(ਸਮਾਜ ਵੀਕਲੀ): ਟਾਟਾ ਸੰਨਜ਼ ਦੇ ਚੇਅਰਮੈਨ ਨਟਰਾਜਨ ਚੰਦਰਸ਼ੇਖਰਨ ਨੇ ਅੱਜ ਕਿਹਾ ਕਿ ਪੂਰੇ ਮੁਲਕ ਦੀਆਂ ਅੱਖਾਂ ਹੁਣ ਟਾਟਾ ਗਰੁੱਪ ਤੇ ਏਅਰ ਇੰਡੀਆ ਉਤੇ ਲੱਗੀਆਂ ਹੋਈਆਂ ਹਨ। ਲੋਕ ਦੇਖਣਾ ਚਾਹੁੰਦੇ ਹਨ ਕਿ ਇਹ ਦੋਵੇਂ ਮਿਲ ਕੇ ਕਿਹੜੀਆਂ ਪ੍ਰਾਪਤੀਆਂ ਕਰਦੇ ਹਨ। ਏਅਰਲਾਈਨ ਨੂੰ ਟਾਟਾ ਗਰੁੱਪ ਅਧੀਨ ਲਿਆਉਣ ਤੋਂ ਬਾਅਦ ਚੰਦਰਸ਼ੇਖਰਨ ਅੱਜ ਪਹਿਲੀ ਵਾਰ ਮੁਲਾਜ਼ਮਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਭਰੋਸਾ ਜਤਾਇਆ ਕਿ ਏਅਰਲਾਈਨ ਦਾ ਸੁਨਹਿਰੀ ਸਮਾਂ ਆਉਣ ਵਾਲਾ ਹੈ। ਚੇਅਰਮੈਨ ਨੇ ਕਰਮਚਾਰੀਆਂ ਨੂੰ ਕਿਹਾ ਕਿ ਦੇਸ਼ ਨੂੰ ਜਿਸ ਏਅਰਲਾਈਨ ਦੀ ਲੋੜ ਹੈ, ਅਸੀਂ ਉਸ ਦੇ ਨਿਰਮਾਣ ਲਈ ਮਿਲ ਕੇ ਕੰਮ ਕਰਾਂਗੇ। ਉਨ੍ਹਾਂ ਕਿਹਾ ਕਿ ਇਹ ਇਕ ਨਵੇਂ ਅਧਿਆਏ ਦੀ ਸ਼ੁਰੂਆਤ ਹੈ। ਇਸ ਤੋਂ ਪਹਿਲਾਂ ਏਅਰ ਇੰਡੀਆ ਅਧਿਕਾਰਤ ਰੂਪ ਵਿੱਚ ਟਾਟਾ ਗਰੁੱਪ ਨੂੰ ਸੌਂਪੇ ਜਾਣ ਤੋਂ ਪਹਿਲਾਂ ਅੱਜ ਟਾਟਾ ਸੰਨਜ਼ ਦੇ ਚੇਅਰਮੈਨ ਐੱਨ.ਚੰਦਰਸ਼ੇਖਰਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਚੰਦਰਸ਼ੇਖਰਨ ਮਗਰੋਂ ਏਅਰ ਇੰਡੀਆ ਦੇ ਹੈੱਡਕੁਆਰਟਰ ਵੀ ਗਏ। ਪ੍ਰਧਾਨ ਮੰਤਰੀ ਦਫ਼ਤਰ ਨੇ ਮਗਰੋਂ ਟਵੀਟ ਕਰਕੇ ਇਸ ਮੁਲਾਕਾਤ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly