ਬੋਰਡ ਦੀਆਂ ਪ੍ਰੀਖਿਆਵਾਂ ਵਿੱਚੋਂ ਤਲਵੰਡੀ ਚੌਧਰੀਆਂ ਦ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲ੍ਹਾਂ

ਚੰਗੇ ਨਤੀਜੇ ਦਾ ਸਿਹਰਾ ਸਕੂਲ ਦੇ ਮਿਹਨਤੀ ਅਧਿਆਪਕਾਂ ਸਿਰ – ਡਾ਼ ਧਿਆਨ ਸਿੰਘ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਚੌਧਰੀਆਂ ਦੇ ਵਿਦਿਆਰਥੀਆਂ ਨੇ ਸਕੂਲ ਦੇ ਇੰਚਾਰਜ ਡਾਕਟਰ ਧਿਆਨ ਸਿੰਘ ਦੀ ਅਗਵਾਈ ਵਿੱਚ ਬੋਰਡ ਪ੍ਰੀਖਿਆ ਵਿੱਚ ਵੱਡੀਆਂ ਮੱਲਾਂ ਮਾਰ ਕੇ ਇਲਾਕੇ ਵਿੱਚ ਝੰਡੀ ਗੱਢੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ ਧਿਆਨ ਸਿੰਘ ਨੇ ਦੱਸਿਆ ਕਿ ਜ਼ਿਲਾ ਸਿੱਖਿਆ ਅਧਿਕਾਰੀ ਦਲਜੀਤ ਕੌਰ, ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ ਸਟੇਟ ਐਵਾਰਡੀ ਦੀ ਰਹਿਨੁਮਾਈ ਹੇਠ ਮਿਸ਼ਨ ਸ਼ਤ ਪ੍ਰਤੀਸ਼ਤ ਤਹਿਤ ਸਕੂਲ ਅਧਿਆਪਕਾਂ ਵੱਲੋਂ ਕੀਤੀ ਅਣਥੱਕ ਮਿਹਨਤ ਦੇ ਸਦਕੇ ਇਹ ਸੰਭਵ ਹੋ ਸਕਿਆ ਹੈ।

ਉਨ੍ਹਾਂ ਦੱਸਿਆ ਕਿ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਸਾਇੰਸ, ਕਾਮਰਸ ਤੇ ਆਰਟਸ ਸਟਰੀਮ ਦੇ ਵਿਦਿਆਰਥੀਆਂ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਾਮਰਸ ਅਤੇ ਸਾਇੰਸ ਸਟਰੀਮਾਂ ਵਿਚ ਪਹਿਲਾ ਬੈਚ ਹੋਣ ਦੇ ਬਾਵਜੂਦ ਨਤੀਜਾ ਸੌ ਪ੍ਰਤੀਸ਼ਤ ਰਿਹਾ ਹੈ। ਬਾਰਵੀਂ ਕਾਮਰਸ ਵਿੱਚੋਂ ਵਿਦਿਆਰਥਣ ਏਕਦੀਪ ਕੌਰ ਨੇ 90% , ਸੁਖਪ੍ਰੀਤ ਸਿੰਘ ਨਾਨਕਸਰ 89.5ਪ੍ਰਤੀਸ਼ਤ , ਅਨਮੋਲ ਪ੍ਰੀਤ ਕੌਰ 87ਪ੍ਰਤੀਸ਼ਤ ਅੰਕ ਲੈ ਕੇ ਕ੍ਰਮਵਾਰ ਸਕੂਲ ਵਿੱਚ ਪਹਿਲੇ ,ਦੂਜੇ ਤੇ ਤੀਜੇ ਸਥਾਨ ਤੇ ਰਹੇ ਹਨ।ਇਸੇ ਪ੍ਰਕਾਰ ਹੀ ਸਾਇੰਸ ਸਟਰੀਮ ਵਿਚੋਂ ਵਿਦਿਆਰਥਣ ਨਿਸ਼ਾ 83 ਪ੍ਰਤੀਸ਼ਤ, ਦਿਲਜੀਤ ਸਿੰਘ 79ਪ੍ਰਤੀਸ਼ਤ,ਅਤੇ ਅਕਾਸ਼ਦੀਪ ਕੌਰ 78 ਪ੍ਰਤੀਸ਼ਤ ਅੰਕ ਲੈ ਕੇ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹੇ।

