ਬਹੁਜਨ ਸਮਾਜ ਪਾਰਟੀ, ਜਲੰਧਰ ਦੇ ਵਕੀਲ ਸਾਹਿਬਾਨਾਂ ਵੱਲੋ ਪੰਜਾਬ ਦੀ ਸਟੇਟ ਕਨਵੈਨਸ਼ਨ ਦਾ ਆਯੋਜਨ

(ਸਮਾਜ ਵੀਕਲੀ)- ਕੱਲ ਮਿਤੀ 21.11.2021 ਐਤਵਾਰ ਨੂੰ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਬਹੁਜਨ ਸਮਾਜ ਪਾਰਟੀ, ਜਲੰਧਰ ਦੇ ਵਕੀਲ ਸਾਹਿਬਾਨਾਂ ਵੱਲੋ ਪੰਜਾਬ ਦੀ ਸਟੇਟ ਕਨਵੈਨਸ਼ਨ ਦਾ ਆਯੋਜਨ ਕੀਤਾ ਗਿਆ। ਇਸ ਕਨਵੈਂਸ਼ਨ ਵਿੱਚ ਸ਼੍ਰੀ ਰਨਧੀਰ ਸਿੰਘ ਬੇਨਿਵਾਲ ਜੀ (ਇੰਚਾਰਜ, ਪੰਜਾਬ, ਹਰਿਆਣਾ ਅਤੇ ਚੰਡੀਗੜ,ਬੀ.ਐਸ.ਪੀ.) ਮੁੱਖ ਮਹਿਮਾਨ ਦੇ ਤੌਰ ਤੇ ਹਾਜਿਰ ਹੋਏ ਅਤੇ ਸ. ਜਸਵੀਰ ਸਿੰਘ ਗੜੀ ਜੀ ਖਾਸ ਮਹਿਮਾਨ ਦੇ ਤੌਰ ਤੇ ਹਾਜਿਰ ਸਨ। ਮੁਖ ਮਹਿਮਾਨ ਸਾਹਿਬਾਨ ਦਾ ਐਡਵੋਕੇਟ ਸ਼੍ਰੀ.ਵਿਜੇ ਬੱਧਨ, ਸੈਕਟਰੀ, ਬੀ ਐੱਸ ਪੀ,ਪੰਜਾਬ, ਕੋਆਰਡੀਨੇਟਰ, ਬੀ ਐੱਸ ਪੀ ਪੰਜਾਬ ਲੀਗਲ ਸੈੱਲ ਅਤੇ ਐਡਵੋਕੇਟ ਸ਼੍ਰੀ. ਰਣਜੀਤ ਕੁਮਾਰ (ਹੁਸ਼ਿਆਰਪੁਰ) ਜਨਰਲ ਸੈਕਟਰੀ, ਬੀ ਐੱਸ ਪੀ,ਪੰਜਾਬ,ਕੋ ਕੋਆਰਡੀਨੇਟਰ, ਬੀ ਐੱਸ ਪੀ ਪੰਜਾਬ ਲੀਗਲ ਸੈੱਲ ਵੱਲੋ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਹਰ ਜਿਲੇ ਤੋ ਆਏ ਵਕੀਲ ਸਾਹਿਬਾਨਾਂ ਨੇ ਆਪਣੇ ਵਿਚਾਰ ਰੱਖੇ। ਇਸ ਮੌਕੇ ਤੇ ਸ਼੍ਰੀ ਰਨਧੀਰ ਸਿੰਘ ਬੇਨਿਵਾਲ ਜੀ ਨੇ ਬੀ.ਐਸ.ਪੀ. ਨੂੰ ਮਜਬੂਤ ਕਰਨ ਲਈ ਪੰਜਾਬ ਦੇ ਲੀਗਲ ਸੈਲ ਦਾ ਗਠਨ ਕੀਤਾ । ਇਸ ਮੌਕੇ ਤੇ ਸੂਬਾ ਪ੍ਰਧਾਨ ਸ. ਜਸਬੀਰ ਸਿੰਘ ਗੜ੍ਹੀ ਜੀ ਨੇ ਸੰਗਠਨ ਯਾ ਅੰਦਲਨ ਦੀ ਕਾਮਯਾਬੀ ਲਈ ਸਮਾਜ ਦੇ ਬੁੱਧੀਜੀਵੀ ਵਰਗ ਦੀ ਸ਼ਮੂਲੀਅਤ ਦੀ ਅਹਿਮੀਅਤ ਤੇ ਜੋਰ ਦਿੱਤਾ ਅਤੇ ਕਿਹਾ, ਜੇਕਰ ਬਸਪਾ ਸੱਤਾ ਵਿੱਚ ਆਉਂਦੀ ਹੈ ਤਾਂ ਸੱਤਰ ਸਾਲਾਂ ਤੋ ਵਕੀਲ ਸਹਿਬਾਨਾ ਦੇ ਮਸਲੇ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣਗੇ। ਇਸ ਮੌਕੇ ਤੇ ਐਡਵੋਕੇਟ ਮੋਹਨ ਲਾਲ ਫਿਲੋਰੀਆ, ਐਡਵੋਕੇਟ ਰਾਜਿੰਦਰ ਪਾਲ ਬੋਪਾਰਾਏ,ਐਡਵੋਕੇਟ ਤੇਜਿੰਦਰ ਬੱਧਣ, ਐਡਵੋਕੇਟ ਆਰ ਕੇ ਅਜ਼ਾਦ ਅਤੇ ਐਡਵੋਕੇਟ ਮਧੂ ਰਚਨਾ ਜੀ ਨੇ ਆਪਣੇ ਕੀਮਤੀ ਵਿਚਾਰ ਰੱਖੇ।

