ਅਫਗਾਨਿਸਤਾਨ: ਗੁਰਦੁਆਰੇ ’ਚੋਂ ਨਿਸ਼ਾਨ ਸਾਹਿਬ ਹਟਾਉਣ ਤੋਂ ਭਾਰਤ ਭੜਕਿਆ

ਨਵੀਂ ਦਿੱਲੀ (ਸਮਾਜ ਵੀਕਲੀ):  ਅਫਗਾਨਿਸਤਾਨ ਦੇ ਪਕਤੀਆ ਪ੍ਰਾਂਤ ਵਿੱਚ ਸਥਿਤ ਗੁਰਦੁਆਰਾ ਥਾਲਾ ਸਾਹਿਬ ਦੇ ਨਿਸ਼ਾਨ ਸਾਹਿਬ ਨੂੰ ਹਟਾਉਣ ਦੀ ਭਾਰਤ ਸਰਕਾਰ ਨੇ ਨਿੰਦਾ ਕੀਤੀ ਹੈ। ਇਲਾਕੇ ਦੇ ਵਸਨੀਕ ਚਰਨ ਸਿੰਘ ਨੇ ਨਿਸ਼ਾਨ ਸਾਹਿਬ ਨੂੰ ਜਬਰੀ ਹਟਾਉਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਤਾਲਿਬਾਨ ਕਮਾਂਡਰਾਂ ਨੇ ਪਹਿਲਾਂ ਗੁਰਦੁਆਰੇ ਦੇ ਚੌਕੀਦਾਰ ਨੂੰ ਧਮਕੀ ਦਿੱਤੀ ਤੇ ਬਾਅਦ ਵਿੱਚ ਉਸ ਨੂੰ ਮਜਬੂਰ ਕੀਤਾ ਕਿ ਉਹ ਨਿਸ਼ਾਨ ਸਾਹਿਬ ਨੂੰ ਹਟਾ ਦੇਵੇ। ਬਾਅਦ ਵਿੱਚ ਤਾਲਿਬਾਨ ਕਮਾਂਡਰਾਂ ਨੇ ਨਿਸ਼ਾਨ ਸਾਹਿਬ ਨੂੰ ਇਕ ਦਰੱਖ਼ਤ ਨਾਲ ਬੰਨ੍ਹ ਦਿੱਤਾ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ‘ਕਿਸਾਨ ਸੰਸਦ’ ’ਚ ਸ਼ਿਰਕਤ
Next articleਰੈਪਰ ਹਨੀ ਸਿੰਘ ਦੀ ਪਤਨੀ ਸ਼ਾਲਿਨੀ ਵੱਲੋਂ ਸੋਸ਼ਲ ਮੀਡੀਆ ’ਤੇ ਪਾਈਆਂ ਪੋਸਟਾਂ ਵਾਇਰਲ