HOME ਸਕਾਰਾਤਮਕ ਸੋਚ ਅਪਣਾਓ

ਸਕਾਰਾਤਮਕ ਸੋਚ ਅਪਣਾਓ

ਗੁਰਮੀਤ ਸਿੰਘ ਸੋਹੀ
   (ਸਮਾਜ ਵੀਕਲੀ)    ਕੇਰਾਂ ਡੱਡੂ ਤੇ ਸੱਪ ਦੀ ਸ਼ਰਤ ਲੱਗ ਜਾਂਦੀ ਆ । ਡੱਡੂ ਕਹਿੰਦਾ ਮੇਰੇ ਵਿੱਚ ਜ਼ਹਿਰ ਜਿਆਦਾ ਤੇ ਸੱਪ ਕਹਿੰਦਾ  ਮੇਰੇ ਵਿੱਚ ਜ਼ਹਿਰ ਜਿਆਦਾ । ਫੇਰ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਹੁਣ ਜਿਹੜਾ ਵੀ ਬੰਦਾ ਆਊਗਾ ਤਾਂ ਇੱਕ ਜਣਾ ਉਹਦੇ ਡੰਗ ਮਾਰੂ ਤੇ ਦੂਜਾ ਉਹਦੇ ਅੱਗੋਂ ਦੀ ਲੰਘ ਜਾਊਗਾ। ਇਸੇ ਤਰ੍ਹਾਂ ਹੀ ਕੀਤਾ ਜਦੋਂ ਸੱਪ ਨੇ ਡੰਗ ਮਾਰਿਆ ਤਾਂ ਡੱਡੂ ਬੰਦੇ ਦੇ ਅੱਗੋਂ ਦੀ ਲੰਘਦਾ ਹੈ। ਬੰਦਾ ਖੁਰਕ ਜਿਹੀ ਕਰਕੇ ਕਹਿੰਦਾ ਕੋਈ ਨੀ ਡੱਡੂ ਹੀ ਹੈ। ਫਿਰ ਬੰਦੇ ਦੇ ਡੱਡੂ ਦੰਦੀ ਵੱਢਦਾ ਤੇ ਸੱਪ ਅੱਗੋਂ ਦੀ ਲੰਘ ਜਾਂਦਾ । ਬੰਦਾ ਦੇਖਦਾ ਕਿ ਸੱਪ ਤਾਂ ਉਦੋਂ ਹੀ ਦਹਿਲ ਕੇ ਡਿੱਗ ਜਾਂਦਾ ਹੈ।   ਦੇਖਿਆ ਜਾਵੇ ਤਾਂ ਸਰਕਾਰਾਂ ਦਾ ਕੰਮ ਵੀ ਐਵੇ ਹੀ ਦਹਿਸ਼ਤ ਫੈਲਾ ਕੇ ਆਪਣਾ ਮਕਸਦ ਪੂਰਾ ਕਰਨਾ ਹੁੰਦਾ। ਦਹਿਸ਼ਤ ਫੈਲਾਉਣ ਦਾ ਕੰਮ ਇਹ ਮੀਡੀਆ ਤੋਂ ਲੈਂਦੇ ਹਨ। ਸਾਰਿਆਂ ਨੂੰ ਪਤਾ ਹੀ ਹੈ ਕੇ ਗੋਦੀ ਮੀਡੀਆ ਜਾਂ ਕਹਿ ਲਵੋ ਸਰਕਾਰ ਦਾ ਦਲਾਲ ਮੀਡੀਆ ਪਿੱਛੇ ਜਿਹੇ ਭਾਰਤ ਪਾਕਿਸਤਾਨ ਦੀ ਜੰਗ ਬਾਰੇ ਕਿਵੇਂ ਦੀਆਂ ਖ਼ਬਰਾਂ ਚਲਾ ਰਿਹਾ ਸੀ ਤੇ ਕਿਵੇਂ ਆਮ ਲੋਕਾਂ ਦੇ ਮਨ ਅੰਦਰ ਇੱਕ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਗਿਆ। ਇਸੇ ਤਰਾਂ ਜਦੋਂ ਕਰੋਨਾ ਮਹਾਂਮਾਰੀ ਆਈ ਤਾਂ ਸਭ ਤੋਂ ਵੱਧ ਮੀਡੀਆ ਨੇ ਹੀ ਏਨੀ ਦਹਿਸ਼ਤ ਪੈਦਾ ਕੀਤੀ ਕੇ ਕਈ ਲੋਕਾਂ ਦੀਆਂ ਜਾਨਾਂ ਇਸ ਕਰਕੇ ਹੀ ਗਈਆਂ। ਸੋ ਕਹਿਣ ਤਾਂ ਮਤਲਬ ਇਹੀ ਹੈ ਕੇ ਕੋਈ ਵੀ ਖ਼ਬਰ ਜਾਂ ਕੋਈ ਵੀ ਅਫ਼ਵਾਹ ਸੁਣ ਕੇ ਘਬਰਾਉਣ ਦੀ ਥਾਂ ਪਹਿਲਾਂ ਉਸ ਗੱਲ ਦੀ ਤਹਿ ਤੱਕ ਜਾਕੇ ਸੱਚਾਈ ਜਾਣੋ। ਜੇ ਕੋਈ ਖ਼ਬਰ ਸੱਚ ਵੀ ਹੈ ਤਾਂ ਆਪਣੇ ਆਪ ਨੂੰ ਚੜ੍ਹਦੀਕਲਾ ਵਿੱਚ ਰੱਖਦੇ ਹੋਏ ਹਮੇਸ਼ਾ ਪੋਸਿਟਿਵ ਸੋਚਣਾ ਚਾਹੀਦਾ। ਝੂਠੀਆਂ ਖ਼ਬਰਾਂ ਰਾਹੀਂ ਦਹਿਸ਼ਤ ਫੈਲਾ ਕੇ ਕਾਰਪੋਰੇਟ ਨੇ ਸਿਰਫ ਆਪਣਾ ਵਾਪਾਰ ਹੀ ਕਰਨਾ ਹੁੰਦਾ।  ਬਾਕੀ ਰਹੀ ਗੱਲ ਸੋਸ਼ਲ ਮੀਡੀਆ ਦੀ ਉਸ ਤੋਂ ਜਿਨਾਂ ਦੂਰ ਰਹਿ ਸਕਦੇ ਰਹਿਣਾ ਚਾਹੀਦਾ। ਚੰਗੀਆਂ ਕਿਤਾਬਾਂ ਨਾਲ ਯਾਰੀ ਲਾਕੇ ਸਕਾਰਾਤਮਕ ਸੋਚ ਅਪਣਾਓ ਤੇ ਤੰਦਰੁਸਤ ਰਹੋ ।
         ਗੁਰਮੀਤ ਸਿੰਘ ਸੋਹੀ
         ਪਿੰਡ- ਅਲਾਲ(ਧੂਰੀ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਿੰਡ ਕੋਟ ਗਰੇਵਾਲ ਦੇ ਬਸਪਾ ਸਮਰੱਥਕ ਸ਼੍ਰੀ ਜੋਗਾ ਰਾਮ ਜੀ ਦੀ ਅੰਤਿਮ ਅਰਦਾਸ ਤੇ ਸ੍ਰੀ ਆਖੰਡ ਪਾਠ ਜੀ ਦੇ ਭੋਗ ਪਾਏ.. ਪ੍ਰਦੀਪ ਜੱਸੀ
Next articleਸਾਡੇ ਮਾਡਰਨ ਯੋਧੇ