HOME ਪੰਜਾਬੀ ਸਾਹਿਤ ਸਬੰਧੀ , ਪੰਜਾਬੀ ਭਾਸ਼ਾ , ਬੋਲੀ ਨੂੰ ਅਜੋਕੇ ਸਮੇਂ ਉੰਨਤ...

ਪੰਜਾਬੀ ਸਾਹਿਤ ਸਬੰਧੀ , ਪੰਜਾਬੀ ਭਾਸ਼ਾ , ਬੋਲੀ ਨੂੰ ਅਜੋਕੇ ਸਮੇਂ ਉੰਨਤ ਕਰਨ ਲਈ ਸਾਹਮਣੇ ਆ ਰਹੀਆ ਚੁਣੌਤੀਆਂ ਬਾਰੇ ਅਤੇ ਅਜੋਕੇ ਸਮੇਂ ਵਾਪਰ ਰਹੀਆਂ ਘਟਨਾਵਾਂ ਬਾਰੇ ਵਿਚਾਰ ਚਰਚਾ ਕੀਤੀ

2

ਰਾਏਕੋਟ,  (ਸਮਾਜ ਵੀਕਲੀ)  (ਗੁਰਭਿੰਦਰ  ਗੁਰੀ) ਸਾਹਿਤ ਸਭਾ ਰਾਏਕੋਟ ਦੀ ਮਹੀਨਾਵਾਰ ਮੀਟਿੰਗ ਕਲਸੀ ਫਰਨੀਚਰ ਹਾਊਸ ਵਿਖੇ ਸਾਹਿਤ ਸਭਾ ਦੇ ਪ੍ਰਧਾਨ ਰਾਜਮਿੰਦਰਪਾਲ ਸਿੰਘ ਪਰਮਾਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਵਿੱਚ ਸਾਰੇ ਸੀਨੀਅਰ ਮੈਂਬਰਾਂ ਸਾਹਿਬਾਨਾਂ ਨੇ ਭਾਗ ਲਿਆ। ਮੀਟਿੰਗ ਦੌਰਾਨ ਪੰਜਾਬੀ ਸਾਹਿਤ ਸਬੰਧੀ , ਪੰਜਾਬੀ ਭਾਸ਼ਾ , ਬੋਲੀ ਨੂੰ ਅਜੋਕੇ ਸਮੇਂ ਉੰਨਤ ਕਰਨ ਲਈ ਸਾਹਮਣੇ ਆ ਰਹੀਆ ਚੁਣੌਤੀਆਂ ਬਾਰੇ ਅਤੇ ਅਜੋਕੇ ਸਮੇਂ ਵਾਪਰ ਰਹੀਆਂ ਘਟਨਾਵਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਸਾਹਿਤ ਸਭਾ ਦੇ ਉਹ ਮੈਂਬਰ ਮਾਸਟਰ ਮਲਕੀਤ ਸਿੰਘ, ਡਾਕਟਰ ਹਰਜਿੰਦਰ ਸਿੰਘ ਅਤੇ ਗੁਰਬਚਨ ਸਿੰਘ ਜੋ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ । ਸਾਹਿਤ ਸਭਾ ਰਾਏਕੋਟ ਵਿੱਚ ਉਹਨਾਂ ਦੇ ਪਾਏ ਯੋਗਦਾਨ ਨੂੰ ਯਾਦ ਕੀਤਾ ਗਿਆ। ਇਸ ਮੌਕੇ ਸਭਾ ਦੇ ਸਰਪ੍ਰਸਤ ਬਲਬੀਰ ਸਿੰਘ ਬੱਲੀ , ਸਲਾਹਕਾਰ ਦਰਬਾਰਾ ਸਿੰਘ ਦਰਸ਼ਕ, ਮਾਸਟਰ ਗੁਰਦੀਪ ਸਿੰਘ ,ਸੀਨੀਅਰ ਮੀਤ ਪ੍ਰਧਾਨ ਜਗਦੇਵ ਸਿੰਘ ਕਲਸੀ, ਖਜਾਨਚੀ ਰਣਜੀਤ ਸਿੰਘ ਰਾਏ ,ਵਿਸ਼ਵ ਪੰਜਾਬੀ ਸਭਾ ਭਾਰਤ ਦੇ ਪ੍ਰਧਾਨ ਬਲਬੀਰ ਕੌਰ ਰਾਏਕੋਟੀ, ਖਜਾਨਚੀ ਰਣਜੀਤ ਸਿੰਘ ਰਾਏ ਅਤੇ ਜਗਦੀਪ ਸਿੰਘ ਕਲਸੀ ਆਦਿ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਹਲਕਾ ਰਾਏਕੋਟ ‘ਚ ਅਕਾਲੀ ਦਲ ਦੀ ਵਾਪਸੀ ਕਾਰਨ ਕਾਂਗਰਸ ਦੇ ਪੰਜੇ ਨੇ ਝਾੜੂ ਨੂੰ ਕੀਤਾ ਤੀਲਾ ਤੀਲਾ
Next articleਡਾ: ਡੀ.ਐਨ. ਕੋਟਨੀਸ ਐਕਿਊਪੰਕਚਰ ਚੈਰੀਟੇਬਲ ਹਸਪਤਾਲ ਦੀ 50ਵੀਂ ਵਰ੍ਹੇਗੰਢ ਨੂੰ ਸਮਰਪਿਤ ਸੱਤ ਦਿਨਾਂ ਦਾ ਮੁਫ਼ਤ ਐਕਿਊਪੰਕਚਰ ਮੈਡੀਕਲ ਕੈਂਪ ਅੱਜ