ਪਾਣੀ ਕੁਦਰਤੀ ਤੋਹਫ਼ਾ

(ਸਮਾਜ ਵੀਕਲੀ)-ਹਵਾ, ਪਾਣੀ, ਧਰਤੀ, ਜਿਸ ਦੁਆਰਾ ਜਾਂ ਜਿਸ ਕਰਕੇ ਸਾਡਾ ਜੀਵਨ ਪ੍ਰਗਤੀਸ਼ੀਲ ਹੈ। ਇਹ ਤਿੰਨੋਂ ਚੀਜ਼ਾਂ ਅੱਜ ਮਨੁੱਖ ਤੋਂ ਪਰ੍ਹੇ ਹੋ ਰਹੀਆਂ ਹਨ। ਇਸ ਕਰਕੇ ਕਿ ਮਨੁੱਖ ਮੁਫ਼ਤ ਵਿੱਚ ਮਿਲੀ ਚੀਜ਼ ਦੀ ਕਦਰ ਘੱਟ ਹੀ ਕਰਦਾ, ਪਰ ਸਾਨੂੰ ਇਹ ਵੀ ਯਾਦ ਰੱਖਣ ਦੀ ਲੋੜ ਹੈ ਕਿ ਜਦੋਂ ਇਹ ਚੀਜ਼ਾਂ ਹੱਥੋਂ ( ਖੁਸ ) ਖਿਸਕ ਜਾਣ ਤਾਂ ਮਨੁੱਖ ਦਾ ਕਿਸ ਅਧਾਰ ਤੇ ਜੀਵਨ ਟਿਕ ਸਕਦਾ, ਇਹਨਾਂ ਚੀਜ਼ਾਂ ਦੀ ਹੋਂਦ ਕੇਵਲ ਮਨੁੱਖ ਲਈ ਹੀ ਨਹੀਂ, ਹੋਰ ਬਨਸਪਤੀ, ਪਸ਼ੂਆਂ, ਪੰਛੀਆਂ ਲਈ ਵੀ ਜ਼ਰੂਰੀ ਹੈ। ਪਰ ਮਨੁੱਖ ਕੋਲ ਸਾਰੀਆਂ ਸ਼ਕਤੀਆਂ ਤੇ ਸਮਝ ਹੋਣ ਕਰਕੇ ਇਸ ਦੁਆਰਾ ਕੀਤਾ ਗਿਆ ਨੁਕਸਾਨ ਇਹਨਾਂ ਨੂੰ ਵੀ ਝੇਲਣਾ ਪੈਂਦਾ, ਜਿੰਨਾਂ ਦਾ ਕੋਈ ਵੀ ਕਸੂਰ ਨਹੀਂ ਹੁੰਦਾ, ਜੇ ਅੱਜ ਹਵਾ ਪਾਣੀ ਧਰਤੀ ਖ਼ਤਰੇ ਵਿੱਚ ਹਨ, ਤਾਂ ਧਰਤੀ ਉੱਪਰਲਾ ਜੀਵਨ ਇਸ ਤੋ ਪਹਿਲਾਂ ਖ਼ਤਰੇ ਵਿੱਚ ਪੈ ਜਾਂਦਾ ਹੈ। ਅੱਜ ਅਸੀਂ ਪੂਰੇ ਸੰਸਾਰ ਪੱਧਰ ਤੇ ਵਿਸ਼ਵ ਜਲ ਦਿਵਸ ਮਨਾ ਰਹੇ ਹਾਂ। ਜਿਸ ਤੋਂ ਸਾਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ, ਇਹ ਨਾ ਹੋਵੇ ਕਿ ਇਹ ਮਹੱਤਵਪੂਰਨ ਵਿਸ਼ਾ ਕੇਵਲ ਸੁਰਖੀਆਂ ਤੱਕ ਹੀ ਸੀਮਿਤ ਰਹਿ ਜਾਵੇ। ਲੋੜ ਇਸ ਨੂੰ ਅਸਲੀ ਜਾਮਾਂ ਪਹਿਨਾਉਣ ਦੀ। ਕਿਉਂਕਿ ਜੇ ਧਰਤੀ ਤੇ ਪੀਣ, ਵਰਤਣ ਯੋਗ ਪਾਣੀ ਨਾ ਰਿਹਾ ਤਾਂ ਇਸ ਤੇ ਜੀਵ ਜੰਤੂ ਦਰਖ਼ਤ ਬਨਸਪਤੀ ਕਿਵੇਂ ਰਹਿ ਸਕਦੀ ਹੈ। ਚਾਹੇ ਸਾਡੀ ਧਰਤੀ ਤੋਂ ਤਿੰਨ ਹਿੱਸੇ ਪਾਣੀ ਜ਼ਿਆਦਾ ਹੈ। ਪਰ ਜਿਸ ਪਾਣੀ ਦੀ ਸਾਨੂੰ ਲੋੜ ਹੈ। ਉਸ ਦੇ ਸੋਮੇ ਬਹੁਤ ਘੱਟ ਹਨ। ਜਿੰਨਾਂ ਨੂੰ ਸੰਭਾਲਣ ਦੀ ਜ਼ਰੂਰਤ ਹੈ। ਸਿਆਣਿਆਂ ਦਾ ਕਥਨ ਹੈ।”ਅਕਲਾਂ ਬਾਝੋਂ ਖੂਹ ਖਾਲੀ ” ਸਾਡੇ ਵੱਡੇ ਵਡੇਰਿਆਂ ਨੇ ਸਾਡੇ ਲਈ ਕੁਦਰਤ ਦੀਆਂ ਅਨਮੋਲ ਸੁਗਾਤਾਂ ਸਾਂਭ ਕੇ ਰੱਖੀਆਂ , ਅਸੀਂ ਹੁਣ ਆਉਣ ਵਾਲੀਆਂ ਨਸਲਾਂ ਲਈ ਕੀ ਛੱਡ ਕੇ ਜਾਵਾਂਗੇ? ਕਦੇ ਕਦੇ ਸਾਨੂੰ ਇਸ ਤੇ ਵੀ ਵਿਚਾਰ ਕਰ ਲੈਣੀ ਚਾਹੀਦੀ ਹੈ। ਜੇ ਅਸੀਂ ਕਹੀਏ ਕਿ ਸਭ ਕੁਝ ਸਰਕਾਰਾਂ ਹੀ
ਕਰਨਗੀਆਂ,ਸਾਡੀ ਵੀ ਜੁੰਮੇਵਾਰੀ ਬਣਦੀ ਹੈ ਕਿ ਅਸੀਂ ਵੀ ਪਾਣੀ ਦੀ ਦੁਰਵਰਤੋਂ ਨਾ ਕਰੀਏ, ਲੋੜ ਪੈਣ ਤੇ ਹੀ ਸਕੋਚ ਨਾਲ ਪਾਣੀ ਨੂੰ ਵਰਤੀਏ, ਘਰਾਂ ਵਿੱਚ ਪਾਣੀਂ ਦੀ ਸੰਭਾਲ ਦਾ ਖ਼ਾਸ ਖ਼ਿਆਲ ਰੱਖੀਏ। ਮੀਂਹ ਦੇ ਪਾਣੀ ਨੂੰ ਇੱਕ ਥਾਂ ਇੱਕਠਾ ਕਰਕੇ ਹੋਰ ਛੱਪੜਾਂ ਟੋਭਿਆਂ ਦੇ ਪਾਣੀ ਨੂੰ ਫਿਲਟਰ ਕਰਕੇ ਖੇਤੀ ਲਈ ਵਰਤਿਆ ਜਾ ਸਕਦਾ। ਇੱਥੋਂ ਤੱਕ ਬਾਹਰਲੇ ਦੇਸ਼ਾਂ ਨੇ ਤਾਂ ਸਮੁੰਦਰਾਂ ਦੇ ਪਾਣੀ ਨੂੰ ਸ਼ੁੱਧ ਕਰਕੇ ਉਸ ਦੀ ਵਰਤੋਂ ਕਰਨੀਂ ਸ਼ੁਰੂ ਕਰ ਦਿੱਤੀ ਹੈ। ਇਸ ਤਰਾਂ ਸਾਡੇ ਦੇਸ਼ ਵਿੱਚ ਵੀ ਕਈ ਥਾਵਾਂ ਤੇ ਪਾਣੀ ਨੂੰ ਸ਼ੁੱਧ ਕਰਕੇ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ। ਜੋ ਬਹੁਤ ਵਧੀਆ ਉਪਰਾਲਾ, ਆਓ ਹਰ ਪਿੰਡ ਹਰ ਸ਼ਹਿਰ ਵਿੱਚ ਪਾਣੀ ਦੀ ਸੰਭਾਲ ਕਰੀਏ, ਤਾਂ ਕਿ ਸਾਨੂੰ ਅਗਲਾ ਵਿਸ਼ਵ ਯੁੱਧ ਪਾਣੀ ਲਈ ਨਾ ਲੜਨਾ ਪਵੇ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ 94658-21417

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਦੇ ਖਜਾਨੇ ਦੀ ਚਾਬੀ ਐਡਵੋਕੇਟ ਚੀਮਾ ਦੇ ਹੱਥ ਆਉਣ ਤੇ ਸਸਟੋਬਾਲ ਐਸੋਸੀਏਸ਼ਨ ਪੰਜਾਬ ਵਲੋਂ ਖੁਸ਼ੀ ਦਾ ਪ੍ਰਗਟਾਵਾ ।
Next articleProhibitory orders continue in Telangana town