ਕਿਸਾਨੀ ਅੰਦੋਲਨ ਦੀ ਜਿੱਤ ਉਪਰੰਤ ਰਾਜਪੁਰਾ ਵਿਖੇ ਕਿਸਾਨ ਵੀਰਾਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

Sanman

*ਕਿਸਾਨੀ ਅੰਦੋਲਨ ਲਈ ਵਿੱਤੀ ਯੋਗਦਾਨ ਦੇਣ ਵਾਲੇ ਐਨ. ਆਰ. ਆਈ. ਵੀਰਾਂ ਦਾ ਵੀ ਕੀਤਾ ਵਿਸ਼ੇਸ਼ ਧੰਨਵਾਦ*
ਜਲੰਧਰ, ਅੱਪਰਾ, ਸਮਾਜ ਵੀਕਲੀ-ਨਜ਼ਦੀਕੀ ਪਿੰਡ ਸਮਾਰਾੜੀ ਵਿਖੇ ਕਿਸਾਨ ਅੰਦੋਲਨ ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੇ ਕਿਸਾਨ ਵੀਰਾਂ ਦਾ ਸ. ਹਰਜਿੰਦਰ ਸਿੰਘ ਲਾਡੀ ਵਿਰਕ ਦੀ ਅਗਵਾਈ ਹੇਠ ਸਮੂਹ ਕਿਸਾਨ ਵੀਰਾਂ ਤੇ ਪਿੰਡ ਵਾਸੀਆਂ ਵਲੋਂ ਕਿਸਾਨ ਅੰਦੋਲਨ ’ਚ ਹਿੱਸਾ ਲੈਮ ਵਾਲੇ ਕਿਸਾਨ ਵੀਰਾਂ ਦਾ ਹਾਰ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਪਿੰਡ ਸਮਰਾੜੀ ਦੇ ਕਿਸਾਨ ਵੀਰਾਂ ਦਾ ਵੀ ਕਿਸਾਨੀ ਅੰਦੋਲਨ ’ਚ ਅਹਿਮ ਯੋਗਦਾਨ ਪਾਉਣ ਲਈ ਉਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਕਿਸਾਨ ਹਰਜਿੰਦਰ ਸਿੰਘ ਲਾਡੀ ਨੇ ਕਿਹਾ ਕਿ ਇਹ ਜਿੱਤ ਬਾਬੇ ਨਾਨਕ ਦੇ ਲੰਗਰਾਂ ਦੀ ਜਿੱਤ ਹੈ, ਉਨਾਂ ਕਿਹਾ ਕਿ ਇਹ ਜਿੱਤ ਸਾਰੇ ਸਮਾਜ ਦੇ ਸਾਰੇ ਹੀ ਵਰਗਾਂ ਦੀ ਸਾਂਝੀ ਜਿੱਤ ਹੈ, ਜਿਸ ਕਾਰਣ ਭਾਈਚਾਰਕ ਸਾਂਝ ਹੋਰ ਗੂੜੀ ਹੋਈ ਹੈ। ਇਸ ਮੌਕੇ ਕਿਸਾਨੀ ਅੰਦੋਲਨ ਲਈ ਆਰਥਿਕ ਯੋਗਦਾਨ ਦੇਣ ਵਾਲੇ ਐਨ. ਆਰ. ਆਈ. ਵੀਰਾਂ ਕਰਨੈਲ ਸਿੰਘ ਵਿਰਕ (ਕੈਨੇਡਾ), ਹਰਦੀਪ ਸਿੰਘ ਵਿਰਕ (ਇਟਲੀ), ਸਤਵੰਤ ਸਿੰਘ (ਯੂ. ਐੱਸ. ਏ), ਅਮਰਜੀਤ ਸਿੰਘ (ਯੂ.ਕੇ), ਸੁਰਜਿੰਦਰ ਸਿੰਘ (ਯੂ.ਕੇ), ਸੰਤੋਖ ਸਿੰਘ ਮੰਡਾਰਾ (ਯੂ. ਐੱਸ. ਏ) ਤੇ ਬੀਰਾ ਉਰਫ ਨਿੱਕੂ (ਦੁਬਈ) ਦਾ ਵੀ ਸਮੂਹ ਕਿਸਾਨ ਵੀਰਾਂ ਵਲੋਂ
ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਨਿਸ਼ਾਨ ਸਿੰਘ (ਕਬੱਡੀ ਖਿਡਾਰੀ) ਪੁੱਤਰ ਤਾਰਾ ਸਿੰਘ, ਜਿਸ ਨੇ ਕਿ ਦਿੱਲੀ ਵਿਖੇ ਕਿਸਾਨੀ ੱੰਦੋਲਨ ਦੌਰਾਨ ਲਗਾਤਾਰ 100 ਦਿਨ ਸੇਵਾ ਨਿਭਾਈ, ਦਾ ਵੀ ਸਿਰੋਪਾਓ ਪਹਿਨਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸੁਖਬੀਰ ਸਿੰਘ ਚਾਹਲ, ਗੁਰਮੋਹਣ ਸਿੰਘ, ਕੁਲੰਵਤ ਸਿੰਘ, ਸੁਰਿੰਦਰ ਸਿੰਘ, ਜਤਿੰਦਰ ਸਿੰਘ ਜੌਹਲ, ਕਮਲ ਰਾਜਪੁਰਾ ਤੇ ਸਮਰਾੜੀ ਕਿਸਾਨ ਕਮੇਟੀ ਦੇ ਸਮੂਹ ਕਿਸਾਨ ਵੀਰ ਤੇ ਹੋਰ ਮੋਹਤਬਰ ਹਾਜ਼ਰ ਸਨ।

ਕੈਪਸ਼ਨ-ਪਿੰਡ ਰਾਜਪੁਰਾ ਵਿਖੇ ਕਿਸਾਨ ਵੀਰਾਂ ਨੂੰ ਸਨਮਾਨਿਤ ਕਰਦੇ ਹੋਏ ਪਿੰਡ ਵਾਸੀ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨੀ ਅੰਦੋਲਨ ਦੀ ਜਿੱਤ ਦੀ ਖੁਸ਼ੀ ’ਚ ਅੱਪਰਾ ’ਚ ਪੀਜ਼ਿਆਂ ਦਾ ਲੰਗਰ ਲਗਾਇਆ
Next articleਦਾਣਾ ਮੰਡੀ ਅੱਪਰਾ ਵਿਖੇ 6ਵੇਂ ਸ਼ਾਨਦਾਰ ਕ੍ਰਿਕੇਟ ਟੂਰਨਾਮੈਂਟ ਦੌਰਾਨ ਤੀਸਰੇ ਦਿਨ ਵੀ ਫ਼ਸਵੇਂ ਮੁਕਾਬਲੇ ਜਾਰੀ