ਦਸਵੀਂ ਬੋਰਡ ਪ੍ਰੀਖਿਆ ਵਿੱਚ ਵੀ ਹਰਸਿਮਰਨ ਕੌਰ ਨੇ 650 ਵਿਚੋਂ 603 (82.7ਪ੍ਰਤੀਸ਼ਤ),ਮਾਨਸੀ ਨੇ 650ਵਿਚੋ 591 (91 ਪ੍ਰਤੀਸ਼ਤ),ਮਾਨਵੀ ਮੈਸਨ 650 ਵਿਚੋਂ 582 (89.5) ਪ੍ਰਤੀਸ਼ਤ ਜੈਸਮੀਨ ਕੌਰ 650 ਵਿਚੋਂ 582(89.9) ਪ੍ਰਤੀਸ਼ਤ ਅੰਕਾਂ ਨਾਲ ਕ੍ਰਮਵਾਰ ਸਕੂਲ ਵਿਚੋਂ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਅੱਠਵੀਂ ਬੋਰਡ ਦੀਆਂ ਪ੍ਰੀਖਿਆਵਾਂ ਵਿਚੋਂ ਵਿਦਿਆਰਥੀਆਂ ਨੇ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ ਹਨ । ਇਸ ਦਾ ਸਿਹਰਾ ਵੀ ਸਕੂਲ ਦੇ ਮਿਹਨਤੀ ਸਟਾਫ ਸਿਰ ਜਾਂਦਾ ਹੈ।

ਇਸ ਮੌਕੇ ਲੈਕਚਰਾਰ ਜਸਵਿੰਦਰ ਕੌਰ, ਲੈਕਚਰਾਰ ਰਣਜੀਤ ਕੌਰ, ਸ੍ਰੀਮਤੀ ਨੀਲਮ, ਸ੍ਰੀਮਤੀ ਮਨਜੀਤ ਕੌਰ ,ਸ੍ਰੀਮਤੀ ਕੁਲਬੀਰ ਕੌਰ, ਸ੍ਰ ਹਰਭਜਨ ਸਿੰਘ, ਸ੍ਰੀਮਤੀ ਨਵਜੋਤ ਕੌਰ , ਸ੍ਰੀਮਤੀ ਸੰਦੀਪ ਕੌਰ ,ਸ੍ਰੀਮਤੀ ਬਲਵੀਰ ਕੌਰ, ਸ ਅਵਤਾਰ ਸਿੰਘ ਸੰਧੂ, ਸ੍ਰੀਮਤੀ ਮਨਜੀਤ ਕੌਰ , ਸ੍ਰ ਗੁਰਪ੍ਰੀਤ ਸਿੰਘ, ਸ੍ਰੀਮਤੀ ਪਰਵਿੰਦਰ ਕੌਰ, ਸੰਤੋਖ ਸਿੰਘ , ਮਨਿੰਦਰ ਸਿੰਘ ਆਦਿ ਸਮੂਹ ਸਟਾਫ਼ ਹਾਜ਼ਰ ਸੀ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐਡਵੋਕੇਟ ਭੁਪਿੰਦਰ ਸਿੰਘ ਨੂੰ ਸਦਮਾ, ਮਾਤਾ ਦਾ ਦੇਹਾਂਤ
Next articleरेल कोच फैक्ट्री में कालका-शिमला रेलवे के लिए बने अत्याधुनिक नैरो गेज यात्री डिब्बें ट्रायल के लिए तैयार