ਪੰਜਾਬ ਦੇ ਖਜਾਨੇ ਦੀ ਚਾਬੀ ਐਡਵੋਕੇਟ ਚੀਮਾ ਦੇ ਹੱਥ ਆਉਣ ਤੇ ਸਸਟੋਬਾਲ ਐਸੋਸੀਏਸ਼ਨ ਪੰਜਾਬ ਵਲੋਂ ਖੁਸ਼ੀ ਦਾ ਪ੍ਰਗਟਾਵਾ ।

ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)

(ਸਮਾਜ ਵੀਕਲੀ)-ਐਡਵੋਕੇਟ ਹਰਪਾਲ ਸਿੰਘ ਚੀਮਾ ਨੂੰ ਪੰਜਾਬ ਦਾ ਖਜਾਨਾ ਮੰਤਰੀ ਬਣਾਏ ਜਾਣ ਤੇ ਅੱਜ ਸਸਟੋਬਾਲ ਐਸੋਸੀਏਸ਼ਨ ਪੰਜਾਬ ਦੇ ਅਹੁਦੇਦਾਰਾਂ ਨੇ ਲੱਡੂ ਵੰਡ ਕੇ ਖੁਸ਼ੀ ਦਾ ਇਜਹਾਰ ਕੀਤਾ। ਇਸ ਮੌਕੇ ਨੌਰਥ ਜੋਨ ਦੇ ਚੇਅਰਮੈਨ ਬਲਵਿੰਦਰ ਸਿੰਘ ਧਾਲੀਵਾਲ, ਸੰਜੀਵ ਬਾਂਸਲ ਵਾਇਸ ਚੇਅਰਮੈਨ ਪੰਜਾਬ,,ਗੁਰਦੀਪ ਸਿੰਘ ਜਰਨਲ ਸਕੱਤਰ ਪੰਜਾਬ , ਜਿਲਾ ਜਰਨਲ ਸਕੱਤਰ ਸਤਪਾਲ ਖਡਿਆਲ ਨੇ ਦੱਸਿਆ ਕਿ ਐਡਵੋਕੇਟ ਚੀਮਾ ਸਾਫ ਸੁਥਰੀ ਛਵੀ ਵਾਲੇ ਕਾਬਿਲ ਆਗੂ ਹਨ। ਜੋ ਹਰ ਇੱਕ ਖੇਤਰ ਦੀਆਂ ਮੁਸਕਿਲਾਂ ਤੋਂ ਵਾਕਿਫ਼ ਹਨ। ਪੰਜਾਬ ਜੋ ਇਸ ਸਮੇਂ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਣ ਲਈ ਸੰਘਰਸ਼ ਕਰ ਰਿਹਾ ਹੈ ਉਸਨੂੰ ਮਜਬੂਤ ਬਨਾਉਣ ਲਈ ਪੰਜਾਬ ਸਰਕਾਰ ਵਲੋਂ ਆਰਥਿਕ ਤੌਰ ਤੇ ਹੁਲਾਰਾ ਦੇਣ ਦੀ ਲੋੜ ਹੈ। ਸ੍ ਚੀਮਾ ਖੇਡਾਂ ਤੇ ਖਿਡਾਰੀਆਂ ਦੇ ਬੜੇ ਨਜ਼ਦੀਕ ਹੋ ਕੇ ਵਿਚਰਦੇ ਹਨ। ਉਨ੍ਹਾਂ ਤੋਂ ਆਸ ਹੈ ਕਿ ਉਹ ਪੰਜਾਬ ਦੇ ਖਜਾਨੇ ਵਿਚੋਂ ਥੋੜਾ ਬਹੁਤ ਯੋਗਦਾਨ ਪੰਜਾਬ ਦੀਆਂ ਖੇਡਾਂ ਨੂੰ ਮੁੜ ਵਿਕਸਿਤ ਕਰਨ ਵੱਲ ਵੀ ਪਾਉਣਗੇ। ਸਸਟੋਬਾਲ ਐਸੋਸੀਏਸ਼ਨ ਪੰਜਾਬ ਦੀ ਅਗਵਾਈ ਵਿੱਚ ਹੋ ਰਹੇ ਕੌਮੀ ਪੱਧਰ ਦੇ ਟੂਰਨਾਮੈਂਟਾਂ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਜੁੰਮੇਵਾਰੀ ਵਾਲੀ ਰਹੀ ਹੈ। ਅਸੀਂ ਸਸਟੋਬਾਲ ਐਸੋਸੀਏਸ਼ਨ ਪੰਜਾਬ ਵਲੋਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਪੰਜਾਬ ਦੀ ਤਰੱਕੀ ਦੀ ਵੀ ਕਾਮਨਾ ਕਰਦੇ ਹਾਂ।
ਸਸਟੋਬਾਲ ਦੀ ਖੇਡ ਨੂੰ ਪੰਜਾਬ ਵਿੱਚ ਹੋਰ ਉਸਾਰੂ ਢੰਗ ਨਾਲ ਚਲਾਉਣ ਲਈ ਵੀ ਅਸੀਂ ਉਨ੍ਹਾਂ ਦੀ ਅਗਵਾਈ ਵਿੱਚ ਕੰਮ ਕਰਾਂਗੇ। ਇਸ ਮੌਕੇ ਖਜਾਨਚੀ ਸੁਖਰਾਜ ਸਿੰਘ ਮਾਨ, ਬਲਜੀਤ ਸਿੰਘ ਮਾਨ ਜਰਨਲ ਸਕੱਤਰ ਬਰਨਾਲਾ, ਕੋਚ ਬੁੱਧ ਸਿੰਘ ਭੀਖੀ ਜਰਨਲ ਸਕੱਤਰ ਮਾਨਸਾ ,ਦਵਿੰਦਰ ਸਿੰਘ ਚੇਅਰਮੈਨ, ਹਰਵਿੰਦਰ ਸਿੰਘ ਕਾਲਾ, ਜਸਵਿੰਦਰ ਸਿੰਘ ਜੁਆਇੰਟ ਸਕੱਤਰ,ਬਲਜੀਤ ਸਿੰਘ,ਮੇਜਰ ਸਿੰਘ ਜਖੇਪਲ,ਜਤਿੰਦਰ ਪੰਨੂੰ, ਭੁਪਿੰਦਰ ਸਿੰਘ ਪਟਵਾਰੀ,ਨਰਿੰਦਰ ਸ਼ਰਮਾ,ਪੰਜਾਬ ਕੋਚ ਜਸਵੀਰ ਕੌਰ, ਗੁਰਸੇਵਕ ਸਿੰਘ ਲੱਡੂ, ਜਗਦੀਪ ਸਿੰਘ ਘਾਕੀ, ਕੁਲਦੀਪ ਸਿੰਘ ਆੜਤੀਆ, ਹੈੱਪੀ ਸਿੰਘ, ਸ਼ੇਰਾ ਗਿੱਲ ਕੋਚ,ਜੱਸੀ ਸਿੰਘ, ਆਦਿ ਹਾਜ਼ਰ ਸਨ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਖੂਨਦਾਨ ਕੈਂਪ ਬੁੱਧਵਾਰ ਨੂੰ
Next articleਪਾਣੀ ਕੁਦਰਤੀ ਤੋਹਫ਼ਾ