ਆਹ! ਸਿਮਰਦੀਪ ਸਿੰਘ ਮਿੰਟੂ ਲਿੱਟ

(ਸਮਾਜ ਵੀਕਲੀ)- ਮਨੁੱਖੀ ਜ਼ਿੰਦਗੀ ਦੇ ਵਿੱਚ ਬਹੁਤ ਘੱਟ ਅਜਿਹੇ ਲੋਕ ਹੁੰਦੇ ਹਨ ਜੋ ਖੂਨ ਦੇ ਰਿਸ਼ਤਿਆਂ ਤੋਂ ਵੀ ਵੱਡੇ ਹਨ। ਮੇਰੇ ਨਾਲ ਦੇ ਪਿੰਡ ਬਿਜਲੀਪੁਰ ਦੇ ਨਾਲ ਮੇਰਾ ਸਬੰਧ ਭਾਵੇਂ ਕਹਾਣੀਕਾਰ ਗੁਰਪਾਲ ਸਿੰਘ ਲਿੱਟ ਨਾਲ ਜੁੜਿਆ ਸੀ ਪਰ ਉਨ੍ਹਾਂ ਦੇ ਖੰਨਾ ਵਿਖੇ ਚਲੇ ਜਾਣ ਨਾਲ ਫੇਰ ਉਹਨਾਂ ਦੇ ਭਰਾ ਬਲਵਿੰਦਰ ਸਿੰਘ ਲਿੱਟ ਨਾਲ ਬਹੁਤ ਨੇੜਤਾ ਹੋ ਗਈ।

ਸਿਮਰਦੀਪ ਸਿੰਘ ਤੇ ਜਸਪ੍ਰੀਤ ਕੌਰ ਜੱਸੀ ਬਾਈ ਜੀ ਫੁੱਲਵਾੜੀ ਦੇ ਦੋ ਫੁੱਲ ਸਨ।
ਮਿੰਟੂ ਨਿੱਕੇ ਤੋਂ ਵੱਡਾ ਹੁੰਦਿਆਂ ਮੈਂ ਬਹੁਤ ਨੇੜੇ ਤੋਂ ਤੱਕਿਆ। ਹੁਣ ਜਦ ਮੈਂ ਇਸ ਘਰ ਗਿਆ ਤਾਂ ਮਿੰਟੂ ਦੀ ਤਸਵੀਰ ਦੇ ਮਨ ਬਹੁਤ ਭਰਿਆ । ਸਿਮਰਦੀਪ ਸਿੰਘ ਲਿੱਟ..ਜਿਸਨੂੰ ਲਾਡ ਨਾਲ ਮਿੰਟੂ ਕਹਿੰਦੇ ਸੀ…! ਮਿੰਟੂ ਲਿੱਟ ਹੈ ਤੋਂ ਸੀ ਹੋ ਗਿਆ।

ਜਦ ਮੈਂ ਘੁਲਾਲ ਸਕੂਲ ਪੜ੍ਹਦਾ ਸੀ ਤਾਂ ਮਿੰਟੂ ਆਪਣੇ ਪਿੰਡ ਬਿਜਲੀਪੁਰ ਪ੍ਰਮਾਇਰੀ ਵਿੱਚ ਪੜ੍ਹਦਾ ਸੀ। ਮਿੰਟੂ ਪੰਜਾਬੀ ਦੇ ਕਹਾਣੀਕਾਰ ਗੁਰਪਾਲ ਸਿੰਘ ਲਿੱਟ ਦਾ ਭਤੀਜਾ ਹੈ। ਮੈਂ ਅਕਸਰ ਇਨ੍ਹਾਂ ਦੇ ਘਰ ਆਉਂਦਾ ਸੀ। ਮਿੰਟੂ ਦਾ ਪਿਤਾ ਸ.ਬਲਵਿੰਦਰ ਸਿੰਘ ਲਿੱਟ ਪਿੰਡ ਦੇ ਸਰਪੰਚ ਵੀ ਰਹੇ ਹਨ। ਮਿੰਟੂ ਭਾਵੇਂ ਪੜ੍ਹਿਆ +2 ਤੱਕ ਸੀ ਪਰ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਦਾ ਗਿਆਨ ਉਸਨੂੰ ਘਰ ਵਿੱਚੋਂ ਹੀ ਮਿਲਿਆ । ਮਿੰਟੂ ਦੀ ਵੱਡੀ ਭੈਣ ਜਸਪ੍ਰੀਤ ਜੱਸੀ ਲਿੱਟ ਉਟਾਲ ਹੈ। ਮਿੰਟੂ 1994 ਦੇ ਵਿੱਚ ਕੈਨੇਡਾ ਚਲੇ ਗਿਆ ਸੀ । ਕੈਨੇਡਾ ਜਾ ਕੇ ਉਸਨੇ ਸਖਤ ਮਿਹਨਤ ਕਰਕੇ ਆਪਣੇ ਆਪ ਨੂੰ ਪੈਰਾਂ ਸਿਰ ਕੀਤਾ। ਫੇਰ ਉਸਦਾ ਵਿਆਹ ਅਮਨ ਦੇ ਨਾਲ ਹੋਇਆ ਤੇ ਦੋ ਬੱਚੇ ਹੋਏ। ਬਾਈ ਬਲਵਿੰਦਰ ਸਿੰਘ ਵੀ ਆਪਣੀ ਪਤਨੀ ਸਮੇਤ ਉਸਦੇ ਕੋਲ ਚਲੇ ਗਿਆ।ਕੈਨੇਡਾ ਦੇ ਸਰੀ ਵਿੱਚ ਉਹਨਾਂ ਦੀ ਜ਼ਿੰਦਗੀ ਵਧੀਆ ਗੁਜਰਦੀ ਸੀ। ਫਰਵਰੀ 2021 ਦੇ ਆਖਰੀ ਹਫਤੇ ਸਵੇਰੇ ਹੀ ਉਸਨੂੰ ਅਚਾਨਕ ਬਰੇਨ ਹੈਮਰੇਜ਼ ਹੋ ਗਈ ਤੇ 1 ਮਾਰਚ ਨੂੰ ਸਰੀ ਕੈਨੇਡਾ ਹਸਪਤਾਲ ਵਿੱਚ ਸਾਡੇ ਕੋਲੋਂ ਸਦਾ ਲਈ ਵਿਛੜ ਗਿਆ ।

