ਪਾਰਟੀਆਂ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਇਆ
ਰੋਜ਼ਾਨਾ ਹੋ ਰਹੇ ਹਾਦਸਿਆਂ ਨੂੰ ਲੈ ਕੇ ਆਵਾਰਾ ਪਸ਼ੂਆਂ ਨੂੰ ਫੜ ਕੇ ਟੋਲ ਪਲਾਜ਼ੇ ਤੇ ਇਕੱਠੇ ਹੋ ਕੇ ਸੁੱਤੀ ਹੋਈ ਆਮ ਆਦਮੀ ਪਾਰਟੀ ਨੂੰ ਜਗਾਉਣ ਦੀ ਕੀਤੀ ਅਹਿਮ ਕੋਸ਼ਿਸ਼

ਨਵਾਂਸ਼ਹਿਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ )-ਕਾਂਗਰਸ ਦੇ ਨਵਾਂਸ਼ਹਿਰ ਤੋਂ ਜਿਲ੍ਹਾਂ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਅਜੇ ਮੂੰਗੂਪੁਰ ਦੇ ਵਲੋਂ ਪੂਰਾ ਸਾਲ ਪਾਰਟੀ ਦੇ ਪ੍ਰਤੀ ਆਪਣੀ ਬਣਦੀ ਜ਼ਿੰਮੇਦਾਰੀ ਨੂੰ ਪੂਰੇ ਕਰਦੇ ਹੋਏ ਹਰ ਰੋਜ਼ ਨਵੇਂ ਨਵੇਂ ਕੰਮਾਂ ਦੀ ਸ਼ੁਰੂਆਤ ਲਈ ਪਹਿਲ ਕਦਮੀ ਕੀਤੀ ਗਈ | ਅਜੇ ਮੰਗੂਪੁਰ ਦੇ ਵਲੋਂ ਪਾਰਟੀਆਂ ਦੀਆਂ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਦਿਨ ਰਾਤ ਸਖ਼ਤ ਮਿਹਨਤ ਕੀਤੀ ਜਿਸਦਾ ਨਤੀਜਾ ਉਨ੍ਹਾਂ ਨੂੰ ਬਲਾਕ ਸੰਮਤੀ ਤੇ ਜਿਲ੍ਹਾਂ ਪਰਿਸ਼ਦ ਚੋਣਾਂ ਵਿਚ ਕਾਫੀ ਮਿਲਿਆਂ ਤੇ ਭਾਰੀ ਲੀਡ ਨਾਲ ਕਾਂਗਰਸ ਵਰਕਰਾਂ ਨੇ ਜਿਤ ਹਾਸਿਲ ਕਰਕੇ ਪਾਰਟੀ ਦੀ ਝੋਲੀ ਵਿੱਚ ਪਾਈ | ਅਜੇ ਮੰਗੂਪੁਰ ਵਲੋਂ ਸੜਕ ਤੇ ਘੁੰਮ ਰਹੇ ਆਵਾਰਾ ਪਸ਼ੂਆਂ ਨੂੰ ਫੜ ਕੇ ਟੋਲ ਪਲਾਜ਼ਾ ਤੇ ਰੋਸ ਜ਼ਾਹਿਰ ਕੀਤਾ ਅਤੇ ਸੁੱਤੀ ਹੋਈ ਆਮ ਆਦਮੀ ਪਾਰਟੀ ਨੂੰ ਜਗਾਉਣ ਦੀ ਅਹਿਮ ਕੋਸ਼ਿਸ਼ ਕੀਤੀ | ਉਨ੍ਹਾਂ ਦੇ ਵਲੋਂ ਪੂਰਾ ਸਾਲ ਪਾਰਟੀ ਦੇ ਲਈ ਆਪਣੀਆਂ ਜਿੰਮੇਦਾਰੀਆ ਨੂੰ ਬਾਖੂਬੀ ਨਿਭਾਇਆ | ਅਜੇ ਮੰਗੂਪੁਰ ਵਲੋਂ ਕੇਂਦਰ ਸਰਕਾਰ ਵਲੋਂ ਮਨਰੇਗਾ ਦਾ ਨਾਮ ਬਦਲ ਕੇ ਸ਼੍ਰੀ ਰਾਮ ਰੱਖਣ ਦਾ ਵੀ ਸਾਥੀਆ ਨੂੰ ਨਾਲ ਲੈ ਕੇ ਡਟਵਾ ਵਿਰੋਧ ਕੀਤਾ | ਉਹ ਹਮੇਸ਼ਾ ਗਰੀਬਾਂ ਤੇ ਪੱਛੜੇ ਵਰਗ ਦੇ ਲੋਕਾਂ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜ੍ਹਦੇ ਹਨ | ਅਜੇ ਮੰਗੂਪੁਰ ਵਲੋਂ ਆਉਣ ਵਾਲੇ ਦਿਨਾਂ ਵਿੱਚ ਵੀ ਪਾਰਟੀਆ ਦੀਆ ਨੀਤੀਆਂ ਤੇ ਗਤੀਵਿਧੀਆਂ ਨੂੰ ਤੇਜ਼ੀ ਨਾਲ ਜਾਰੀ ਰੱਖਿਆਂ ਜਾਵੇਗਾ | ਤਾਂ ਕਿ ਆਉਣ ਵਾਲੇ ਨਗਰ ਨਿਗਮ ਤੇ ਵਿਧਾਨ ਸਭਾ ਚੋਣਾਂ ਅਤੇ ਹਾਲ ਹੀ ਵਿੱਚ ਚੇਅਰਮੈਨ ਦੀ ਚੌਣ ਵਿੱਚ ਆਪਣੇ ਉਮੀਦਵਾਰਾਂ ਨੂੰ ਭਾਰੀ ਲੀਡ ਨਾਲ ਜਿੱਤਾ ਕੇ ਫਿਰ ਤੋਂ ਸਤਾ ਵਿੱਚ ਕਾਬਜ਼ ਕੀਤਾ ਜਾ ਸਕੇ |ਬਾਕੀ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ 2026 ਵਿਚ ਕਿ ਬਦਲਾਅ ਹੁੰਦੇ ਹਨ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



