉਸ ਦੇ ਵਿਰੁੱਧ ਵੀ ਕਾਨੂੰਨ ਮੁਤਾਬਿਕ ਬਣਦੀ ਕਾਨੂੰਨੀ ਕਾਰਵਾਈ ਜਰੂਰ ਕੀਤੀ ਜਾਵੇਗੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



