ਅਕਾਲ ਐਜੂਕੇਸ਼ਨ ਸਰਵਿਸਜ ਵੱਲੋਂ ਨਵੇਂ ਸੈਸ਼ਨ ਮੌਕੇ ਧਾਰਮਿਕ ਸਮਾਗਮ ਕਰਵਾਇਆ

 ਸਤਿਗੁਰ ਦੀ ਓਟ ਤੇ ਆਸਰੇ ਨਾਲ ਸਾਰੇ ਕੰਮ ਸੰਪੂਰਨ ਹੋ ਜਾਂਦੇ ਹਨ- ਦੀਪਕ ਧੀਰ ਰਾਜੂ
ਕਪੂਰਥਲਾ/ਸੁਲਤਾਨਪੁਰ ਲੋਧੀ 24 ਫਰਵਰੀ ( ਕੌੜਾ )-ਅਕਾਲ ਐਜੂਕੇਸ਼ਨ ਸਰਵਿਸਜ ਕਟੜਾ ਬਾਜ਼ਾਰ ਵੱਲੋਂ ਨਵੇਂ ਸੈਸ਼ਨ ਦੇ ਸ਼ੁਭ ਆਰੰਭ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ। ਅਕਾਲ ਐਜੂਕੇਸ਼ਨ ਸਰਵਿਸਜ ਦੇ ਐਮਡੀ ਅਮਿਤੋਜ ਤੇ ਚੇਅਰਮੈਨ ਰਵਿੰਦਰ ਸਿੰਘ ਰਵੀ ਪਿਥੋਰਾਹਲ ਤੇ ਪਰਿਵਾਰ ਵੱਲੋਂ ਕਰਵਾਏ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ।ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਉਪਰੰਤ ਭਾਈ ਸਰਬਜੀਤ ਸਿੰਘ ਹਜੂਰੀ ਰਾਗੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਵੱਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਤੇ ਕਿਹਾ ਕਿ ਅਸੀਂ ਵਡਭਾਗੇ ਹਾਂ ਜਿਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਬੈਠ ਕੇ ਕੀਰਤਨ ਕਰਨ ਤੇ ਸੁਣਨ ਦਾ ਮੌਕਾ ਪ੍ਰਾਪਤ ਹੋਇਆ ਹੈ । ਉਹਨਾਂ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਅਰਦਾਸ ਵੀ ਕੀਤੀ।
     
ਭਾਈ ਜਗਜੀਤ ਸਿੰਘ ਆਨੰਦ ਨੇ ਮੁਖ ਵਾਕ ਦੀ ਵਿਆਖਿਆ ਕੀਤੀ । ਧਾਰਮਿਕ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਰਾਜੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜੂਰੀ ਵਿੱਚ ਨਤਮਸਤਕ ਹੋ ਕੇ ਅਕਾਲ ਐਜੂਕੇਸ਼ਨ ਸਰਵਿਸਜ ਦੇ ਐਮਡੀ ਅਮਿਤੋਜ ਸਿੰਘ ਤੇ ਚੇਅਰਮੈਨ ਰਵਿੰਦਰ ਸਿੰਘ ਰਵੀ ਨੂੰ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਕੋਈ ਵੀ ਨੇਕ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਜੇ ਸਤਿਗੁਰੂ ਦੀ ਓਟ ਦਾ ਆਸਰਾ ਲੈ ਲਈਏ ਤਾਂ ਸਾਰੇ ਕਾਰਜ ਆਪਣੇ ਆਪ ਸੰਪੂਰਨ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਇਹ ਸੰਸਥਾ ਵਿਦਿਆਰਥੀਆਂ ਨੂੰ ਉਹਨਾਂ ਦੇ ਉਜਵਲ ਭਵਿੱਖ ਲਈ ਜੋ ਸਿੱਖਿਆ ਪ੍ਰਦਾਨ ਕਰਕੇ ਸਿੱਖਿਆ ਦੀ ਸੇਵਾ ਕਰ ਰਹੀ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ ।ਇਸ ਮੌਕੇ ਐਮਡੀ ਅਮਿਤੋਜ ਸਿੰਘ , ਚੇਅਰਮੈਨ ਰਵਿੰਦਰ ਰਵੀ ,ਡਾਇਰੈਕਟਰ ਕਮਲਜੀਤ ਕੌਰ, ਸੁਖਵਿੰਦਰ ਕੌਰ  ਨੇ ਧਾਰਮਿਕ ਸਮਾਗਮ ਵਿੱਚ ਪੁੱਜੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਤੇ ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਰਾਜੂ ਨੂੰ ਸਨਮਾਨਿਤ ਕੀਤਾ। ਗੁਰੂ ਕਾ ਲੰਗਰ ਵੀ ਆਤੁੱਟ ਵਰਤਾਇਆ ਗਿਆ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਰਾਜੂ, ਸਾਬਕਾ ਚੇਅਰਮੈਨ ਤੇ ਕੌਂਸਲਰ ਤੇਜਵੰਤ ਸਿੰਘ, ਅਸ਼ੋਕ ਮੋਗਲਾ ਸਾਬਕਾ ਪ੍ਰਧਾਨ ਨਗਰ ਕੌਂਸਲ, ਅਰਨਵ ਸਿੰਘ, ਸੰਜੀਵ ਮਰਵਾਹਾ ਕੌਂਸਲਰ , ਗੁਰਸ਼ਰਨ ਸਿੰਘ ਵਿੱਕੀ ਠੇਕੇਦਾਰ, ਰਾਜਾ ਗੁਰਪ੍ਰੀਤ ਸਿੰਘ, ਡਿੰਪਲ ਟੰਡਨ, ਪਵਨ ਕਨੋਜੀਆ ਕੌਂਸਲਰ, ਜੈਲਦਾਰ ਮਾਨਵ ਧੀਰ ,ਸ਼ਿਵ ਕੁਮਾਰ ਕਨੋਜੀਆ ਸਾਬਕਾ ਐਮਸੀ, ਕਰਨੈਲ ਸਿੰਘ ਮਿਰਜ਼ਾਪੁਰ, ਸਰਪੰਚ ਕੁਲਦੀਪ ਸਿੰਘ ਡਡਵਿੰਡੀ, ਹਰਜਿੰਦਰ ਸਿੰਘ ਡਡਵਿੰਡੀ , ਜਤਿੰਦਰ ਸੋਨੂ, ਅਮਿਤੋਜ, ਨਰੇਸ਼ ਕੰਡਾ, ਰਜੇਸ਼ ਕੰਡਾ, ਮਿੰਟੂ ਜੈਨ ,ਬਬਲੂ ,ਲੱਕੀ ਮਲਹੋਤਰਾ ,ਪਵਨ ਸੇਠੀ, ਭਗਵਾਨ ਦਾਸ ਅਰੋੜਾ, ਮੋਨੂ ਅਰੋੜਾ, ਗੁਲਸ਼ਨ ਧੀਰ, ਹਰਪ੍ਰੀਤ ਸਿੰਘ ਵਾਲੀਆ, ਸੁਸ਼ੀਲ ਜੈਨ, ਸਤੀਸ਼ ਛੁਰਾ ਸਾਬਕਾ ਐਮਸੀ, ਸੋਮ ਕਾਂਤੀ, ਸਵਰਨ ਸਿੰਘ,  ਨਿਰਮਲ ਸਿੰਘ, ਸਰਬਜੀਤ ਸਿੰਘ ਰਾਜਾ ਕੈਫੇ ਪਲੈਨਟ, ਬਲਜਿੰਦਰ ਸਿੰਘ , ਸੁਬੇਗ ਸਿੰਘ ਬਬਲੂ  ਹਰਿੰਦਰ ਕੌਰ ਤੇਜਿੰਦਰ ਸਿੰਘ ਹਰਪ੍ਰੀਤ ਕੌਰ ਅਦਿੱਤੀ ਧੀਰ ਪ੍ਰਭਜੀਤ ਕੌਰ ਕੋਮਲਪ੍ਰੀਤ ਕੌਰ  ਆਦਿ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleSunday Samaj Weekly = 25/02/2024
Next article ਮੁਹੱਬਤ