ਪੰਜਾਬ ਮਗਰੋਂ ‘ਆਪ’ ਦੀਆਂ ਨਜ਼ਰਾਂ ਹੁਣ ਛੱਤਿਸਗੜ੍ਹ ’ਤੇ

ਨਵੀਂ ਦਿੱਲੀ (ਸਮਾਜ ਵੀਕਲੀ):  ਪੰਜਾਬ ਵਿੱਚ ਵੱਡੀ ਜਿੱਤ ਮਗਰੋਂ ਆਮ ਆਦਮੀ ਪਾਰਟੀ ਦੀਆਂ ਨਜ਼ਰਾਂ ਹੁਣ ਛੱਤਿਸਗੜ੍ਹ ’ਤੇ ਹਨ। ਕਾਂਗਰਸ ਦੀ ਅਗਵਾਈ ਵਾਲੇ ਇਸ ਸੂਬੇ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ‘ਆਪ’ ਨੇ ਇਸ ਸੂਬੇ ਵਿੱਚ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ। ਇਸੇ ਯੋਜਨਾ ਤਹਿਤ ਸੀਨੀਅਰ ‘ਆਪ’ ਆਗੂ ਤੇ ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਐਤਵਾਰ ਤੋਂ ਛੱਤਿਸਗੜ੍ਹ ਦੇ ਦੋ ਰੋਜ਼ਾ ਦੌਰੇ ’ਤੇ ਜਾਣਗੇ ਤੇ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿੱਢਣਗੇ। ਉਨ੍ਹਾਂ ਦੇ ਨਾਲ ‘ਆਪ’ ਦੇ ਪੁਰਾਂਚਲ ਵਿੰਗ ਦੇ ਮੁਖੀ ਸੰਜੀਵ ਝਾਅ ਵੀ ਛੱਤਿਸਗੜ੍ਹ ਜਾਣਗੇ। ਇਸ ਮੌਕੇ ਸੂਬੇ ਵਿੱਚ ਮੈਂਬਰਸ਼ਿਪ ਮੁਹਿੰਮ ਚਲਾਈ ਜਾਵੇਗੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਪਾਨ ਵੱਲੋਂ ਭਾਰਤ ਵਿੱਚ ਅਗਲੇ ਪੰਜ ਸਾਲਾਂ ’ਚ 3.20 ਲੱਖ ਕਰੋੜ ਦੇ ਨਿਵੇਸ਼ ਦਾ ਐਲਾਨ
Next articleਆਲ ਇੰਗਲੈਂਡ ਬੈਡਮਿੰਟਨ: ਲਕਸ਼ਿਆ ਸੇਨ ਫਾਈਨਲ ’ਚ ਦਾਖਲ; ਇਤਿਹਾਸ ਰਚਿਆ