ਬਲਬੀਰ ਸਿੰਘ ਬੱਬੀ
(ਸਮਾਜ ਵੀਕਲੀ) ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਸ ਵੇਲੇ ਪੂਰੀ ਬਗਾਵਤ ਨਜ਼ਰ ਆ ਰਹੀ ਹੈ ਲਗਾਤਾਰ ਹੋ ਰਹੀਆਂ ਹਾਰਾਂ ਤੋਂ ਨਿਰਾਸ਼ ਹੋਏ ਸੀਨੀਅਰ ਅਕਾਲੀ ਆਗੂਆਂ ਨੇ ਪਾਰਟੀ ਵਿੱਚ ਇਹ ਗੱਲ ਸ਼ੁਰੂ ਕੀਤੀ ਕਿ ਲਗਾਤਾਰ ਪਾਰਟੀ ਦਾ ਗਰਾਫ ਹੇਠਾਂ ਜਾ ਰਿਹਾ ਇਸ ਲਈ ਪ੍ਰਧਾਨ ਬਦਲਣਾ ਜਰੂਰੀ ਹੋ ਗਿਆ ਹੈ ਤੇ ਇਸੇ ਮਾਮਲੇ ਦੇ ਵਿੱਚ ਅਕਾਲੀ ਦਲ ਦੇ ਵਿੱਚ ਸੀਨੀਅਰ ਆਗੂ ਸੁਖਬੀਰ ਬਾਦਲ ਨਾਲੋਂ ਅਲੱਗ ਹੋ ਕੇ ਵਿਚਰਨ ਲੱਗੇ ਉਹਨਾਂ ਨੇ ਮੀਟਿੰਗਾਂ ਸ਼ੁਰੂ ਕੀਤੀਆਂ।
ਪਰ ਉਧਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਧੜੇ ਦਾ ਸ਼ਕਤੀ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ ਹੁਣ ਪਾਰਟੀ ਪ੍ਰਧਾਨ ਵੱਲੋਂ ਲਗਾਤਾਰ ਹੀ ਵਿਸ਼ੇਸ਼ ਮੀਟਿੰਗਾਂ ਪਾਰਟੀ ਦੇ ਚੰਡੀਗੜ੍ਹ ਦਫਤਰ ਵਿੱਚ ਕੀਤੀਆਂ ਜਾ ਰਹੀਆਂ ਹਨ। ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੋਫਾੜ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਬਹਿ ਕੇ ਗੱਲਬਾਤ ਕਰਨ ਲਈ ਕੋਈ ਵੀ ਤਿਆਰ ਨਹੀਂ ਹੈ। ਇਸੇ ਸੰਦਰਭ ਦੇ ਵਿੱਚ ਅਕਾਲੀ ਦਲ ਤੋਂ ਬਗਾਵਤ ਕਰ ਰਹੇ ਆਗੂਆਂ ਨੇ ਅੱਜ 1 ਜੁਲਾਈ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਪੇਸ਼ ਹੋ ਕੇ ਆਪਣੇ ਕਾਰਜਕਾਲ ਤੇ ਅਕਾਲੀ ਦਲ ਦੀ ਸਰਕਾਰ ਸਮੇਂ ਹੋਈਆਂ ਭੁੱਲਾਂ ਦੀ ਮੁਆਫੀ ਮੰਗੀ ਹੈ। ਜਿਨਾਂ ਵਿੱਚ ਪ੍ਰਮੁੱਖ ਤੌਰ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਬਰਗਾੜੀ ਮਾਮਲਾ ਸੌਦਾ ਸਾਧ ਦਾ ਮੁਆਫੀਨਾਮਾ ਸੁਮੇਧ ਸੈਣੀ ਜਿਹੇ ਅਫਸਰਾਂ ਨੂੰ ਪੰਜਾਬ ਦਾ ਪੁਲਿਸ ਅਫਸਰ ਨਿਯੁਕਤ ਕਰਨਾ ਅਜਿਹੀਆਂ ਪ੍ਰਮੁੱਖ ਗੱਲਾਂ ਬਾਤਾਂ ਜੋ ਪਿਛਲੇ ਸਮੇਂ ਵਿੱਚ ਪੰਜਾਬ ਵਿੱਚ ਹੋਈਆਂ ਉਹਨਾਂ ਦੇ ਸਬੰਧ ਵਿੱਚ ਅਕਾਲੀ ਦਲ ਤੋਂ ਵੱਖ ਹੋਏ ਧੜੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਪੇਸ਼ ਹੋ ਕੇ ਇਹ ਮਾਫੀਆਂ ਮੰਗੀਆਂ। ਇਸ ਬਾਗੀ ਧੜੇ ਦੇ ਵਿੱਚ ਪ੍ਰਮੁੱਖ ਤੌਰ ਉੱਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸੁਰਜੀਤ ਸਿੰਘ ਰੱਖੜਾ ਬੀਬੀ ਜਗੀਰ ਕੌਰ ਕਰਨੈਲ ਸਿੰਘ ਪੰਜੋਲੀ ਭਾਈ ਮਨਜੀਤ ਸਿੰਘ ਪਰਮਿੰਦਰ ਸਿੰਘ ਢੀਣਸਾ ਬਲਦੇਵ ਸਿੰਘ ਮਾਨ ਗੁਰ ਪ੍ਰਤਾਪ ਸਿੰਘ ਵਡਾਲਾ ਤੇ ਹੋਰ ਕਈ ਅਕਾਲੀ ਆਗੂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਪੇਸ਼ ਹੋਏ। ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੂੰ ਮਿਲ ਕੇ ਲਿਖਤੀ ਮਾਫੀਨਾਮਾ ਦਿੱਤਾ । ਇਸ ਮੌਕੇ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਅਸੀਂ ਵੀ ਉਹਨਾਂ ਨਾਲ ਗਲਤੀਆਂ ਵਿੱਚ ਭਾਗੀਦਾਰ ਰਹੇ ਹਾਂ ਜੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਈਆਂ ਤੇ ਇਥੋਂ ਹੀ ਸ਼੍ਰੋਮਣੀ ਅਕਾਲੀ ਦਲ ਥੱਲੇ ਨੀਵਾਂ ਹੁੰਦਾ ਚਲੇ ਗਿਆ ਇਸ ਲਈ ਇਸ ਮੁਆਫੀ ਦੇ ਨਾਲ ਆਪਣਾ ਮਨ ਹਲਕਾ ਕੀਤਾ ਹੈ ਤੇ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦੇ ਹਾਂ। ਇਸ ਮੌਕੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪੰਥਕ ਸਿਆਸੀ ਪਾਰਟੀ ਹੈ ਜਿਸ ਦਾ ਸ਼ਾਨਾਂ ਮੱਤਾ ਇਤਿਹਾਸ ਹੈ। ਹੁਣ ਇਹ ਪਾਰਟੀ ਬਹੁਤ ਹੇਠਾਂ ਚਲੀ ਗਈ ਕਿ ਹੈਰਾਨੀ ਹੁੰਦੀ ਹੈ। ਇਸ ਲਈ ਜੇਕਰ ਪਾਰਟੀ ਦੇ ਵਿੱਚ ਸੁਧਾਰ ਲਈ ਆਵਾਜ਼ ਉਠਾਉਣੀ ਬਗਾਵਤ ਨਹੀਂ।
ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਹਿਲਾਂ ਰਹੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਕਾਲੀ ਦਲ ਵਿੱਚ ਧੜੇਬੰਦੀ ਨਹੀਂ ਹੋਣੀ ਚਾਹੀਦੀ ਦੋਵਾਂ ਪਾਸਿਆਂ ਤੋਂ ਸਿਆਣੇ ਵਿਅਕਤੀ ਬੈਠ ਕੇ ਸਾਰੀ ਗੱਲਬਾਤ ਨੂੰ ਆਪਣੇ ਤਰੀਕੇ ਦੇ ਨਾਲ ਹੱਲ ਕਰਨ ਸ਼੍ਰੋਮਣੀ ਅਕਾਲੀ ਦਲ ਦਾ ਖਤਮ ਹੋਣਾ ਪੰਜਾਬ ਲਈ ਗਲਤ ਸਾਬਤ ਹੋਵੇਗਾ ਇਸ ਲਈ ਸਾਰੇ ਆਗੂ ਆਪ ਹੀ ਸੁਲਝਾਣ।
ਅੱਜ ਅਕਾਲੀ ਦਲ ਤੋਂ ਵੱਖ ਹੋਏ ਮੈਂਬਰ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਪੇਸ਼ ਹੋ ਰਹੇ ਸਨ ਤਾਂ ਉਧਰ ਚੰਡੀਗੜ੍ਹ ਵਿੱਚ ਸੁਖਬੀਰ ਬਾਦਲ ਪਾਰਟੀ ਦੇ ਵੱਖ ਵੱਖ ਆਗੂਆਂ ਨਾਲ ਮੀਟਿੰਗ ਕਰ ਰਹੇ ਸਨ ਪ੍ਰੈਸ ਕਾਨਫਰਸ ਤੋਂ ਦਲਜੀਤ ਸਿੰਘ ਚੀਮਾ ਨੇ ਸ਼੍ਰੀ ਅਕਾਲ ਤਖਤ ਉੱਤੇ ਜਾ ਕੇ ਪੇਸ਼ ਹੋਣ ਵਾਲੇ ਮੈਂਬਰਾਂ ਸਬੰਧੀ ਕਿਹਾ ਕਿ ਇਸ ਸਬੰਧੀ ਅਸੀਂ ਕੁਝ ਨਹੀਂ ਕਹਿ ਸਕਦੇ ਤੇ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਮਾਮਲੇ ਉੱਤੇ ਕੋਈ ਜਵਾਬ ਨਹੀਂ ਦਿੱਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly