HOME ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਵੱਲੋ ਯੂਥ ਅਗੇਂਸਟ...

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਵੱਲੋ ਯੂਥ ਅਗੇਂਸਟ ਡਰੱਗਜ਼ ਮੁਹਿੰਮ ਤਹਿਤ ਰੈਂਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਵਿਖੇ ਨਸ਼ਿਆ ਖਿਲ਼ਾਫ ਕਰਵਾਇਆ ਜਾਗਰੂਕਤਾ ਸੈਮੀਨਾਰ ।

1
ਨਵਾਂਸ਼ਹਿਰ,  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਮਾਣਯੋਗ ਕਾਰਜਕਾਰੀ ਚੇਅਰਮੈਨ,ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਅਤੇ ਮੈਬਰ ਸਕੱਤਰ,ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਜੀਆਂ ਦੇ ਪ੍ਰਾਪਤ ਦਿਸ਼ਾਂ ਨਿਰਦੇਸ਼ਾਂ ਤਹਿਤ ਮਾਣਯੋਗ ਜਿਲ੍ਹਾ ਅਤੇ ਸੈਸ਼ਨ ਜੱਜ- ਕਮ- ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਸ੍ਰੀਮਤੀ ਪ੍ਰਿਆ ਸੂਦ ਜੀਆਂ ਅਤੇ ਸੀ.ਜੇ.ਐਮ -ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਬੀ.ਐਸ. ਨਗਰ ਡਾ.ਅਮਨਦੀਪ ਜੀਆਂ ਦੀ ਅਗਵਾਈ ਹੇਠ  ਦਫਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ  ਵੱਲੋ ਯੂਥ ਅਗੇਂਸਟ ਡਰੱਗਜ਼ ਮੁਹਿੰਮ ਤਹਿਤ   ਰੈਂਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਵਿੱਚ ਕਰਵਾਇਆ ਜਾਗਰੂਕਤਾ ਸੈਮੀਨਾਰ ਅਤੇ ਇਸ ਮੌਕੇ ਯੂਥ ਅਗੇਂਸਟ ਡਰੱਗਜ਼ ਟੀਮ ਅਤੇ  ਪੈਰਾ ਲੀਗਲ ਵਲੰਟੀਅਰਜ਼ ਵਾਸਦੇਵ ਪ੍ਰਦੇਸੀ, ਦੇਸ ਰਾਜ ਬਲੀ ਅਤੇ ਕਸ਼ਮੀਰ ਸਿੰਘ ਵੱਲੋ ਕੇਂਦਰ ਵਿੱਚ ਮੌਜੂਦ ਮਰੀਜ਼ਾ ਨੂੰ ਨਸ਼ਿਆ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕਤ ਕੀਤਾ ਗਿਆ ਅਤੇ ਨਸ਼ਿਆ ਤੋ ਦੂਰ ਰਹਿਣ ਸਬੰਧੀ ਸਹੁੰ ਵੀ ਚੁੱਕੀ ਗਈ । ਇਸ ਤੋਂ ਇਲਾਵਾ ਟੀਮ ਵੱਲੋ ਦੱਸਿਆ ਗਿਆ ਕਿ “ਯੂਥ ਅਗੇਂਸਟ ਡਰੱਗਜ਼” ਮੁਹਿੰਮ ਦਾ ਮੁੱਖ ਮੰਤਵ ਆਮ ਲੋਕਾਂ ਅਤੇ ਨੌਜਵਾਨਾਂ  ਨੂੰ ਨਸ਼ਿਆ ਤੋ ਦੂਰ ਰਹਿਣ ਬਾਰੇ ਜਾਗਰੂਕਤ ਕਰਨਾ ਹੈ । ਉਹਨਾ ਵੱਲੋ ਕਿਹਾ ਕਿ  ਨਸ਼ਿਆ ਦੇ ਖਾਤਮੇ ਲਈ  ਲੋਕਾਂ ਨੂੰ ਪਿੰਡ ਪੱਧਰ ਤੇ ਯਤਨ ਕਰਨ ਦੀ ਲੋੜ ਹੈ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleकार्ल मार्क्स की ओर से भारतीय कम्युनिस्ट पार्टियों को एक काल्पनिक पत्र
Next articleਇਹ ਕਿਤਾਬ ਪੜ੍ਹਣ ਉਪਰੰਤ ਤਥਾਗਤ ਬੁੱਧ ਅਤੇ ਉਨ੍ਹਾਂ ਦੇ ਧੱਮ ਬਾਰੇ ਪਾਠਕਾਂ ਦੇ ਮਨ ਵਿੱਚ ਉੱਠ ਰਹੇ ਸਵਾਲਾਂ ਦਾ ਨਿਵਾਰਨ ਜ਼ਰੂਰ ਹੋਵੇਗਾ ਅਤੇ ਗਿਆਨ-ਵਿਗਿਆਨ ਪੱਖੋਂ ਲਾਭ ਜ਼ਰੂਰ ਹੋਵੇਗਾ :- ਟੀ. ਐਲ. ਚਾਹਲ