ਇਸ ਮੌਕੇ ਤੇ ਮੰਚ ਦਾ ਸੰਚਾਲਨ ਐਡਵੋਕੇਟ ਪ੍ਰਿਤਪਾਲ ਸਿੰਘ ਜੀ ਨੇ ਬਾਖੂਬੀ ਕੀਤਾ। ਅਖੀਰ ਵਿੱਚ ਐਡਵੋਕੇਟ ਨਰਿੰਦਰ ਸਿੰਘ, ਜਲੰਧਰ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਵੱਲੋ ਆਏ ਹੋਏ ਸਾਰੇ ਵਕੀਲ ਸਾਹਿਬਾਨਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਤੇ ਹੇਠ ਲਿਖੇ ਵਕੀਲ ਸਾਹਿਬਾਨ ਹਾਜਰ ਸਨ।

ਐਡਵੋਕੇਟ ਆਰ ਕੇ ਮਹਿਮੀ, ਐਡਵੋਕੇਟ ਸੰਨੀ ਕੌਲ, ਐਡਵੋਕੇਟ ਹਰਪ੍ਰੀਤ ਸਿੰਘ ਬੱਧਣ, ਐਡਵੋਕੇਟ ਆਰ ਕੇ ਬੈਂਸ, ਐਡਵੋਕੇਟ ਪਵਨ ਬਿਰਦੀ, ਐਡਵੋਕੇਟ ਜੋਗਿੰਦਰ ਪਾਲ ਕੈਂਥ ਐਡਵੋਕੇਟ ਜਗਜੀਵਨ ਰਾਮ, ਐਡਵੋਕੇਟ ਕਰਨ ਖੁੱਲਰ, ਐਡਵੋਕੇਟ ਐਚ ਡੀ ਸਾਂਪਲਾ, ਐਡਵੋਕੇਟ ਦਿਨੇਸ਼ ਜੱਸੀ, ਐਡਵੋਕੇਟ ਰਾਜੂ ਅੰਬੇਡਕਰ, ਐਡਵੋਕੇਟ ਸੁਰਜੀਤ ਖੋਖਰ, ਐਡਵੋਕੇਟ ਸਤਨਾਮ ਸੁਮਨ, ਐਡਵੋਕੇਟ ਪਿਆਰਾ ਰਾਮ, ਐਡਵੋਕੇਟ ਨਵਜੋਤ ਵਿਰਦੀ, ਐਡਵੋਕੇਟ ਪਰਦੀਪ ਰਾਜਾ, ਐਡਵੋਕੇਟ ਵਰੁਣ ਸਿੱਧੂ, ਐਡਵੋਕੇਟ ਕਿਰਨ ਬਾਲਾ, ਐਡਵੋਕੇਟ ਪਰਵੀਨ ਕੈਂਥ, ਐਡਵੋਕੇਟ ਪੂਨਿੰਮਾ, ਐਡਵੋਕੇਟ ਸਾਕਸ਼ੀ ਕਲੇਰ, ਐਡਵੋਕੇਟ ਹਰਪ੍ਰੀਤ ਕੌਰ, ਐਡਵੋਕੇਟ ਸੰਗੀਤਾ, ਐਡਵੋਕੇਟ ਮਾਯਾ ਦੇਵੀ, ਐਡਵੋਕੇਟ ਬਲਵਿੰਦਰ ਕੌਰ, ਐਡਵੋਕੇਟ ਪ੍ਰੀਤੀ ਭਾਟੀਆ ਐਡਵੋਕੇਟ ਸੁਸ਼ਮਾ ਮੱਲ, ਐਡਵੋਕੇਟ ਮਨੋਜ ਧਮੀਜਾ, ਐਡਵੋਕੇਟ ਪਵਨ ਬੈਂਸ, ਐਡਵੋਕੇਟ ਅਸ਼ਵਨੀ ਕੁਮਾਰ, ਐਡਵੋਕੇਟ ਕਿਰਪਾਲ ਬਾਲੀ, ਐਡਵੋਕੇਟ ਅਮਰਜੀਤ ਮੱਲ, ਐਡਵੋਕੇਟ ਰਵੀ ਕੌਲ, ਐਡਵੋਕੇਟ ਚਰਣਜੀਤ ਪੋਵਾਰੀ, ਐਡਵੋਕੇਟ ਆਰ ਏਲ ਦੁੱਗ ।

 

 

Previous articleਜੰਗ ਜਾਰੀ ਹੈ
Next articleਵਿਦਿਆਰਥੀ ਅਧਿਆਪਕਾਂ ਦੇ ਹਰਮਨ ਪਿਆਰੇ ਪ੍ਰਿੰਸੀਪਲ ਹਰਨੇਕ ਚੰਦ ਨਹੀਂ ਰਹੇ”