ਸਾਖ਼ਰ ਪ੍ਰੇਰਕ ਯੂਨੀਅਨ (ਪੰਜਾਬ) ਤੋਂ ਰਾਜ ਸਿੰਘ ਝਾੜੋਂ ਅਤੇ ਸੁਖਦੇਵ ਸਿੰਘ ਢਿਲਵਾਂ ਜੀ ਨੇ ਸੰਗਰੂਰ (ਸੁਨਾਮ) ਤੋਂ ਸਮਾਜ ਵੀਕਲ ਨਿਊਜਪੇਪਰ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ “ਅੱਜ
ਮਿਤੀ 31-7-23 ਨੂੰ ਸਾਖ਼ਰ ਪ੍ਰੇਰਕ ਯੂਨੀਅਨ ਪੰਜਾਬ ਦੀ ਮੀਟਿੰਗ ਮਾਤਾ ਮੋਦੀ ਚੌਕ ਦੇ ਨੇੜੇ ਪਾਰਕ ਵਿੱਚ ਹੋਈ, ਜਿਸ ਵਿੱਚ ਯੂਨੀਅਨ ਦੇ ਆਗੂਆਂ ਨੇ ਸ਼ਹੀਦ ਊਧਮ ਸਿੰਘ ਜੀ ਨੂੰ ਉਹਨਾਂ ਦੇ ਸ਼ਹੀਦੀ ਦਿਵਸ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਆਗੂਆਂ ਨੇ ਅੱਜ ਤੋਂ ਸਾਖ਼ਰ ਪ੍ਰੇਰਕ ਯੂਨੀਅਨ ਪੰਜਾਬ ਦੀ ਅਗਵਾਈ ਵਿੱਚ ਪਿਛਲੇ ਸਮਿਆਂ ਦੀ ਪੰਜਾਬ ਸਰਕਾਰ ਵੱਲੋਂ ਰੋਜ਼ਗਾਰ ਤੋਂ ਵਾਂਝੇ ਕੀਤੇ 4606 ਗ੍ਰਾਮ ਪ੍ਰੇਰਕਾਂ ਨੂੰ ਮੁੜ ਤੋਂ ਭਾਰਤ ਸਾਖ਼ਰਤਾ ਮਿਸ਼ਨ ਪੰਜਾਬ ਦੀ ਸ਼ੁਰੂਆਤ ਕਰਵਾਕੇ ਰੁਜ਼ਗਾਰ ਦਿਵਾਉਣ ਲਈ ਸੰਘਰਸ਼ ਦਾ ਬਿੱਗਲ ਵਜਾ ਦਿੱਤਾ ਹੈ।

ਇਸ ਉਦੇਸ਼ ਅਧੀਨ ਸਾਖ਼ਰ ਪ੍ਰੇਰਕ ਯੂਨੀਅਨ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਨੁਮਾਇੰਦਿਆਂ ਨੂੰ ਮੰਗ ਪੱਤਰ ਸੌਂਪੇਗੀ, ਨੌਕਰੀਆਂ ਹਾਸਲ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ, ਇਸ ਮੀਟਿੰਗ ਦੀ ਅਗਵਾਈ ਸੁਖਦੇਵ ਸਿੰਘ ਢਿੱਲਵਾਂ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਬਲਜੀਤ ਕੌਰ ਪਿੰਡ ਸੰਘਰੇੜੀ, ਜਸਵਿੰਦਰ ਲਾਲ ਬਿਜਲਪੁਰ,ਰਾਜ ਸਿੰਘ ਝਾੜੋਂ,ਮਨੀ ਸਿੰਘ ਭੈਣੀ, ਰਾਜਦੀਪ ਸ਼ਰਮਾ ਮੌਜੋਵਾਲ,ਗੁਰਦੀਪ ਸਿੰਘ ਸੰਘਰੇੜੀ,ਰਾਮਫਲ ਗੰਢੂਆਂ, ਸੰਦੀਪ ਬਖੋਪੀਰ, ਪੂਨਮ ਘਨੌਰ ਕਲਾਂ।
ਜਾਰੀ ਕਰਤਾ- ਰਾਜ ਸਿੰਘ ਝਾੜੋਂ
98154-33898,98785-74419
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly