(ਸਮਾਜ ਵੀਕਲੀ)
ਬਹਿ ਗਏ ਆਪਣਾ ਮਨ ਸਮਝਾ ਕੇ।
ਕੀ ਮਿਲਿਆ ਰਾਹ ਇਸ਼ਕ ਦੇ ਜਾ ਕੇ।
ਪਰ ਚੰਦਰੀ ਹੈ ਉਡੀਕ ਅਜੇ ਵੀ,
ਸੱਜਣ ਮੁੱਖ ਵਿਖਾਉਣਗੇ ਆ ਕੇ।
ਇੱਕ ਨਾਰੀ ਦੀ ਖਾਤਿਰ ਰਾਵਣ,
ਬਹਿ ਗਿਆ ਲੰਕਾ ਤਾਂਈ ਜਲਵਾਕੇ।
ਮੰਦਰ ਮਸਜਿਦ ਬੜੇ ਬਣਾਏ,
ਆਪ ਹੀ ਹੱਥੀਂ ਬਹਿ ਢਾਹ ਕੇ।
ਅੱਖ ਬਚਾ ਕੇ ਲੰਘੇ ਮੁਜਰਮ,
ਰਹਿ ਗੲੀ ਪੁਲਿਸ ਹੈ ਨਾਕੇ ਲਾ ਕੇ।
ਇੱਕ ਵੀ ਕੰਮ ਨਾ ਪੂਰ ਚੜ੍ਹਾਇਆ,
ਨਿੱਤ ਧਰਮ ਦੀਆਂ ਕਸਮਾਂ ਖਾ ਕੇ।
ਲੁੱਟਾਂ ਹੁੰਦੀਆਂ ਦਿਨ ਦਿਹਾੜੇ,
ਅੱਖਾਂ ਦੇ ਵਿੱਚ ਘੱਟਾ ਪਾ ਕੇ।
ਉਸ ਨੇ ਚੋਰੀ ਕੀਤੀ ‘ਬੁਜਰਕ’,
ਚੋਰ ਚੋਰ ਦਾ ਸ਼ੋਰ ਮਚਾ ਕੇ।
ਹਰਮੇਲ ਸਿੰਘ ਧੀਮਾਨ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly