HOME ਗੁਰਮੱਤ ਵਿੱਚ ਪੰਜ ਸਿੰਘਾਂ ਦੀ ਮਹੱਤਤਾ

ਗੁਰਮੱਤ ਵਿੱਚ ਪੰਜ ਸਿੰਘਾਂ ਦੀ ਮਹੱਤਤਾ

5

ਸਮਾਜ ਵੀਕਲੀ ਯੂ ਕੇ

ਤਰਲੋਚਨ ਸਿੰਘ ਵਿਰਕ

ਸ੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਪਿਆਰੇ ਥਾਪ ਕੇ ਫਿਰ ਉਨ੍ਹਾ ਪੰਜਾਂ ਤੋਂ ਅੰਮ੍ਰਿਤ ਛੱਕ ਕੇ ਪੰਜ ਸਿੰਘਾਂ ਨੂੰ ਪੰਥ ਹੋਣ ਦਾ ਮਾਣ ਬਖਸ਼ਿਆ। ਜਾਣੀ ਕਿ ਜੇ ਕੋਈ ਸਮੁੱਚੇ ਪੰਥ ਦੀ ਸੇਵਾ ਕਰਨੀ ਚਾਹੇ ਤਾਂ ਉਹ ਕਦੇ ਵੀ ਨਹੀਂ ਕਰ ਸਕਦਾ/ਸਕਦੀ। ਪਰ ਤਿਆਰ ਬਰ ਤਿਆਰ ਪੰਜ ਸਿੰਘਾਂ ਦੀ ਸੇਵਾ ਕਰਕੇ ਜਿਵੇਂ ਕਿ ਪ੍ਰਸ਼ਾਦਾ ਛਕਾਉਣਾ ਬਸਤਰ ਆਦਿ ਦੇਣੇ ਜਾਂ ਚਰਨ ਧੋਣ ਦੀ ਸੇਵਾ ਕਰਨੀ ਇਹ ਮਾਨੋ ਸਮੁੱਚੇ ਪੰਥ ਦੀ ਹੀ ਸੇਵਾ ਹੋ ਜਾਂਦੀ ਹੈ।

ਪੰਜਾਂ ਸਿੰਘਾ ਦੀ ਕੀਤੀ ਹੋਈ ਅਰਦਾਸ ਸਮੁੱਚੇ ਪੰਥ ਦੀ ਹੀ ਅਰਦਾਸ ਹੁੰਦੀ ਹੈ ਜੋ ਕਿ ਗੁਰੂ ਸਾਹਿਬ ਪ੍ਰਵਾਨ ਕਰਦੇ ਹਨ।ਇਸੇ ਮੁਤਾਬਕ ਵਿਰਕ ਪਿੰਡ ਦੇ ਭਾਈ ਤਰਲੋਚਨ ਸਿੰਘ ਨੇ ਐਤਵਾਰ ਇੱਕ ਫਰਵਰੀ ਨੂੰ ਲੈਸਟਰ ਦੇ ਗੁਰੂ ਤੇਗ ਬਹਾਦਰ ਗੁਰਦਵਾਰਾ ਸਾਹਿਬ ਤੋਂ ਪੰਜ ਸਿੰਘਾਂ ਨੂੰ ਆਪਣੇ ਘਰ ਲਿਆ ਕੇ ਪ੍ਰਸ਼ਾਦ ਪਾਣੀ ਨਾਲ ਸੇਵਾ ਕੀਤੀ। ਪੰਜਾਂ ਸਿੰਘਾਂ ਵਲੋਂ ਤਰਲੋਚਨ ਸਿੰਘ ਦੀ ਸਰੀਰਕ ਤੰਦਰੁਸਤੀ ਦੀ ਅਰਦਾਸ ਕੀਤੀ ਗਈ।

ਜਿੱਥੇ ਵਿਰਕ ਪ੍ਰਵਾਰ ਨੇ ਪੰਜਾਂ ਸਿੰਘਾਂ ਦੀ ਤਨ ਮਨ ਧੰਨ ਨਾਲ ਸੇਵਾ ਕੀਤੀ ਉਥੇ ਪੰਜ ਸਿੰਘਾਂ ਨੂੰ ਇੱਕ ਸ਼ਾਨਦਾਰ ਫਰੇਮ ਕੀਤੀ ਹੋਈ ਫੋਟੋ ਭੇਂਟ ਕੀਤੀ ਗਈ ਜੋ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਦਰਸਾਉਂਦੀ ਹੈ।

ਪੰਜਾਬੀ ਸਰੋਤਿਆਂ ਦੇ ਕਲੱਬ ਦੇ ਸੰਚਾਲਕ ਤਰਲੋਚਨ ਸਿੰਘ ਵਿਰਕ ਨੇ ਗੁਰੂ ਤੇਗ ਬਹਾਦਰ ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਗੁਰਦਵਾਰਾ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਮਾਲੂਕ ਸਿੰਘ ਜੀ ਅਤੇ ਅਤੀ ਸਤਿਕਾਰਯੋਗ ਗਿਆਨੀ ਪਰਮਜੀਤ ਸਿੰਘ ਡੁਮੇਲੀ ਜੀ ਦਾ ਬਹੁੱਤ ਧੰਨਵਾਦ ਕੀਤਾ।

Previous articleਏਅਰਟੈੱਲ ਕੰਪਨੀ ਦੇ ਮੁਲਾਜ਼ਮਾਂ ਨੇ ਹੀ ਕੰਪਨੀ ਦੇ ਟਾਵਰਾਂ ਤੋਂ ਲੱਖਾਂ ਦੇ ਪੁਰਜ਼ੇ ਚੋਰੀ ਕਰਕੇ ਕੌਡੀਆਂ ਦੇ ਭਾਅ ਕਬਾੜੀਆਂ ਨੂੰ ਵੇਚੇ
Next articlePress Council of India: No chairperson, incomplete 15th council, website non-functional