ਪੰਜਾਬ ਦੀਆਂ ਤਮਾਮ ਜਥੇਬੰਦੀਆਂ ਪੀੜਿਤ ਪਰਿਵਾਰ ਦੇ ਨਾਲ ਖੜੀਆਂ ਹਨ : ਬੀਰਪਾਲ,ਹੈਪੀ,ਸਤੀਸ਼ ਕੁਮਾਰ
ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਬੇਗਮਪੁਰਾ ਟਾਇਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬੇਗਮਪੁਰਾ ਟਾਇਗਰ ਫੋਰਸ ਦੀ ਇੱਕ ਹੰਗਾਮੀ ਮੀਟਿੰਗ ਫੋਰਸ ਦੇ ਮੁੱਖ ਦਫਤਰ ਭਗਤ ਨਗਰ ਨੇੜੇ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਫੋਰਸ ਦੇ ਜ਼ਿਲ੍ਾ ਪ੍ਰਧਾਨ ਹੈਪੀ ਫਤਿਹਗੜ੍ਹ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਬੇਗਮਪੁਰਾ ਟਾਈਗਰ ਫੋਰਸ ਦੇ ਧਾਕੜ ਪੰਜਾਬ ਪ੍ਰਧਾਨ ਬੀਰਪਾਲ ਠਰੋਲੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ! ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਜਿਲਾ ਜਲੰਧਰ ਦੇ ਥਾਣਾ ਭੋਗਪੁਰ ਦੇ ਅਧੀਨ ਪੈਂਦੇ ਪਿੰਡ ਬੁੱਲੋਵਾਲ ਨੇੜੇ ਪਿੰਡ ਚਾਹੜਕੇ ਹਲਕਾ ਆਦਮਪੁਰ ਵਿਖ਼ੇ ਬੀਤੇ ਦਿਨੀ ਪਿੰਡ ਦੇ ਹੀ ਜਾਤ ਅਭਿਮਾਨੀ ਕੁਝ ਨੌਜਵਾਨਾਂ ਵੱਲੋਂ ਅਜੇ ਕੁਮਾਰ ਨਾਮ ਦੇ ਲੜਕੇ ਨੂੰ ਘਰ ਤੋਂ ਅਗਵਾ ਕਰਕੇ ਮੋਟਰ ‘ਤੇ ਲਿਜਾ ਕੇ ਤਕਰੀਬਨ ਦੋ ਘੰਟੇ ਦੇ ਤੱਕ ਬਿਨਾਂ ਵਜ੍ਹਾ ਕੁੱਟਮਾਰ ਕੀਤੀ ਗਈ ਅਤੇ ਕਥਿਤ ਦੋਸ਼ੀਆਂ ਵੱਲੋਂ ਉਕਤ ਲੜਕੇ ਦਾ ਅੱਧਾ ਸਿਰ ਵੀ ਗੰਜਾ ਕੀਤਾ ਗਿਆ। ਇੱਥੇ ਹੀ ਬੱਸ ਨਹੀਂ ਉਸ ਤੋਂ ਬਾਅਦ ਉਕਤ ਨੌਜਵਾਨ ਦਾ ਮੂੰਹ ਬੰਨ੍ਹ ਕੇ ਆਪਣੀ ਕਾਰ ਦੀ ਡਿੱਗੀ ਵਿੱਚ ਬੰਦ ਕਰਕੇ ਆਪਣੇ ਘਰੇ ਲਿਆਂਦਾ ਗਿਆ, ਜਿੱਥੇ ਕਿ ਉਨ੍ਹਾਂ ਵੱਲੋਂ ਪੁਲਿਸ ਨੂੰ ਸੱਦ ਕੇ ਬੇਕਸੂਰ ਉਸ ਲੜਕੇ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ, ਜਦੋਂ ਇਸ ਗੱਲ ਦਾ ਪਤਾ ਕੁਝ ਸਮਾਜਿਕ ਜਥੇਬੰਦੀਆਂ ਦੇ ਅਹੁਦੇਦਾਰਾਂ ਨੂੰ ਲੱਗਾ ਤਾਂ ਉਹ ਤੁਰੰਤ ਅਜੇ ਕੁਮਾਰ ਦੇ ਘਰ ਪਹੁੰਚੇ ਉਨ੍ਹਾਂ ਨੇ ਪਰਿਵਾਰ ਨੂੰ ਹੌਸਲਾ ਦਿੱਤਾ ਕਿ ਪੰਜਾਬ ਦੀਆਂ ਤਮਾਮ ਜਥੇਬੰਦੀਆਂ ਤੁਹਾਡੇ ਨਾਲ ਹਨ ਪਰ ਤੁਸੀਂ ਕਿਸੇ ਗੱਲੋਂ ਵੀ ਘਬਰਾਉਣਾ ਨਹੀਂ ਅਜੇ ਕੁਮਾਰ ਦੇ ਵੱਡੇ ਭਰਾ ਨੇ ਦੱਸਿਆ ਕਿ ਪੁਲਿਸ ਨੇ ਆਨਨ ਫਾਨਨ ਵਿੱਚ ਜੋ ਕਥਿਤ ਦੋਸ਼ੀਆਂ ‘ਤੇ ਥਾਣਾ ਭੋਗਪੁਰ ਵੱਲੋਂ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਨੂੰ ਉਹ ਕਾਰਵਾਈ ਮਨਜ਼ੂਰ ਨਹੀਂ ਹੈ। ਪੀੜਿਤ ਅਜੇ ਕੁਮਾਰ ਦੇ ਭਰਾ ਨੇ ਕਿਹਾ ਕੀ ਮੇਰੇ ਭਰਾ ਨੂੰ ਘਰੋਂ ਅਗ਼ਵਾ ਕੀਤਾ ਗਿਆ ਹੈ ਤੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਕਤ ਕਥਿਤ ਦੋਸ਼ੀਆਂ ਤੇ ਕਾਨੂੰਨ ਮੁਤਾਬਿਕ ਧਾਰਾਵਾਂ ਨਹੀਂ ਲਗਾਈਆਂ ਗਈਆਂ। ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆਂ ਨੇ ਥਾਣਾ ਭੋਗਪੁਰ ਦੀ ਪੁਲਿਸ ਨੂੰ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਪੀੜਿਤ ਅਜੇ ਕੁਮਾਰ ਨੂੰ ਅਗਵਾਹ ਕਰਕੇ ਕੁੱਟਣ ਅਤੇ ਉਸ ਦਾ ਅੱਧਾ ਸਿਰ ਮੁੰਨਣ ਵਾਲਿਆਂ ਨੂੰ ਬਣਦੀਆਂ ਤੇ ਸਖਤ ਧਰਾਵਾਂ ਲਾ ਕੇ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਅਗਰ ਪੁਲਿਸ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰਦੀ ਤੇ ਬੇਗਮਪੁਰਾ ਟਾਈਗਰ ਫੋਰਸ ਭਰਾਤਰੀ ਜਥੇਬੰਦੀਆਂ ਨੂੰ ਲੈ ਕੇ ਤਿਖੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰੇਗੀ ਆਗੂਆਂ ਨੇ ਅੰਤ ਵਿੱਚ ਕਿਹਾ ਕਿ ਬੇਗਮਪੁਰਾ ਟਾਈਗਰ ਫੋਰਸ ਪੀੜਤ ਪਰਿਵਾਰ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਬਿਲਕੁਲ ਤਿਆਰ ਬਰ ਤਿਆਰ ਖੜੀ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਸੀਨੀਅਰ ਮੀਤ ਪ੍ਰਧਾਨ ਸਤੀਸ਼ ਕੁਮਾਰ ਸ਼ੇਰਗੜ੍ਹ, ਅਨਿਲ ਕੁਮਾਰ ਬੰਟੀ ਪ੍ਰਧਾਨ ਹਰਿਆਣਾ ਭੂੰਗਾ ਰਾਹੁਲ ਕਲੋਤਾ ਉਪ ਪ੍ਰਧਾਨ ਹਰਿਆਣਾ ਭੁੰਗਾ ਰਵੀ ਸੁੰਦਰ ਨਗਰ, ਮੰਗਾ ਸ਼ੇਰਗੜ੍ਹ ਢਿੱਲੋ ਬੱਧਣ, ਰੋਹਿਤ ਬੱਧਣ, ਸਤੀਸ਼ ਕੁਮਾਰ ਬੱਸੀ ਵਾਹਦ, ਹਨੀ ਬੱਸੀ ਬਾਹਦ, ਵਿਸ਼ਾਲ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



