ਅੱਪਰਾ ਪੁਲਿਸ ਦੀ ਮੁਸ਼ਤੈਦੀ ਦੇ ਕਾਰਣ ਚੋਰਾਂ ਨੂੰ ਪਈਆਂ ਭਾਜੜਾਂ

ਅੱਪਰਾ, (ਸਮਾਜ ਵੀਕਲੀ)- ਅੱਪਰਾ ਤੇ ਆਸ ਪਾਸ ਦੇ ਪਿੰਡਾਂ ’ਚ ਜਿੱਥੇ ਇੱਕ ਪਾਸੇ ਚੋਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ, ਉੱਥੇ ਹੀ ਅੱਪਰਾ ਪੁਲਿਸ ਦਿਨ ਰਾਤ ਸਰਗਰਮ ਹੋ ਕੇ ਦਿਨ ਰਾਤ ਅੱਪਰਾ ਤੇ ਆਸ ਪਾਸ ਦੇ ਪਿੰਡਾਂ ’ਚ ਗਸ਼ਤ ਕਰ ਰਹੀ ਹੈ, ਜਿਸ ਕਾਰਣ ਚੋਰਾਂ ਦੇ ਸਾਹ ਸੂਤੇ ਹੋਏ ਹਨ। ਬੀਤੇ ਦਿਨੀਂ ਵੀ ਕੁਝ ਅਣਪਛਾਤੇ ਚੋਰ ਚੋਰੀ ਕਰਨ ਦੀ ਨੀਅਤ ਨਾਲ ਨਜ਼ਦੀਕੀ ਪਿੰਡ ਜੱਜਾ ਖੁਰਦ ਵਿਖੇ ਇੱਕ ਘਰ ’ਚ ਆ ਵੜੇ, ਜਿਸ ਦੀ ਸੂਚਨਾ ਜਦੋਂ ਅੱਪਰਾ ਪੁਲਿਸ ਨੂੰ ਮਿਲੀ ਤਾਂ ਏ. ਐੱਸ. ਆਈ ਸੁਖਵਿੰਦਰ ਪਾਲ ਸਿੰਘ ਸੋਢੀ ਚੌਂਕੀ ਇੰਚਾਰਜ ਅੱਪਰਾ ਦੀ ਅਗਵਾਈ ਹੇਠ ਪੂਰੀ ਟੀਮ ਜੱਜਾ ਖੁਰਦ ਵੱਲ ਰਵਾਨਾ ਹੋ ਗਈ। ਪੰਜਾਬ ਪੁਲਿਸ ਦੀ ਗੱਡੀ ਦੇ ਹੂਟਰ ਦੀ ਅਵਾਜ਼ ਸੁਣ ਕੇ ਹੀ ਅਣਪਛਾਤੇ ਚੋਰ ਘਟਨਾ ਸਥਾਨ ਤੋਂ ਫਰਾਰ ਹੋ ਗਏ, ਜਿਸ ਕਾਰਣ ਪੰਜਾਬ ਪੁਲਿਸ ਦੀ ਮੁਸਤੈਦੀ ਦੇ ਕਾਰਣ ਇੱਕ ਵੱਡੀ ਚੋਰੀ ਹੋਣ ਤੋਂ ਬਚਾਅ ਹੋ ਗਿਆ। ਭਾਵੇ ਕਿ ਅੱਪਰਾ ਪੁਲਿਸ ਚੌਂਕੀ ਵਿਖੇ ਮੁਲਾਜ਼ਮਾਂ ਦੀ ਘਾਟ ਹੈ, ਪਰੰਤੂ ਮੁਲਾਜ਼ਮਾਂ ਦੀ ਮੁਸ਼ਤੈਦੀ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੈਲੀ ਸਾਦੀਹਰੀ ਖੇਡੇਂਗਾ ਅਸਟ੍ਰੇਲੀਆ ਦੇ ਖੇਡ ਮੈਦਾਨਾਂ ਵਿੱਚ
Next articleਦਿ੍ੜ ਵਿਸ਼ਵਾਸ ਬਣਾ ਕੇ ਆਪਣੇ ਸੁਪਨਿਆਂ ਦੀ ਉਡਾਣ ਭਰੋ