HOME ਆਤਮਾ ਸਕੀਮ ਅਧੀਨ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ

ਆਤਮਾ ਸਕੀਮ ਅਧੀਨ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ

1

ਨਵਾਂਸ਼ਹਿਰ    (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਡਾਕਟਰ ਰਾਕੇਸ਼ ਕੁਮਾਰ ਸ਼ਰਮਾ ਮੁੱਖ ਖੇਤੀਬਾੜੀ ਅਫਸਰ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਦਫਤਰ ਨਵਾਂਸ਼ਹਿਰ ਵਿਖੇ ਆਤਮਾ ਸਕੀਮ ਅਧੀਨ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ I ਇਸ ਮੌਕੇ ਡਾ ਰਾਜ ਕੁਮਾਰ ਖੇਤੀਬਾੜੀ ਅਫ਼ਸਰ ਬਲਾਕ ਨਵਾਂਸ਼ਹਿਰ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਨੂੰ ਜੀਰੋ ਬਰਨਿੰਗ ਤੇ ਲਿਆਉਣ ਦਾ ਟੀਚਾ ਮਿੱਥਿਆ ਗਿਆ ਹੈ l ਇਸ ਲਈ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਉਹ ਝੋਨੇ ਦੀ ਪਰਾਲੀ ਅਤੇ ਫਸਲਾਂ ਦੀ ਹੋਰ ਰਹਿੰਦ- ਖੂੰਹਦ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ।ਉਨ੍ਹਾਂ ਕਿਹਾ ਕਿ ਬਲਾਕ ਨਵਾਂ ਸ਼ਹਿਰ ਵਿਚ ਕਿਸਾਨਾਂ ਕੋਲ 32 ਤੋਂ ਵੱਧ ਬੇਲਰ ਅਤੇ 280 ਸੁਪਰ ਸੀਡਰ ਮਸ਼ੀਨਾਂ ਹਨ l ਇਸ ਤੋਂ ਇਲਾਵਾ ਸੁਸਾਇਟੀਆਂ ਕੋਲ 23 ਸਰਫ ਸੀਡਰ ਹਨ l ਜਿਨਾਂ ਦੀ ਵਰਤੋਂ ਕਰਕੇ ਅਸੀਂ ਆਪਣੇ ਖੇਤਾਂ ਦੀ ਝੋਨੇ ਦੀ ਪਰਾਲੀ ਨੂੰ ਸਾਂਭ ਸਕਦੇ ਹਾਂ l ਉਹਨਾਂ ਕਿਸਾਨਾਂ ਨੂੰ ਪੀਏਯੂ ਲੁਧਿਆਣਾ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਯੂਰੀਆ ਖਾਦ ਅਤੇ ਡੀਏਪੀ ਖਾਦ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ l ਤਾਂ ਜੋ ਸਾਰੇ ਕਿਸਾਨਾਂ ਨੂੰ ਖਾਦ ਮਿਲ ਸਕੇ l ਉਹਨਾਂ ਕਿਹਾ ਕਿ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ ਤਹਿਤ 20 ਵੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ। ਜਿਨਾਂ ਕਿਸਾਨਾਂ ਨੂੰ ਅਜੇ ਵੀ ਕਿਸ ਨਹੀਂ ਆਈ ਉਹ ਆਪਣੇ ਨੇੜਲੇ ਪਿੰਡਾਂ ਦੇ ਵਿੱਚ ਸੇਵਾ ਕੇਂਦਰਾਂ ਤੋਂ ਜਾਂ ਫਿਰ ਖੇਤੀਬਾੜੀ ਮਹਿਕਮੇ ਤੋਂ ਚੈਕ ਕਰਵਾ ਕੇ ਈ ਕੇ ਵਾਈ ਸੀ ਕਰਵਾਉਣ l ਜੇਕਰ ਕਿਸੇ ਕਿਸਾਨ ਦੀ ਲੈਂਡ ਸੀਟਿੰਗ ਰਹਿੰਦੀ ਹੈ ਤਾਂ ਕਿਸਾਨ ਆਪਣੇ ਖੇਤ ਦੀ ਫਰਦ ਅਤੇ ਆਧਾਰ ਕਾਰਡ ਖੇਤੀਬਾੜੀ ਦਫਤਰ ਵਿਖੇ ਦੇਣ ਤਾਂ ਕਿ ਉਹਨਾਂ ਦੀ ਲੈਂਡ ਸੀਡਿੰਗ ਕਰਵਾਈ ਜਾ ਸਕੇ ਇਸ ਮੌਕੇ ਡਾ ਕੁਲਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਨਵਾਂ ਸ਼ਹਿਰ ਨੇ ਕਿਹਾ ਝੋਨੇ ਦੇ ਬੂਟਿਆਂ ਵਿਚ ਮਦਰੇਪਣ ਦਾ ਹਮਲਾ ਦੇਖਿਆ ਗਿਆ ਹੈ l ਕਿਸਾਨ ਆਪਣੇ ਖੇਤਾਂ ਵਿਚ ਰੋਜ਼ਾਨਾ ਗੇੜਾ ਮਾਰਨ ਅਤੇ ਜੇਕਰ ਅਜਿਹੇ ਬਿਮਾਰੀ ਵਾਲੇ ਬੂਟੇ ਦਿਸਦੇ ਹਨ ਤਾਂ ਉਨ੍ਹਾਂ ਨੂੰ ਤੁਰੰਤ ਖੇਤਾਂ ਵਿਚੋਂ ਪੁੱਟ ਕੇ ਸੁੱਟ ਦੇਣ l ਜੇਕਰ ਖੇਤ ਵਿਚ ਟਿੱਡੇ ਦਾ ਹਮਲਾ ਦੇਖਣ ਨੂੰ ਮਿਲਦਾ ਹੈ ਤਾਂ ਤੁਰੰਤ ਸਿਫਾਰਿਸ਼ ਕੀਤੀਆਂ ਕੀਟਨਾਸ਼ਕ ਦਵਾਈਆਂ ਦਾ ਸਪਰੇ ਕੀਤਾ ਜਾਵੇ l ਉਨ੍ਹਾਂ ਝੋਨੇ ਦੀ ਫਸਲ ਤੋਂ ਇਲਾਵਾ ਮੱਕੀ ਅਤੇ ਗੰਨੇ ਵਿੱਚ ਲੱਗਣ ਵਾਲੇ ਕੀੜੇ ਮਕੌੜੇ ਅਤੇ ਬਿਮਾਰੀਆਂ ਬਾਰੇ ਵੀ ਕਿਸਾਨਾਂ ਨਾਲ ਵਿਸਥਾਰ ਪੂਰਵਕ ਗੱਲਬਾਤ ਕੀਤੀ ਗਈ l

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਐਡੀਲੇਡ ਚ ਚੜ੍ਹਦੀ ਕਲਾ ਸਪੋਰਟਸ ਕਲੱਬ ਵੱਲੋਂ ਬਹੁ ਸੱਭਿਆਚਾਰਕ ਐਥਲੈਟਿਕ ਖੇਡਾਂ 14 ਸਤੰਬਰ ਐਤਵਾਰ ਨੂੰ ਹੋਣਗੀਆ -ਗੁਰੂਘਰ ਵਿੱਚ ਪੋਸਟਰ ਰਿਲੀਜ ਕੀਤਾ ਗਿਆ
Next articleਰੋਟਰੀ ਕਲਬ ਸੈਂਟਰਲ ਵਲੋ ਕਰਵਾਇਆ ਤਾਜਪੋਸ਼ੀ ਸਮਾਗਮ ਯਾਦਗਾਰੀ ਹੋ ਨਿੱਬੜਿਆ