ਮਹਿਲ ਕਲਾਂ ਦਾ ਨਾਮ ਦੁਨੀਆਂ ਭਰ ਚ ਰੌਸ਼ਨ ਕਰਨ ਚ ਕਬੱਡੀ ਖਿਡਾਰੀ ਅਲੀ ਦਾ ਵੱਡਾ ਯੋਗਦਾਨ …. ਸਰਪੰਚ ਬਲੌਰ ਸਿੰਘ
ਰੰਗ ਬਰੰਗੇ ਹਾਰਾਂ ਨਾਲ ਲੱਦ ਕੇ ਕੀਤੀ ਫੁੱਲਾਂ ਦੀ ਵਰਖਾ…. ਐਮ ਡੀ ਜਗਜੀਤ ਮਾਹਲ
ਮਹਿਲ ਕਲਾਂ (ਸਮਾਜ ਵੀਕਲੀ) (ਗੁਰਭਿੰਦਰ ਗੁਰੀ)- ਉੱਘੇ ਸਮਾਜ ਸੇਵੀ ਅਤੇ ਮੈਡੀਕਲ ਐਸੋੀਏਸ਼ਨ ਦੇ ਸੂਬਾਈ ਆਗੂ ਡਾਕਟਰ ਮਿੱਠੂ ਮੁਹੰਮਦ ( ਡਾਕਟਰ ਫਰੀਦ) ਦੇ ਹੋਣਹਾਰ ਕਬੱਡੀ ਖਿਡਾਰੀ ਸਪੁੱਤਰ ਮਹੰਮਦ ਸ਼ਮਸ਼ੇਰ ਅਲੀ ਮਹਿਲ ਕਲਾਂ ਦਾ ਪਿਛਲੇ ਦਿਨੀ ਬਾਬਾ ਸੁੱਖਨੰਦ ਸਪੋਰਟਸ ਕਬੱਡੀ ਕਲੱਬ ਤਪਾ ਮੰਡੀ ਵੱਲੋਂ ਕਰਵਾਏ ਡਿੰਪੀ ਫਤਿਹਪੁਰ ਯਾਦਗਾਰੀ ਸਲਾਨਾ ਕਬੱਡੀ ਕੱਪ ਦੌਰਾਨ 75 ਕਿਲੋ ਵਿੱਚ ਬੈਸਟ ਰੇਡਰ ਦੇ ਇਨਾਮ ਵਜੋਂ ਫੋਰਡ 3600 ਟਰੈਕਟਰ ਜਿੱਤ ਕੇ ਪਿੰਡ ਮਹਿਲ ਕਲਾਂ ਵਿਖੇ ਪਰਤਣ ਉਪਰਤ ਵੱਖ ਵੱਖ ਜਥੇਬੰਦੀਆਂ, ਦੁਕਾਨਦਾਰ ਯੂਨੀਅਨ, ਡਾਕਟਰ ਯੂਨੀਅਨ, ਸਮਾਜ ਸੇਵੀ ਜਥਬੰਦੀਆਂ ਆਦਿ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਵਿਸੇਸ਼ ਸਨਮਾਨ ਕੀਤੇ ਗਏ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੁਕਾਨਦਰ ਯੂਨੀਅਨ ਦੇ ਪ੍ਰਧਾਨ ਗਗਨਦੀਪ ਸਿੰਘ ਸਰਾਂ, ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਚੇਅਰਮੈਨ ਪ੍ਰੇਮ ਕੁਮਾਰ ਪਾਸੀ, ਪ੍ਰਧਾਨ ਡਾਕਟਰ ਪਰਮਿੰਦਰ ਸਿੰਘ ਹਮੀਦੀ ਨੇ ਕਿਹਾ ਕਿ ਅਲੀ ਦੀ ਇਸ ਪ੍ਰਾਪਤੀ ਨੇ ਮਹਿਲ ਕਲਾਂ ਦੀ ਧਰਤੀ ਦੇ ਗੌਰਵਮਈ ਇਤਿਹਾਸ ਵਿਚ ਇਕ ਮੀਲ ਪੱਥਰ ਸਾਬਤ ਕਰ ਦਿੱਤਾ ਹੈ।ਜਿਸ ਤੋਂ ਸਾਨੂੰ ਪ੍ਰੇਰਣਾ ਲੈਣ ਦੀ ਲੋੜ ਹੈ,ਕਿਉਂਕਿ ਜਿੱਥੇ ਅੱਜ ਹੋਰਨਾਂ ਸਟੇਟਾਂ ਦੇ ਲੋਕ ਪੰਜਾਬ ਦੀ ਨੌਜਵਾਨ ਪੀੜੀ ਤੇ ਨਸ਼ੇ ਵਗੈਰਾ ਕਰਨ ਦੇ ਦੋਸ਼ ਲਗਾਉਂਦੇ ਹਨ,ਓਥੇ ਅਲੀ ਮਹਿਲ ਕਲਾਂ ਦੀ ਕਬੱਡੀ ਚ ਇਸ ਪ੍ਰਾਪਤੀ ਨੇ ਉਨ੍ਹਾਂ ਲੋਕਾਂ ਦੇ ਮੂੰਹ ਤੇ ਕਰਾਰੀ ਚਪੇੜ ਮਾਰੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣਾ ਹਰ ਕੰਮ ਮਿਹਨਤ ਨਾਲ ਕਰਨਾ ਚਾਹੀਦਾ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਸਮਾਜ ਸੇਵੀ ਡਾ ਮਿੱਠੂ ਮੁਹੰਮਦ ਨੇ ਕਿਹਾ ਕਿ ਅੱਜ ਉਹਨਾਂ ਲਈ ਬੜਾ ਖ਼ੁਸ਼ੀਆਂ ਅਤੇ ਭਾਗਾਂ ਭਰਿਆ ਦਿਨ ਹੈ, ਜੋ ਉਨ੍ਹਾਂ ਦੇ ਸਪੁੱਤਰ ਨੂੰ ਐਡਾ ਵੱਡਾ ਮਾਣ ਸਤਿਕਾਰ ਮਿਲਿਆ ਹੈ। ਉਹਨਾਂ ਕਿਹਾ ਕਿ ਪਹਿਲਾਂ ਵੀ ਅਲੀ ਮਹਿਲ ਕਲਾਂ ਨੂੰ ਸਕੂਟਰ, ਮੋਟਰਸਾਈਕਲ, ਵਾਸਿੰਗ ਮਸੀਨ, ਐਲ ਈ ਡੀ , ਚਾਂਦੀ ਦੇ ਕੜੇ ਅਤੇ ਗੋਲਡ ਰਿੰਗ , ਸੈਕੜੇ ਵੱਡੀਆਂ ਟਰਾਫ਼ੀਆਂ ਸਮੇਤ ਨਗਦੀ ਦੇ ਵੱਡੇ ਇਨਾਮ ਮਿਲ ਚੁੱਕੇ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਬੱਡੀ ਖਿਡਾਰੀ ਅਲੀ ਮਹਿਲ ਕਲਾਂ ਨੇ ਦੱਸਿਆ ਕਿ ਉਹ ਪਿਛਲੇ 12 ਸਾਲਾਂ ਤੋਂ ਕਬੱਡੀ ਖੇਡ ਰਿਹਾ ਹੈ। ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਉਸਤਾਦ ਲੱਖੀ ਸਿੱਧੂ ਅਤੇ ਸਿਮਰਾ ਮਹਿਲ ਕਲਾਂ ਦੀ ਦੇਖ ਰੇਖ ਹੇਠ ਉਹ ਕਬੱਡੀ ਦੀਆਂ ਬੀਰੀਕੀਆਂ ਸਿੱਖ ਕੇ ਮਾਂ ਖੇਡ ਕਬੱਡੀ ਨੂੰ ਹੋਰ ਬੁਲੰਦੀਆਂ ਵੱਲ ਲਿਜਾ ਸਕੇ ।
ਇਸ ਮੌਕੇ ਜਗਦੀਸ਼ ਸਿੰਘ ਪੰਨੂ, ਐਮ ਡੀ ਜਗਜੀਤ ਸਿੰਘ ਮਾਹਲ,ਡਾ ਜਗਜੀਤ ਸਿੰਘ ਕਾਲਸਾਂ, ਡਾ ਸੁਖਵਿੰਦਰ ਸਿੰਘ, ਡਾ ਕਾਕਾ ਖਾਂ, ਡਾ ਵਿੱਕੀ,ਹਨੀ ਪਾਸੀ, ਜੋਤੀ ਕੌਸਲ,ਲੱਕੀ ਪਾਸੀ,ਹੈਪੀ ਬੀਹਲਾ,ਏਕਮ ਸਿੰਘ ਛੀਨੀਵਾਲ, ਕਮਲ ਵਜੀਦਕੇ, ਅਸੋਕ ਅਗਰਵਾਲ, ਤਲਵਿੰਦਰ ਸਿੰਘ ਖਿਆਲੀ, ਅਬਰਾਰ ਹਸਨ, ਡਾ ਸੁਖਵਿੰਦਰ ਸਿੰਘ ਬਾਪਲਾ,ਮਾਨਾ ਡਰਾਇਵਰ ,ਡਾ ਗੁਰਪ੍ਰੀਤ ਸਿੰਘ ਨਾਹਰ, ਸਿੰਕਦਰ ਸਿੰਘ ਮਹਿਲ ਖੁਰਦ (ਬਿਜਲੀ ਬੋਰਡ), ਬਾਬਾ ਟੀ ਟੀ ਧਨੌਲਾ, ਡਾ ਸਲੀਮ ਜਲਾਲ, ਡਾ ਯਾਸਮੀਨ ਅਲੀ, ਡਾ ਨਾਹਰ, ਏਕਮ ਛੀਨੀਵਾਲ,ਗੁਰਪ੍ਰੀਤ ਅਣਖੀ, ਰਾਜਵੀਰ ਸਿੰਘ,ਹੀਰਾ ਮੋਤੀ ਜਲਾਲ, ਡਾ ਜਸਵੀਰ ਸਿੰਘ, ਡਾ ਦਿਲਸ਼ਾਦ ਅਲੀ,ਨਸੀਬ ਖਾਂ, ਦਿਲਬਰ ਖਾਨ, ਮੁਹੱਮਦ ਅਕਬਰ, ਜੱਸੀ,ਪਿੰਦਾ ਸੋਢਾ,ਤਨਵੀਰ,ਬਚੀ ਸਮੇਤ ਵੱਡੀ ਗਿਣਤੀ ਵਿੱਚ ਦੁਕਾਨਦਾਰ ਅਤੇ ਸੈਂਕੜਿਆ ਦੀ ਗਿਣਤੀ ਵਿਚ ਲੋਕ ਹਾਜਰ ਸਨ।