ਰਾਏਕੋਟ (ਸਮਾਜ ਵੀਕਲੀ) ਗੁਰਭਿੰਦਰ ਗੁਰੀ:– ਹਲਕਾ ਰਾਏਕੋਟ ਦੇ ਬਲਾਕ ਸੰਮਤੀ ਨਤੀਜਿਆਂ ਵਿੱਚ ਕਾਂਗਰਸ ਦੀ ਚੜਤ ਦਿਖਾਈ ਦੇ ਰਹੀ ਹੈ। ਬਲਾਕ ਸੰਮਤੀ ਦੇ ਐਲਾਨੇ ਗੋਂਦਵਾਲ , ਹਲਵਾਰਾ,ਝੋਰੜਾਂ , ਜਲਾਲਦੀਵਾਲ ਵਿੱਚ ਕਾਂਗਰਸ ਨੂੰ ਜਿੱਤ ਮਿਲੀ ਹੈ ਜਦ ਕਿ ਅੱਬੂਵਾਲ ਵਿੱਚ ਆਪ ਦੇ ਗੁਰਮੁਖ ਸਿੰਘ ਘੁਮਾਣ ਜੇਤੂ ਰਹੇ ਨੇ ਇਸੇ ਤਰ੍ਹਾਂ ਜਿਲਾ ਪਰਿਸ਼ਦ ਜੋਨ ਪੱਖੋਵਾਲ ਤੋਂ ਬੀਬੀ ਰਾਜਵਿੰਦਰ ਕੌਰ ਬਰਾੜ ਅਤੇ ਜ਼ਿਲ੍ਹਾ ਪਰਿਸ਼ਦ ਜੋਨ ਸੁਧਾਰ ਤੋਂ ਕਾਂਗਰਸ ਦੇ ਸਤਵੰਤ ਸਿੰਘ ਆਪ ਦੀ ਉਮੀਦਵਾਰਾਂ ਤੋਂ ਅੱਗੇ ਚੱਲ ਰਹੇ ਹਨ। ਬਲਾਕ ਸੰਮਤੀ ਜੋਨ ਹਲਵਾਰਾ ਤੋਂ ਕਾਂਗਰਸੀ ਉਮੀਦਵਾਰ ਬੀਬੀ ਕਿਰਨਜੀਤ ਕੌਰ ਨੂੰ 1192 ਵੋਟਾਂ ਲੈ ਕੇ ਜੇਤੂ ਰਹੀ ,ਜਦ ਕਿ ਆਪ ਦੀ ਉਮੀਦਵਾਰ ਬੀਬੀ ਚਰਨਜੀਤ ਕੌਰ ਨੂੰ 770 ਵੋਟਾਂ ਮਿਲੀਆਂ।ਜਿਸਦੇ ਚੱਲਦਿਆਂ ਕਾਂਗਰਸ ਉਮੀਦਵਾਰ ਨੇ ਹਲਵਾਰਾ ਬਲਾਕ ਸੰਮਤੀ ਜੋਨ ਤੋਂ 422 ਨਾਲ ਜਿੱਤ ਪ੍ਰਾਪਤ ਕੀਤੀ। ਬਲਾਕ ਸੰਮਤੀ ਜੋਨ ਗੋਂਦਵਾਲ ਤੋਂ ਕਾਂਗਰਸੀ ਉਮੀਦਵਾਰ ਵਰਿੰਦਰਪਾਲ ਕੌਰ 1403 ਨੇ ਵੋਟਾਂ ਪ੍ਰਾਪਤ ਕਰਦਿਆਂ ਜਿੱਤ ਪ੍ਰਾਪਤ ਕੀਤੀ ਜਦਕਿ ਆਪ ਉਮੀਦਵਾਰ ਮਨਦੀਪ ਕੌਰ ਨੂੰ 1114 ਵੋਟਾਂ ਪ੍ਰਾਪਤ ਕੀਤੀਆਂ।ਕਾਗਰਸੀ ਉਮੀਦਵਾਰ ਬੀਬੀ ਵਰਿੰਦਰਪਾਲ ਕੌਰ ਨੇ 306 ਵੋਟਾਂ ਨਾਲ ਬਲਾਕ ਸੰਮਤੀ ਗੋਂਦਵਾਲ ਤੋਂ ਜਿੱਤ ਪ੍ਰਾਪਤ ਕੀਤੀ। ਬਲਾਕ ਸੰਮਤੀ ਜੋਨ ਅੱਬੂਵਾਲ ਤੋਂ ਆਪ ਉਮੀਦਵਾਰ ਗੁਰਮੁਖ ਸਿੰਘ ਘੁਮਾਣ ਨੇ 1450 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ ,ਗੁਰਮੁਖ ਸਿੰਘ ਨੇ ਆਪਣੇ ਵਿਰੋਧੀ ਕਾਂਗਰਸ ਦੇ ਵਤਨ ਵੀਰ ਸਿੰਘ ਦੀਆਂ 1264 ਵੋਟਾਂ ਦੇ ਚੱਲਦਿਆਂ 196 ਵੋਟਾਂ ਪ੍ਰਾਪਤ ਕਰਦਿਆਂ ਜਿੱਤ ਪ੍ਰਾਪਤ ਕੀਤੀ।ਜਦਕਿ ਅਕਾਲੀ ਉਮੀਦਵਾਰ ਮਨਦੀਪ ਸਿੰਘ ਨੂੰ 304 ਅਤੇ ਬੀਜੇਪੀ ਦੇ ਅਵਤਾਰ ਸਿੰਘ ਨੂੰ 90 ਵੋਟਾਂ ਮਿਲੀਆਂ ਬਲਾਕ ਸੰਮਤੀ ਜੋਨ ਝੋਰੜਾਂ ਤੋਂ ਸਿਮਰਜੀਤ ਕੌਰ ਜੇਤੂ ਰਹੀ ,ਇਸੇ ਤਰ੍ਹਾਂ ਸੰਮਤੀ ਜੋਨ ਜਲਾਲਦੀਵਾਲ ਤੋਂ ਪ੍ਰਿਤਪਾਲ ਕੌਰ ਜੇਤੂ। ਜ਼ਿਲ੍ਹਾ ਪ੍ਰੀਸ਼ਦ ਜੋਨ ਬਿੰਜਲ ਤੋ ਵੀ ਕਾਂਗਰਸੀ ਉਮੀਦਵਾਰ ਸੁਖਭਿੰਦਰ ਸਿੰਘ ਨਿੱਕਾ 806 ਵੋਟਾਂ ਨਾਲ ਪਹਿਲੇ ਨੰਬਰ ਤੇ ,ਆਪ ਦੇ ਹਰਪ੍ਰੀਤ ਸਿੰਘ 687 ਨਾਲ ਦੂਜੇ , ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਨੱਥੋਵਾਲ ਨੂੰ 217 ਅਤੇ ਆਜਾਦ ਉਮੀਦਵਾਰ ਪ੍ਰਗਟ ਸਿੰਘ ਸਿੱਧੂ 135 ਵੋਟਾਂ ਪ੍ਰਾਪਤ ਕੀਤੀਆਂ।ਇਸੇ ਤਰ੍ਹਾਂ ਤੀਜ਼ੇ ਰਾਊਂਡ ਵਿਚ ਕਾਂਗਰਸੀ ਉਮੀਦਵਾਰ ਸੁਖਭਿੰਦਰ ਸਿੰਘ ਨਿੱਕਾ 806 ਵੋਟਾਂ ਨਾਲ ਆਪ ਦੇ ਹਰਪ੍ਰੀਤ ਸਿੰਘ ਤੋਂ 119 ਵੋਟਾਂ ਤੋਂ ਲੀਡ ਪ੍ਰਾਪਤ ਕੀਤੀ ਹੋਈ ਹੈ । ਜਿਲ੍ਹਾ ਪ੍ਰੀਸ਼ਦ ਦੇ ਜੋਨ ਸੁਧਾਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਤਵੰਤ ਸਿੰਘ 3175 ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਜੀਤ ਸਿੰਘ 2488 ਵੋਟਾਂ ਸਦਕਾ ਕਾਂਗਰਸੀ ਉਮੀਦਵਾਰ ਸਤਵੰਤ ਸਿੰਘ 678 ਵੋਟਾਂ ਨਾਲ ਲੀਡ ਕਰ ਰਿਹਾ, ਸ੍ਰੋਮਣੀ ਅਕਾਲੀ ਦਲ ਦੇ ਰਾਮਦੀਪ ਸਿੰਘ 442 ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਜੋਨ ਪੱਖੋਵਾਲ ਦੇ ਤੀਜੇ ਰਾਊਂਡ ‘ਚ ਕਾਂਗਰਸ ਉਮੀਦਵਾਰ ਬੀਬੀ ਰਾਜਵਿੰਦਰ ਕੌਰ ਬਰਾੜ 1741 ਨਾਲ ਅੱਗੇ ਹਨ ਜਦ ਕਿ ਆਪ ਦੀ ਬਲਵਿੰਦਰ ਕੌਰ ਪੰਧੇਰ 1626 , ਸ਼੍ਰੋਮਣੀ ਅਕਾਲੀ ਦਲ ਦੀ ਮਨਜੀਤ ਕੌਰ ਦਿਓਲ 1148 ਨਾਲ ਤੀਜੇ ਸਥਾਨ ਤੇ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



