
(ਸਮਾਜ ਵੀਕਲੀ) ਮੈਨੂੰ ਇਹ ਜਾਣ ਕੇ ਬਹੁੱਤ ਖੁਸ਼ੀ ਦਾ ਅਨੁਭੱਵ ਹੋ ਰਿਹਾ ਹੈ ਕਿ ਨੌਜਵਾਨ ਇੰਜ: ਵਿਸ਼ਾਲ ਖੈਰਾ ‘ਬੁੱਧ ਅਤੇ ਉਨ੍ਹਾਂ ਦਾ ਧੱਮ’ (ਮੇਰੀ ਨਜ਼ਰ ਵਿੱਚ) ਆਪਣੀ ਕਿਤਾਬ ਪ੍ਰਕਾਸ਼ਤ ਕਰਨ ਜਾ ਰਿਹਾ ਹੈ। ਇਸ ਲਿੱਖਤ ਵਿੱਚ ਉਸ ਨੇ ਪੰਜਾਬ ਵਿੱਚ ਬੁੱਧ ਅਤੇ ਉਨ੍ਹਾਂ ਦੇ ਧੱਮ (ਸਿੱਖਿਆਵਾਂ) ਬਾਰੇ ਕਈ ਪਾਠਕਾਂ ਅਤੇ ਆਮ ਜਨਤਾ ਨੂੰ ਪਏ ਕੁੱਝ ਭੁੱਲ-ਭੁਲੇਖਿਆਂ ਤੇ ਸ਼ੰਕਾਵਾਂ ਨੂੰ ਦੂਰ ਕਰਨ ਦਾ ਬੀੜਾ ਚੁੱਕਿਆ ਹੈ, ਜਿੱਸ ਦੀ ਲੋੜ੍ਹ ਵੀ ਮਹਿਸੂਸ ਹੁੰਦੀ ਸੀ। ਖੈਰਾ ਵੱਟਸ-ਅੱਪ,ਫੇਸਬੁੱਕ ਅਤੇ ਹੋਰ ਮੀਡੀਆਂ ਸਾਧਨਾ ਦੁਆਰਾ ਇੰਟਰਨੈੱਟ ਤੇ ਆਪਣੇ ਲੇਖ ਪਾਇਆ ਕਰਦਾ ਸੀ, ਜੋ ਕਿ ਮੈਂ ਹਮੇਸ਼ਾ ਪੂਰੇ ਪੜ੍ਹਿਆ ਕਰਦਾ ਸੀ, ਜਿਸ ਤੋਂ ਇਹ ਬਿੱਲਕੁੱਲ ਸਪੱਸ਼ਟ ਸੀ ਕਿ ਖੈਰਾ ਤਥਾਗਤ ਬੁੱਧ ਅਤੇ ਬਾਬਾ ਸਾਹਿਬ ਡਾ.ਅੰਬੇਡਕਰ ਜੀ ਦੀ ਵਿਗਿਆਨਕ ਸਮਾਜਿ਼ਕ ਪਰਿਵਰਤਨ ਮੁਹਿੰਮ ਅਤੇ ਮਹੱਤਤਾ ਨੂੰ ਸਮਝਦਾ ਹੈ ਅਤੇ ਉਸ ਤੋਂ ਪ੍ਰਭਾਵਿੱਤ ਹੈ। ਉਸ ਦੇ ਲੇਖ ਪ੍ਰਸੰਸਾਯੋਗ ਹੁੰਦੇ ਹਨ। ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਕਈ ਸ਼ਬਦ ਅਨੇਕ ਧਰਮਾਂ ਅਤੇ ਸੰਪਰਦਾਵਾਂ ਵਿੱਚ ਲਿਖੇ ਅਤੇ ਪੜ੍ਹੇ ਜਾਂਦੇ ਹਨ, ਜਿਵੇਂ ਕਿ ਭਗਵਾਨ, ਕਰਮ, ਧਰਮ, ਦੇਵਤਾ ਆਦਿ ਪਰ ਉਨ੍ਹਾਂ ਸ਼ਬਦ ਦਾ ਅਰਥ ਸੱਭ ਲਈ ਇੱਕ ਨਹੀਂ ਹੁੰਦਾ ਭਾਵ ਅਰਥ ਸੱਭ ਦਾ ਆਪਣੀਆਂ-ਆਪਣੀਆਂ ਮਨੌਤਾਂ ਮੁਤਾਬੱਕ ਵੱਖਰਾ-ਵੱਖਰਾ ਹੁੰਦਾ ਹੈ। ਮੈਨੂੰ ਇਸ ਗੱਲ ਤੇ ਭਰੋਸਾ ਹੈ ਕਿ ਇਹ ਕਿਤਾਬ ਪੜ੍ਹਣ ਉਪਰੰਤ ਤਥਾਗਤ ਬੁੱਧ ਅਤੇ ਉਨ੍ਹਾਂ ਦੇ ਧੱਮ ਬਾਰੇ ਪਾਠਕਾਂ ਦੇ ਮਨ ਵਿੱਚ ਉੱਠ ਰਹੇ ਸਵਾਲਾਂ ਦਾ ਨਿਵਾਰਨ ਜ਼ਰੂਰ ਹੋਵੇਗਾ ਅਤੇ ਗਿਆਨ-ਵਿਗਿਆਨ ਪੱਖੋਂ ਲਾਭ ਜ਼ਰੂਰ ਹੋਵੇਗਾ। ਪੜ੍ਹੋ ਤੇ ਹੋਰਨਾ ਨੂੰ ਪੜ੍ਹਾਓ।
https://play.google.com/store/apps/details?id=in.yourhost.samajweekly