ਹੁਣ ਬਾਈ ਬਲਵਿੰਦਰ ਸਿੰਘ ਲਿੱਟ ਆਪਣੇ ਪਰਵਾਰ ਸਮੇਤ ਉਸਦੇ ਫੁੱਲ ਲੈ ਕੇ ਪਿੰਡ ਬਿਜਲੀਪੁਰ ਆਇਆ ਹੋਇਆ । ਅੱਜ ਜਦ ਮੈਂ ਬਾਈ ਕੋਲ ਪਿੰਡ ਗਿਆ ਤਾਂ ਮਨ ਬਹੁਤ ਉਦਾਸ ਹੋਇਆ । ਕਦੇ ਪਿੰਡ ਬਿਜਲੀਪੁਰ ਇਸ ਘਰ ਵਿੱਚ ਰੌਣਕਾਂ ਹੁੰਦੀਆਂ ਸਨ ਪਰ ਅੱਜ ਸਭ ਕੁੱਝ ਹੁੰਦਿਆਂ ਸੁੰਦਿਆਂ ਮਿੰਟੂ ਦੇ ਬਿਨ ਘਰ ਸੁੰਨਾ ਲੱਗਦਾ ਸੀ। ਅੱਜ ਸਾਰਾ ਦਿਨ ਉਸਦੇ ਨਾਲ ਜੁੜੀਆਂ ਯਾਦਾਂ ਨੂੰ ਯਾਦ ਕਰਦੇ ਰਹੇ । ਇਹ ਉਹ ਯਾਦਾਂ ਹਨ ਜਿਸਦੇ ਆਸਰੇ ਬਾਈ ਬਲਵਿੰਦਰ ਸਿੰਘ ਤੇ ਪਿੰਦਰਪਾਲ ਕੌਰ ਲਿੱਟ ਤੇ ਮਿੰਟੂ ਦੀ ਸੁਪਤਨੀ ਅਮਨ ਲਿੱਟ ਤੇ ਬੱਚੇ ਕਿਰਨ ਕੌਰ ਲਿੱਟ ਤੇ ਨਵਕਰਨ ਸਿੰਘ ਲਿੱਟ ਤੇ ਮਿੰਟੂ ਦੀ ਵੱਡੀ ਭੈਣ ਜਸਪ੍ਰੀਤ ਜੱਸੀ ਨੇ ਆਪਣੀ ਜ਼ਿੰਦਗੀ ਜਿਉਣੀ ਹੈ। ਮੈਂ ਬਾਈ ਦਵ ਨਾਲ ਦੁੱਖ ਵੰਡਾਉਣ ਆਇਆ ਸੀ। ਤਾਂ ਘਰ ਵਿੱਚ ਪਿੰਡ ਤੇ ਆਲੇ ਦੁਆਲੇ ਲੋਕ ਦੁੱਖ ਸਾਂਝਾ ਕਰਨ ਆਏ ਹੋਏ ਸਨ।

ਸਿਮਰਦੀਪ ਸਿੰਘ ਮਿੰਟੂ ਦੇ ਫੁੱਲ ਸ੍ਰੀ ਕੀਰਤਪੁਰ ਸਾਹਿਬ ਵਿਖੇ ਤਾਰਨ ਤੇ ਅੰਤਿਮ ਅਰਦਾਸ ਲਈ ਲਿੱਟ ਪਰਵਾਰ ਪਿੰਡ ਬਿਜਲੀ ਪੁਰ ਆਇਆ ਹੋਇਆ ਹੈ। ਹੁਣ ਉਸਦੀ ਅੰਤਮ ਅਰਦਾਸ 28 ਨਵੰਬਰ ਨੂੰ ਹੋਵੇਗੀ ।

– ਬੁੱਧ ਸਿੰਘ ਨੀਲੋੰ

Previous articleਨਾਸਾ ਨੇ ਚੰਦ ’ਤੇ ਪਰਮਾਣੂ ਪਲਾਂਟ ਲਾਉਣ ਲਈ ਸੁਝਾਅ ਮੰਗੇ
Next articleਏਕਤਾ ਨੂੰ ਸਲਾਮ