ਬਲਬੀਰ ਸਿੰਘ ਬੱਬੀ –ਜਲੰਧਰ ਜਿਲੇ ਦੇ ਇਤਿਹਾਸਕ ਸ਼ਹਿਰ ਕਰਤਾਰਪੁਰ ਵਿੱਚ ਅਕਾਲੀ ਸਰਕਾਰ ਮੌਕੇ ਜੰਗ ਏ ਆਜ਼ਾਦੀ ਯਾਦਗਾਰੀ ਯਾਦ ਬਣਾਈ ਗਈ ਸੀ ਉਸ ਵੇਲੇ ਦੇ ਮੁੱਖ ਮੰਤਰੀ ਸਵ. ਪ੍ਰਕਾਸ਼ ਸਿੰਘ ਬਾਦਲ ਨੇ ਇਸ ਯਾਦਗਾਰ ਨੂੰ ਬਣਾਉਣ ਲਈ ਪੰਜਾਬ ਦੇ ਪ੍ਰਮੁੱਖ ਅਖਬਾਰ ਅਜੀਤ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨੂੰ ਇਹ ਜਿੰਮੇਵਾਰੀ ਸੌਂਪੀ ਗਈ ਸੀ। ਉਹਨਾਂ ਦੇ ਨਾਲ ਸਰਕਾਰੀ ਅਫਸਰ ਸ਼ਾਹੀ ਨਾਲ ਸੰਬੰਧਿਤ ਵੱਡੇ ਅਧਿਕਾਰੀ ਜੁੜੇ ਹੋਏ ਸਨ। ਇਸ ਯਾਦਗਾਰ ਨੂੰ ਬਣਾਉਣ ਦੇ ਸੰਬੰਧ ਵਿੱਚ ਭਰਿਸ਼ਟਾਚਾਰ ਦੀਆਂ ਗੱਲਾਂਬਾਤਾਂ ਵੀ ਬਾਹਰ ਨਿਕਲ ਰਹੀਆਂ ਸਨ ਤੇ ਇਸ ਦੇ ਸੰਬੰਧ ਵਿੱਚ ਜਲੰਧਰ ਵਿਜੀਲੈਂਸ ਵੱਲੋਂ ਇੱਕ ਕੇਸ ਵੀ ਦਾਇਰ ਕੀਤਾ ਗਿਆ ਸੀ ਜਿਸ ਦੀ ਸੁਣਵਾਈ ਕਾਫੀ ਲੰਮੇ ਸਮੇਂ ਤੋਂ ਲਗਾਤਾਰ ਚੱਲ ਰਹੀ ਹੈ।
ਇਸ ਭਰਿਸ਼ਟਾਚਾਰ ਦੇ ਕੇਸ ਵਿੱਚ ਕਈ ਅਧਿਕਾਰੀਆਂ ਦੀ ਗਿਰਫਤਾਰੀ ਵੀ ਹੋ ਚੁੱਕੀ ਹੈ। ਬਰਜਿੰਦਰ ਸਿੰਘ ਹਮਦਰਦ ਹੋਰਾਂ ਨੂੰ ਪਹਿਲਾਂ ਵੀ ਵਿਜੀਲੈਂਸ ਨੇ ਇਸ ਦੀ ਜਾਂਚ ਲਈ ਬੁਲਾਇਆ ਸੀ ਪਰ ਉਹ ਪੇਸ਼ ਨਹੀਂ ਹੋਏ। ਅੱਜ ਜਲੰਧਰ ਵਿਜੀਲੈਂਸ ਦੇ ਡੀ ਐਸ ਪੀ ਜਤਿੰਦਰਜੀਤ ਸਿੰਘ ਆਪਣੀ ਟੀਮ ਸਮੇਤ ਬਰਜਿੰਦਰ ਸਿੰਘ ਹਮਦਰਦ ਦੇ ਜਲੰਧਰ ਸਥਿਤ ਦਫਤਰ ਵਿੱਚ ਗਏ। ਜਿੱਥੇ ਉਹਨਾਂ ਨੇ ਬਰਜਿੰਦਰ ਸਿੰਘ ਹਮਦਰਦ ਦੀ ਗੈਰ ਹਾਜ਼ਰੀ ਦੇ ਵਿੱਚ ਦਫ਼ਤਰ ਦੇ ਬਾਹਰ ਇੱਕ ਨੋਟਿਸ ਚਿਪਕਾ ਦਿੱਤਾ ਜਿਸ ਵਿੱਚ ਉਨਾਂ ਨੂੰ ਸੱਤ ਦਿਨਾਂ ਦੇ ਅੰਦਰ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਣ ਦੇ ਹੁਕਮ ਕੀਤੇ ਗਏ ਹਨ। ਵਿਜੀਲੈਸ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਉਨਾਂ ਨੂੰ ਵਿਜੀਲੈਂਸ ਦਫ਼ਤਰ ਜਲੰਧਰ ਵਿੱਚ ਪੇਸ਼ ਹੋਣਾ ਪਵੇਗਾ। ਜਿੱਥੇ ਇਸ ਕੇਸ ਨਾਲ ਸੰਬੰਧਿਤ ਪੁੱਛ ਪੜਤਾਲ ਜਾਂ ਹੋਰ ਕਿਸੇ ਕਿਸਮ ਦੀ ਜਾਂਚ ਕੀਤੀ ਜਾਂ ਸਕੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly