ਐਡੀਲੇਡ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਐਡੀਲੇਡ ਚ ਚੜ੍ਹਦੀ ਕਲਾ ਸਪੋਰਟਸ ਕਲੱਬ ਦੱਖਣੀ ਆਸਟਰੇਲੀਆ ਵੱਲੋਂ ਬਹੁ ਸੱਭਿਆਚਾਰਕ ਐਥਲੈਟਿਕ ਖੇਡਾਂ ਐਤਵਾਰ 14 ਸਤੰਬਰ ਨੂੰ 9 ਤੋਂ 5 ਵਜੇ ਤੱਕ ਪੋਰਟ ਐਡੀਲੇਡ ਐਥਲੈਟਿਕ ਕਲੱਬ ਵਿਖੇ ਹੋਣਗੀਆ।ਰਜਿਸਟ੍ਰੇਸ਼ਨ ਹੁਣ ਖੁੱਲ੍ਹੀ ਹੈ ਜੋ 4 ਸਤੰਬਰ ਨੂੰ ਬੰਦ ਹੋ ਰਹੀ ਹੈ। ਜਿਸ ਤਹਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਐਲਨਬੀ ਗਾਰਡਨ ਵਿਖੇ ਪੋਸਟਰ ਰਿਲੀਜ ਕੀਤਾ ਗਿਆ। ਜਿਥੇ ਵੱਡੀ ਗਿਣਤੀ ਚ ਸ਼ਹਿਰ ਦੇ ਪਤਵੰਤੇ ਸੱਜਣਾ ਨੇ ਹਾਜਰੀ ਲਗਵਾਈ। ਇਹਨਾਂ ਖੇਡਾਂ ਵਿੱਚ ਪੰਜ ਤੋ 6 ਸਾਲ ਦੇ ਬੱਚੇ 50 ਮੀਟਰ ਰੇਸ,7 ਤੋਂ 8 ਸਾਲ ਦੇ ਬੱਚੇ 70 ਮੀਟਰ ਰੇਸ,ਅਤੇ ਲੰਬੀ ਛਾਲ, 9 ਤੋਂ ਪੰਦਰਾਂ ਸਾਲ ਦੇ ਬੱਚੇ 100 ਅਤੇ 200 ਮੀਟਰ ਰੇਸ ਤੇ ਲੰਬੀ ਛਾਲ,ਡਿਸਕਸ ਥਰੋ, ਸ਼ੋਟ ਪੁੱਟ ਚ ਹਿੱਸਾ ਲੈਣਗੇ|ਵਧੇਰੇ ਜਾਣਕਾਰੀ ਲਈ ਪ੍ਰਬੰਧਕਾਂ ਨਾਲ ਪੋਸਟਰ ਚ ਦਰਸਾਏ ਗਏ ਟੈਲੀਫੋਨ ਨੰਬਰ ਤੇ ਸੰਪਰਕ ਕਰਕੇ ਜਾਣਕਾਰੀ ਲਈ ਜਾ ਸਕਦੀ ਹੈ। ਖੇਡਾਂ ਵਿੱਚ ਸਵੇਰੇ 8 ਵਜੇ ਚੈਕ ਇਨ ਹੋਵੇਗਾ। ਗੁਰੂ ਦੇ ਲੰਗਰ ਤੇ ਚਾਹ ਦੇ ਲੰਗਰ ਅਟੁੱਟ ਵਰਤਾਏ ਜਾਣਗੇ | ਪ੍ਰਬੰਧਕਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਖੇਡਾਂ ਲਈ ਉਤਸ਼ਾਹਤ ਕਰਨ ਤੇ ਖੇਡਾਂ ਨਾਲ ਜੋੜੀ ਰੱਖਣ ਦਾ ਉਪਰਾਲਾ ਜਾਰੀ ਰੱਖਦੇ ਹੋਏ ਪ੍ਰੈਕਟਿਸ ਕਰਵਾਉਣ ਤੇ ਖੇਡਾਂ ਚ ਹਿਸਾ ਲੈਣ ਲਈ ਨਾਮ ਰਜਿਸਟਰ ਕਰਵਾਉਣ ।ਬੱਚਿਆਂ ਨੂੰ ਖੇਡਾਂ ਲਈ ਉਤਸ਼ਾਹਤ ਕਰਨ ਲਈ ਚੜ੍ਹਦੀ ਕਲਾ ਸਪੋਰਟਸ ਕਲੱਬ ਵੱਲੋਂ ਸਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ ।ਪ੍ਰਬੰਧਕਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਖੇਡਾਂ ਨਾਲ ਜੋੜੀ ਰੱਖਣ ਲਈ ਸਮਾਗਮ ਸੀ ਪਰਿਵਾਰਾਂ ਸਮੇਤ ਪਹੁੰਚਣ ਲਈ ਅਪੀਲ ਕੀਤੀ।
ਐਡੀਲੇਡ ਚ ਚੜ੍ਹਦੀ ਕਲਾ ਸਪੋਰਟਸ ਕਲੱਬ ਵੱਲੋਂ ਬਹੁ ਸੱਭਿਆਚਾਰਕ ਐਥਲੈਟਿਕ ਖੇਡਾਂ 14 ਸਤੰਬਰ ਐਤਵਾਰ ਨੂੰ ਹੋਣਗੀਆ -ਗੁਰੂਘਰ ਵਿੱਚ ਪੋਸਟਰ ਰਿਲੀਜ ਕੀਤਾ ਗਿਆ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



