(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ:- ਅੱਡੇ ਵਾਲੀ ਦੁਕਾਨ ਦੇ ਉੱਪਰ ਚਾਰ ਪੰਜ ਜਣੇ ਅਖਬਾਰ ਨੂੰ ਚਿੰਬੜੇ ਹੋਏ ਸਨ ਕੋਲ ਆ ਕੇ ਤਾਇਆ ਤੇਜਾ ਸਿਉਂ ਅਖਬਾਰ ਦਾ ਸਫ਼ਾ ਦੇਖ ਕੇ ਕਹਿੰਦਾ,’ ਉਹ ਵੋਟਾਂ ਹਾਲੇ ਆਈਆਂ ਨੀਂ ਆਹ ਰੈਲੀਆਂ ਹੁਣੇ ਚੱਲ ਪਈਆਂ, ਕੋਲ ਬੈਠਾ ਦੀਪਾ ਕਹਿੰਦਾ,’ ਕਿਹੜੀ ਰੈਲੀ?,ਓ ਆਹ ਜਿਹੜਾ ਚਿੱਟੀ ਜਿਹੀ ਗੱਡੀ ਦੇ ਉਤੇ ਭਾਸ਼ਣ ਦੇ ਰਿਹਾ, ਤੇਜੇ ਤਾਏ ਨੇ ਅਖਬਾਰ ਸਾਰਿਆਂ ਮੂਹਰੇ ਕਰਦਿਆਂ ਕਿਹਾ। ਪੂਰੀ ਗੱਲ ਸਮਝਣ ਤੋਂ ਬਾਅਦ ਭਿੰਦਰ ਮੁਸਕਣੀ ਜਿਹਾ ਹਾਸਾ ਹੱਸਦਾ ਕਹਿੰਦਾ, ‘ਤਾਇਆ ਇਹ ਰੈਲੀ ਤੇ ਭਾਸ਼ਣ ਨਹੀਂ ਦੇ ਰਿਹਾ ਇਹ ਐਮ ਐਲ ਏ ਆ ਤੇ ਕਿਸਾਨਾਂ ਨੇ ਡੱਕਿਆ ਹੋਇਆ।’ ਅੱਛਾ ਅੱਛਾ ਮੈਂ ਕਿਹਾ ਕਿਤੇ ਇਹ ਰੈਲੀ ਕਰਦਾ ਇਹ ਕਹਿੰਦਾ ਹੋਇਆ, ਤੇਜਾ ਸਿਉ ਸਾਈਕਲ ਦਾ ਪੈਡਲ ਮਾਰਦਾ ਹੋਇਆ ਮੋਟਰ ‘ਤੇ ਤੂੜੀ ਬਣਾ ਰਹੀ ਮਸ਼ੀਨ ਵੱਲ ਨੂੰ ਹੋ ਤੁਰਿਆ।
7009107300
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj