ਐੱਨ. ਆਰ. ਆਈ. ਜਸਵਿੰਦਰ ਸਿੰਘ (ਅਮਰੀਕਾ ) ਨੇ ਸਰਕਾਰੀ ਪ੍ਰਾਇਮਰੀ ਸਕੂਲ ਲੱਲੀਆਂ ਦੇ ਸਮੂਹ ਵਿਦਿਆਰਥੀਆਂ ਨੂੰ ਟ੍ਰੈਕ-ਸੂਟ ਵੰਡੇ

*ਇਲਾਕੇ ਦੇ ਪੰਜ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੰਡੇ ਟ੍ਰੈਕ-ਦੁਬਈ

ਅੱਪਰਾ (ਸਮਾਜ ਵੀਕਲੀ) (ਜੱਸੀ)-ਅੱਪਰਾ ਦੇ ਨਜ਼ਦੀਕੀ ਪਿੰਡ ਲੱਲੀਆਂ ਵਿਖੇ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਐੱਨ. ਆਰ. ਆਈ. ਜਸਵਿੰਦਰ ਸਿੰਘ ਅਮਰੀਕਾ ਨੇ ਸਾਰੇ ਹੀ ਵਿਦਿਆਰਥੀਆਂ ਨੂੰ ਟ੍ਰੈਕ ਸੂਟ ਵੰਡੇ। ਇਸ ਮੌਕੇ ਬੋਲਦਿਆਂ ਉਨਾਂ ਕਿਹਾ ਕਿ ਨੌਜਵਾਨ ਸਾਡੇ ਦੇਸ਼ ਤੇ ਸਮਾਜ ਦਾ ਭਵਿੱਖ ਹਨ, ਇਸ ਲਈ ਉਨਾਂ ਦੀ ਪ੍ਰਤਿਭਾ ਨੂੰ ਉਭਾਰਨ ਲਈ ਸਾਨੂੰ ਯੋਗ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਸਮੂਹ ਸਕੂਲ ਸਟਾਫ਼ ਵਲੋਂ ਐੱਨ. ਆਰ. ਆਈ. ਜਸਵਿੰਦਰ ਸਿੰਘ (ਅਮਰੀਕਾ) ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਉਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਕੁਲਦੀਪ ਸਿੰਘ ਉਰਫ ਦੀਪਾ, ਸਰਪੰਚ ਸ੍ਰੀਮਤੀ ਦਵਿੰਦਰ ਕੌਰ, ਪਹਿਲਵਾਨ ਸੁਰਜੀਤ ਸਿੰਘ ਲੱਲੀਆਂ ਮੈਂਬਰ ਜਿਲਾ ਪ੍ਰੀਸ਼ਦ, ਕਮਲਜੀਤ ਮੈਂਬਰ ਪੰਚਾਇਤ, ਕੁਲਵੀਰ ਸਿੰਘ ਲੱਲੀਆਂ, ਸੁਰਜੀਤ ਸਿੰਘ ਲਾਲੀ ਤੇ ਸਕੂਲ ਦੇ ਸਮੂਹ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।

 

Previous articleਏਹੁ ਹਮਾਰਾ ਜੀਵਣਾ ਹੈ-203
Next articleਕਬੱਡੀ ਚ ਫੋਰਡ 3600 ਟਰੈਕਟਰ ਜਿੱਤ ਕੇ ਪਿੰਡ ਪਰਤਣ ਤੇ ਅਲੀ ਮਹਿਲ ਕਲਾਂ ਦਾ ਸਾਨਦਾਰ ਸਵਾਗਤ….. ਪ੍ਰਧਾਨ ਗਗਨ ਸਰਾਂ