ਖੇਡਾਂ ਵਤਨ ਪੰਜਾਬ ਦੀਆਂ ਵਿੱਚੋਂ ਮੀਰੀ ਪੀਰੀ ਵਿਦਿਆਲਿਆ ਜੋਤੀਸਰ ਖੁਰਾਣਾ ਦੇ ਵਿਦਿਆਰਥੀਆਂ ਨੇ ਕੋਚ ਸਮੇਤ ਸਟੇਟ ਪੱਧਰੀ ਗੱਤਕਾ ਪ੍ਰਤੀਯੋਗਤਾ ਵਿੱਚੋਂ ਹਾਸਲ ਕੀਤੇ ਦੋ ਗੋਲਡ ਮੈਡਲ ਤੇ ਇੱਕ ਸਿਲਵਰ ਮੈਡਲ।

ਸੰਦੀਪ ਸਿੰਘ ਭਵਾਨੀਗੜ੍ਹ( ਸੰਗਰੂਰ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਪ੍ਰਿੰਸੀਪਲ ਮੈਡਮ ਰਮਨਦੀਪ ਕੌਰ ਜੀ ਦੀ ਯੋਗ ਅਗਵਾਈ ਸਦਕਾ ਗੱਤਕਾ ਕੋਚ ਚੰਦ ਸਿੰਘ ਕਾਕੜਾ ਸਮੇਤ ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਦੀ ਸਟੇਟ ਪੱਧਰੀ ਗੱਤਕਾ ਪ੍ਰਤੀਯੋਗਤਾ ਵਿੱਚ ਭਾਗ ਲਿਆ ਜਿੱਥੇ ਤਨਦੇਹੀ ਨਾਲ਼ ਖੇਡਦਿਆਂ ਹੋਇਆਂ ਸਕੂਲ ਦੀਆਂ ਵਿਦਿਆਰਥਣਾਂ ਕ੍ਰਮ ਅਨੁਸਾਰ ਰੁਬਲਪ੍ਰੀਤ ਕੌਰ ਨੇ ਪਹਿਲਾ ਅਤੇ ਗਗਨਦੀਪ ਕੌਰ ਦੂਜਾ ਸਥਾਨ ਨੇ ਦੂਸਰਾ ਸਥਾਨ ਹਾਸਲ ਕੀਤਾ ਅਤੇ ਕੋਚ ਚੰਦ ਸਿੰਘ ਨੇ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ । ਸਕੂਲ ਪਹੁੰਚਣ ਤੇ ਸਕੂਲ ਚੇਅਰਮੈਨ ਬਾਬਾ ਕਿਰਪਾਲ ਸਿੰਘ ਜੀ, ਮਨੇਜਮੈਂਟ ਮੈਬਰ ਸਤਵੰਤ ਸਿੰਘ ਜੀ, ਇਕਬਾਲ ਸਿੰਘ ਜੀ ਨੇ ਪ੍ਰਿੰਸੀਪਲ ਮੈਡਮ ਰਮਨਦੀਪ ਕੌਰ ਜੀ ਨੂੰ ਅਤੇ ਗੱਤਕਾ ਕੋਚ ਚੰਦ ਸਿੰਘ ਜੀ ਨੂੰ ਹਾਰਦਿਕ ਸ਼ੁਭਕਾਮਨਾਮਾ ਭੇਟ ਕੀਤੀਆਂ । ਅਤੇ ਭਵਿੱਖ ਵਿੱਚ ਇਸ ਜੇਤੂ ਮੁਹਿੰਮ ਨੂੰ ਇਸੇ ਤਰ੍ਹਾਂ ਜਾਰੀ ਰੱਖਣ ਲਈ ਅਸ਼ੀਰਵਾਦ‌ ਦਿੱਤਾ।
ਰਿਪੋਰਟ:-ਸੰਦੀਪ ਸਿੰਘ ਬਖੋਪੀਰ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਰਕਾਰੀ ਹਾਈ ਸਕੂਲ ਮਾਓ ਸਾਹਿਬ ਦੀ ਲੜਕੀਆਂ ਨੇ ਸਰਕਲ ਸਟਾਇਲ ਕਬੱਡੀ ਵਿੱਚ ਜਿਲ੍ਹੇ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ
Next articleਤਰਕਸ਼ੀਲ ਸੁਸਾਇਟੀ ਵਲੋਂ ਖੰਨੇ ਦੇ ਚਾਰ ਸਾਲਾ ਮਾਸੂਮ ਰਵੀ ਰਾਜ ਦੀ ਵਹਿਸ਼ੀ ਹੱਤਿਆ ਲਈ ਜ਼ਿੰਮੇਵਾਰ ਤਾਂਤਰਿਕ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