HOME ਸਿੱਖ ਕੌਮ ਲਈ ਅਕਾਲ ਤਖਤ ਸਾਹਿਬ ਮਹਾਨ ਹੈ ਅਤੇ ਸਿੱਖ ਕੌਮ ਦੀ...

ਸਿੱਖ ਕੌਮ ਲਈ ਅਕਾਲ ਤਖਤ ਸਾਹਿਬ ਮਹਾਨ ਹੈ ਅਤੇ ਸਿੱਖ ਕੌਮ ਦੀ ਸ਼ਾਨ ਹੈ : ਕੁਲਵਿੰਦਰ ਸਿੰਘ ਜੰਡਾ

3
ਕੁਲਵਿੰਦਰ ਸਿੰਘ ਜੰਡਾ

ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ ) ਸਿੱਖ ਕੌਮ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰਾ ਨੂੰ ਇਸ ਤਰ੍ਹਾਂ ਅਹੁਦੇ ਤੋਂ ਹਟਾਉਣਾ ਸਿੱਖ ਇਤਿਹਾਸ ਵਿੱਚ ਕਾਲੇ ਦਿਨ ਵਜੋਂ ਦਰਜ ਹੋ ਗਿਆ ਹੈ। ਸਿੱਖ ਕੌਮ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਕਦੇ ਵੀ ਨਹੀਂ ਹੋਇਆ ਕਿ ਇੱਕ ਧਿਰ ਨੂੰ ਫਾਇਦਾ ਪਹੁੰਚਾਉਣ ਲਈ ਕਿਸੇ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੂੰ ਹੀ ਉਸ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਹੋਵੇ ਇਹ ਸਿੱਖ ਕੌਮ ਦੇ ਮੱਥੇ ਤੇ ਕਲੰਕ ਲਾਉਣ ਦੇ ਬਰਾਬਰ ਹੈ ! ਇਹ ਵਿਚਾਰ ਹੁਸ਼ਿਆਰਪੁਰ ਤੋਂ ਬੁੱਧੀਜੀਵੀ ਸ਼ਖਸ਼ੀਅਤ ਅਤੇ “ਸੱਭਿਆਚਾਰ ਸੰਭਾਲ ਸੋਸਾਇਟੀ” ਦੇ ਪ੍ਰਧਾਨ ਕੁਲਵਿੰਦਰ ਸਿੰਘ ਜੰਡਾ ਨੇ ਸਾਡੇ ਪੱਤਰਕਾਰ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਸਾਂਝੇ ਕੀਤੇ ! ਉਹਨਾਂ ਕਿਹਾ ਕਿ ਜਦੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਿੱਖ ਇਤਿਹਾਸ ਨੂੰ ਪੜ੍ਹਨਗੀਆਂ ਤਾਂ ਉਹਦੇ ਵਿੱਚ ਇਹ ਦਰਜ ਹੋਵੇਗਾ ਕਿ ਬਾਦਲਕਿਆਂ ਨੇ ਆਪਣੇ ਪਰਿਵਾਰ ਦੇ ਆਪਣੀ ਪ੍ਰਧਾਨਗੀ ਨੂੰ ਬਚਾਉਣ ਦੇ ਲਈ ਕਿਸ ਤਰ੍ਹਾਂ ਸਿੱਖ ਕੌਮ ਦੀ ਸਰਬਉਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਦਲੇ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਸ ਤਰ੍ਹਾਂ ਲਿਫਾਫਿਆਂ ਦੇ ਵਿੱਚੋਂ ਨਿਕਲਦੇ ਰਹੇ ਜੇਕਰ ਕਿਸੇ ਪ੍ਰਧਾਨ ਨੇ ਕਦੇ ਜਾਣੇ ਅਣਜਾਣੇ ਦੇ ਵਿੱਚ ਸਿੱਖ ਕੌਮ ਦੇ ਹਿੱਤ ਵਿੱਚ ਫੈਸਲਾ ਲਿਆ ਤਾਂ ਉਸ ਨੂੰ ਕਿਸ ਤਰ੍ਹਾਂ ਲਾਂਭੇ ਕਰ ਦਿੱਤਾ ਗਿਆ। ਸਿੱਖ ਕੌਮ ਲਈ ਅਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਕੌਮ ਦੀ ਸ਼ਾਨ ਹੈ। ਇਸ ਸ਼ਾਨ ਨੂੰ ਇਸ ਵਕਤ ਕਿਸ ਤਰ੍ਹਾਂ ਮਿੱਟੀ ਵਿੱਚ ਮਿਲਾਇਆ ਗਿਆ ਇਸ ਦੀ ਇਸ ਤੋਂ ਜਿਆਦਾ ਵੱਡੀ ਉਦਾਹਰਨ ਕੋਈ ਨਹੀਂ ਹੋ ਸਕਦੀ ਕਿ ਬਾਦਲ ਪਰਿਵਾਰ ਨੇ ਆਪਣੀ ਪ੍ਰਧਾਨਗੀ ਨੂੰ ਬਚਾਉਣ ਦੇ ਲਈ ਕਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹਟਾ ਦਿੱਤਾ ਗਿਆ । ਇਥੇ ਇਹ ਵੀ ਵਰਨਣ ਯੋਗ ਹੈ ਕਿ ਜੋ ਨਵੇਂ ਜਥੇਦਾਰ ਲਗਾਏ ਗਏ ਹਨ ਉਹ ਹਮੇਸ਼ਾ ਹੀ ਬਾਦਲ ਪਰਿਵਾਰ ਦੇ ਵਿਰੋਧੀ ਰਹੇ ਹਨ ਤੇ ਹੁਣ ਉਹਨਾਂ ਨੂੰ ਕਿਸ ਤਰ੍ਹਾਂ ਆਪਣੇ ਹੱਕ ਵਿੱਚ ਭੁਗਤਾਉਣਗੇ ਜਾਂ ਉਹ ਜਥੇਦਾਰ ਜੇ ਪਹਿਲਾਂ ਬਾਦਲਕਿਆਂ ਦੇ ਖਿਲਾਫ ਬੋਲਦੇ ਰਹੇ ਸਨ।ਹੁਣ ਕਿਸ ਤਰ੍ਹਾਂ ਉਹ ਬਾਦਲਾਂ ਦੀ ਪੁਸਤ ਪਨਾਹੀ ਕਰਨਗੇ ਕਿਸ ਤਰ੍ਹਾਂ ਉਹਨਾਂ ਨੂੰ ਬਚਾਉਣ ਲਈ ਯਤਨ ਕਰਨਗੇ ਕਿਸ ਤਰ੍ਹਾਂ ਉਹਨਾਂ ਦੇ ਹੱਕ ਵਿੱਚ ਬੋਲਣਗੇ ! ਉਹਨਾਂ ਕਿਹਾ ਕਿ ਮੈ ਨਵੇਂ ਲਗਾਏ ਗਏ ਜਥੇਦਾਰਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਨਵੇਂ ਲਗਾਏ ਗਏ ਜਥੇਦਾਰ ਹਮੇਸ਼ਾ ਹੀ ਸਿੱਖ ਕੌਮ ਤੇ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਨਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਪਿੰਡ ਬੁੱਲੋਵਾਲ ਦੇ ਅਜੇ ਕੁਮਾਰ ਨੂੰ ਕੁੱਟਕੇ ਸਿਰੋਂ ਗੰਜਾ ਕਰਨ ਵਾਲੇ ਕਥਿਤ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ : ਬੇਗਮਪੁਰਾ ਟਾਈਗਰ ਫੋਰਸ
Next articleਥਾਣਾ ਬੁੱਲੋਵਾਲ ਦੀ ਪੁਲਿਸ ਨੇ 35 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਇੱਕ ਵਿਅਕਤੀ ਨੂੰ ਦਬੋਚਿਆ